11 ਕਰੋੜ ਦੇ ਫੰਡਾਂ ਦੀ ਘਪਲੇਬਾਜ਼ੀ ਕਰਨ ਦੇ ਦੋਸ਼ ’ਚ ਅਕਾਲ ਡਿਗਰੀ ਕਾਲਜ ਦੀ ਮੈਨੇਜਮੈਂਟ ਨੂੰ ਕੀਤਾ ਬਰਖਾਸਤ

04/20/2022 12:47:50 PM

ਸੰਗਰੂਰ (ਪ੍ਰਿੰਸ) : ਇਹ ਮਾਮਲਾ ਸੰਗਰੂਰ ਨੇੜੇ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਦਾ ਹੈ ਜਿੱਥੇ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਵਲੋਂ ਕਾਲਜ ਦੀ ਮੈਨੇਜਮੈਂਟ ਖ਼ਿਲਾਫ਼ ਕਾਲਜ ਦੇ ਫੰਡਾਂ ਦੀ ਦੁਰਵਰਤੋਂ ਦਾ ਹੈ ਅਤੇ ਫੰਡਾਂ ਨੂੰ ਟਰਾਂਸਫਰ ਕਰਨਾ ਹੈ। ਇਸ ਸੰਬੰਧੀ ਸ਼ਿਕਾਇਤ ਦੀ ਪੜਤਾਲ ਲਈ 3-7-2020 ਨੂੰ ਇਕ ਕਮੇਟੀ ਬਣਾਈ ਗਈ ਸੀ ਜਿਸ ਦੀ ਪੜਤਾਲ ਕਰਨ ਤੋਂ ਬਾਅਦ ਆਪਣੀ ਰਿਪੋਰਟ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਨੂੰ ਸੌਂਪ ਦਿੱਤੀ ਸੀ। ਜਾਂਚ ਰਿਪੋਰਟ ਤੋਂ ਬਾਅਦ ਡਿਪਾਰਟਮੈਂਟ ਨੇ ਕਾਲਜ ਦੀ ਮੈਨੇਜਮੈਂਟ ਨੂੰ ਬਰਖਾਸਤ ਕਰਕੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਕਾਲਜ ਦੇ ਪ੍ਰਬੰਧਕ ਤੌਰ ’ਤੇ ਨਿਯੁਕਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਮਨੁੱਖੀ ਅਧਿਕਾਰਾਂ ਲਈ ਮੇਰੇ ਬੋਲਣ ਤੋਂ ਕੁਝ ਲੋਕਾਂ ਨੂੰ ਪ੍ਰੇਸ਼ਾਨੀ, ਲੱਭ ਰਹੇ ਮੁੱਦੇ : ਤਨਮਨਜੀਤ ਸਿੰਘ ਢੇਸੀ

ਪਹਿਲੀ ਵਾਰ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 2020 ’ਚ ਕਾਲਜ ਮੈਨੇਜਮੈਂਟ ਵਲੋਂ ਕਾਲਜ ’ਚ ਗ੍ਰੈਜੂਏਸ਼ਨ ਦੀ ਸਿੱਖਿਆ ਨੂੰ ਕਥਿਤ ਤੌਰ ’ਤੇ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਜਿਸ ਦਾ ਕਿ ਉਸ ਸਮੇਂ ਸਿਆਸੀ ਪਾਰਟੀਆਂਅਤੇ ਵਿਦਿਆਰਥੀ ਜੱਥੇਬੰਦੀਆਂ ਅਤੇ ਸਮਾਜਸੇਵੀ ਜੱਥੇਬੰਦੀਆਂ ਵਲੋਂ ਇਸਦਾ ਸਖ਼ਤ ਵਿਰੋਧ ਕੀਤਾ ਗਿਆ ਅਤੇ ਮਾਮਲਾ ਜ਼ਿਆਦਾ ਵੱਧਣ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਇਸਦਾ ਨੋਟਿਸ ਲੈਂਦੇ ਹੋਏ ਫੰਡਾਂ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ।

ਇਹ ਵੀ ਪੜ੍ਹੋ : SSP ਨੇ ਪੇਸ਼ ਕੀਤੀ ਅਨੋਖੀ ਮਿਸਾਲ, ਤੁਸੀਂ ਵੀ ਕਰੋਗੇ ਇਸ ਵੱਡੇ ਦਿਲਵਾਲੇ ਪੁਲਸ ਅਧਿਕਾਰੀ ਨੂੰ ਸਲਾਮ

ਪ੍ਰਮੁੱਖ ਸਕੱਤਰ ਦੇ ਆਦੇਸ਼ਾਂ ’ਤੇ ਸੰਗਰੂਰ ਪੁਲਸ ਨੇ ਕਾਲਜ ਮੈਨੇਜਮੈਂਟ ਖ਼ਿਲਾਫ਼ ਧਾਰਾ 408, 409, 477a, 120ਬੀ, ਤਹਿਤ ਥਾਣਾ ਸਿਟੀ ਸੰਗਰੂਰ ’ਚ ਕੇਸ ਦਰਜ ਕਰ ਲਿਆ ਗਿਆ ਹੈ। ਕਾਲਜ ਮੈਨੇਜਮੈਂਟ ਵਲੋਂ ਸੰਵਿਧਾਨ ’ਚ ਸੋਚਕੇ ਟਰੱਸਟ ਬਣਾ ਲਿਆ ਗਿਆ ਪਰ ਟਰੱਸਟ ਨੂੰ ਇੰਡੀਅਨ ਟਰੱਸਟ ਐਕਟ 1882 ਤਹਿਤ ਰਜਿਸਟਰਡ ਨਹੀਂ ਕਰਵਾਇਆ ਗਿਆ ਅਤੇ ਨਾ ਹੀ ਕੋਈ ਮਤਾ ਪਾਇਆ ਗਿਆ ਅਤੇ ਹੁਣ ਕਾਲੇਜ ਮੈਨੇਜਮੈਂਟ ’ਤੇ 11 ਕਰੋੜ ਦੀ ਕਥਿਤ ਤੌਰ ’ਤੇ ਦੁਰਵਰਤੋਂ ਕਰਨ ਦੇ ਦੋਸ਼ ਲੱਗੇ ਹਨ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News