ਖੁੱਲ੍ਹੇ ਆਸਮਾਨ ਹੇਠ ਠੰਡ ''ਚ ਪ੍ਰਦਰਸ਼ਨ ਕਰਨ ਲਈ ਮਜਬੂਰ ਏਮਜ਼ ਨਰਸਿੰਗ ਸਟਾਫ਼

Friday, Dec 08, 2023 - 09:05 PM (IST)

ਬਠਿੰਡਾ (ਵਰਮਾ) : ਆਪਣੇ ਹਿੱਤਾਂ ਦੀ ਲੜਾਈ ਲੜ ਰਹੇ ਏਮਜ਼ ਦੇ 600 ਤੋਂ ਵੱਧ ਨਰਸਿੰਗ ਅਧਿਕਾਰੀ ਪ੍ਰਸ਼ਾਸਨ ਦੇ ਰਵੱਈਏ ਤੋਂ ਪ੍ਰੇਸ਼ਾਨ ਹਨ ਅਤੇ ਸਰਦੀ ’ਚ ਵੀ ਖੁੱਲ੍ਹੇ ’ਚ ਰਹਿਣ ਲਈ ਮਜਬੂਰ ਹੋ ਰਹੇ ਹਨ। ਏਮਜ਼ ਗੇਟ ਨੇੜੇ ਹੜਤਾਲ ’ਤੇ ਬੈਠੇ ਏਮਜ਼ ਦੇ ਨਰਸਿੰਗ ਸਟਾਫ਼ ਨੂੰ ਟੈਂਟ ਵੀ ਨਹੀਂ ਲਾਉਣ ਦਿੱਤਾ ਜਾ ਰਿਹਾ, ਜਿਸ ਕਾਰਨ ਇਸ ਵੱਡੇ ਹਸਪਤਾਲ ਦੀ ਹਾਲਤ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਹੜਤਾਲ ਕਾਰਨ ਹਸਪਤਾਲ ’ਚ ਦਾਖਲ ਮਰੀਜ਼ ਸਹੂਲਤਾਂ ਦੀ ਘਾਟ ਕਾਰਨ ਪ੍ਰਾਈਵੇਟ ਹਸਪਤਾਲਾਂ ਵੱਲ ਰੁਖ ਕਰ ਰਹੇ ਹਨ।

ਹੜਤਾਲੀ ਨਰਸਿੰਗ ਸਟਾਫ਼ ਨੂੰ ਹੋਰ ਏਮਜ਼ ਤੋਂ ਵੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਹੁਣ ਤਾਂ ਕਿਸਾਨ ਯੂਨੀਅਨ ਏਕਤਾ, ਵਪਾਰੀ ਵਰਗ, ਵਿਦਿਆਰਥੀ ਕੌਂਸਲ ਨੇ ਵੀ ਉਨ੍ਹਾਂ ਦੇ ਹੱਕ ’ਚ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਬੇਸ਼ੱਕ ਏਮਜ਼ ਦੇ ਪ੍ਰਬੰਧਕਾਂ ਨੇ ਮੁੱਖ ਗੇਟ ’ਤੇ ਸਖ਼ਤ ਪਹਿਰਾ ਲਾਇਆ ਹੋਇਆ ਹੈ ਅਤੇ ਕਿਸੇ ਨੂੰ ਵੀ ਸਹਾਇਤਾ ਲਈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇਸ ਲਈ ਕਿਸਾਨ ਯੂਨੀਅਨ ਵੀ ਬਾਹਰੋਂ ਪਰਤ ਗਈ।

ਇਹ ਵੀ ਪੜ੍ਹੋ : ਖਹਿਰਾ ਨੂੰ ਮੋਹਾਲੀ ਕੋਰਟ 'ਚ ਪੇਸ਼ ਹੋਣ ਦੇ ਹੁਕਮ, ਮਨੀ ਲਾਂਡਰਿੰਗ ਕੇਸ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸੁਣਵਾਈ

ਏਮਜ਼ ਦਾ ਸਮੁੱਚਾ ਪ੍ਰਬੰਧ 120 ਸੁਰੱਖਿਆ ਗਾਰਡਾਂ ਦੇ ਹੱਥਾਂ ’ਚ ਹੈ, ਜੋ ਇਕ ਨਿੱਜੀ ਕੰਪਨੀ ਨਾਲ ਸਬੰਧਤ ਹਨ। ਲੰਬੇ ਸਮੇਂ ਤੋਂ ਏਮਜ਼ ਦਾ ਜ਼ਿਆਦਾਤਰ ਕੰਮ ਇੱਥੇ ਪ੍ਰਾਈਵੇਟ ਸਕਿਓਰਿਟੀ ਹੀ ਕਰ ਰਹੀ ਹੈ ਅਤੇ ਕਿਸੇ ਨੂੰ ਵੀ ਉੱਥੇ ਜਾਣ ਨਹੀਂ ਦਿੱਤਾ ਜਾਂਦਾ। ਜੇਕਰ ਕੋਈ ਮਰੀਜ਼ ਏਮਜ਼ ਦੀ ਕਾਰਜਕੁਸ਼ਲਤਾ ਤੋਂ ਨਾਖੁਸ਼ ਹੈ ਤਾਂ ਸੁਰੱਖਿਆ ਗਾਰਡ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਹਨ। ਇਹ ਸੁਰੱਖਿਆ ਗਾਰਡ ਹੁਣ ਹੜਤਾਲੀ ਨਰਸਿੰਗ ਸਟਾਫ਼ ਨੂੰ ਵੀ ਪਛਾੜ ਰਹੇ ਹਨ। 600 ਤੋਂ ਵੱਧ ਹੜਤਾਲੀ ਨਰਸਿੰਗ ਸਟਾਫ਼ ਨੂੰ ਉਨ੍ਹਾਂ ਦੇ ਪਖਾਨੇ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ।

ਠੰਡ ਕਾਰਨ ਪ੍ਰਦਰਸ਼ਨ ਕਰ ਰਹੇ ਸਟਾਫ਼ ਦੀ ਹਾਲਤ ਬਣੀ ਤਰਸਯੋਗ

ਨਰਸਿੰਗ ਸਟਾਫ਼ ਆਮ ਜਨਤਕ ਪਖਾਨਿਆਂ ਦੀ ਵਰਤੋਂ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਤਰਸਯੋਗ ਹੁੰਦੀ ਜਾ ਰਹੀ ਹੈ। ਏਮਜ਼ ਪ੍ਰਸ਼ਾਸਨ ਝੁਕਣ ਨੂੰ ਤਿਆਰ ਨਹੀਂ ਹੈ, ਜਿਸ ਕਾਰਨ ਏਮਜ਼ ਪ੍ਰਸ਼ਾਸਨ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਇਸ ਦਾ ਅਸਰ ਏਮਜ਼ ਹਸਪਤਾਲ ਅਤੇ ਆਮ ਮਰੀਜ਼ਾਂ ’ਤੇ ਵੀ ਪੈਣ ਲੱਗਾ ਹੈ। ਹੜਤਾਲ ਦੇ ਮੱਦੇਨਜ਼ਰ ਦੂਰ-ਦੁਰਾਡੇ ਤੋਂ ਆਏ ਮਰੀਜ਼ ਵਾਪਸ ਪਰਤਣ ਲੱਗੇ ਹਨ ਅਤੇ ਇਲਾਜ ਤੋਂ ਵੀ ਵਾਂਝੇ ਰਹਿ ਰਹੇ ਹਨ।

ਆਮ ਲੋਕਾਂ ਦੀ ਸਹੂਲਤ ਲਈ ਕੇਂਦਰ ਸਰਕਾਰ ਨੇ ਏਮਜ਼ ਦਾ ਗਠਨ ਕਰਕੇ ਬਠਿੰਡਾ ’ਚ ਇਕ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਵੱਡਾ ਹਸਪਤਾਲ ਖੋਲ੍ਹਿਆ ਸੀ ਪਰ ਉੱਥੇ ਪ੍ਰਸ਼ਾਸਨ ਦੀਆਂ ਮਨਮਾਨੀਆਂ ਕਾਰਨ ਇਹ ਹਸਪਤਾਲ ਬਦਨਾਮ ਹੋਣ ਲੱਗਾ ਹੈ।

ਇਹ ਵੀ ਪੜ੍ਹੋ : ਸੜਕ ਹਾਦਸੇ 'ਚ ਵਿਅਕਤੀ ਦੀ ਮੌਤ, ਮੌਕੇ 'ਤੇ ਨਹੀਂ ਪਹੁੰਚੀ ਪੁਲਸ, ਭੜਕੇ ਲੋਕਾਂ ਨੇ ਰੋਡ ਕੀਤਾ ਜਾਮ

ਘੱਟ ਤੋਂ ਘੱਟ ਤਾਪਮਾਨ ’ਚ ਖੁੱਲ੍ਹੇ ਆਸਮਾਨ ’ਚ ਜ਼ਮੀਨ ’ਤੇ ਸੌਣ ਲਈ ਮਜਬੂਰ

ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹੜਤਾਲੀ ਨਰਸਿੰਗ ਅਫ਼ਸਰਾਂ ਨਾਲ ਏਮਜ਼ ਦਾ ਅਣਮਨੁੱਖੀ ਸਲੂਕ ਹੁਣ ਉਨ੍ਹਾਂ ਦੀ ਜਾਨ ਨੂੰ ਖ਼ਤਰੇ ’ਚ ਪਾ ਰਿਹਾ ਹੈ। ਰਾਤ ਸਮੇਂ ਤਾਪਮਾਨ 4 ਡਿਗਰੀ ਤੱਕ ਡਿੱਗ ਜਾਂਦਾ ਹੈ, ਜਿਸ ਕਾਰਨ ਨਰਸਿੰਗ ਸਟਾਫ਼ ਨੂੰ ਹੱਡ-ਭੰਨਵੀਂ ਠੰਡ ਕਾਰਨ ਖੁੱਲ੍ਹੇ ਆਸਮਾਨ ’ਚ ਜ਼ਮੀਨ ’ਤੇ ਸੌਣਾ ਪੈਂਦਾ ਹੈ, ਜੋ ਧਰਨਾਕਾਰੀਆਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ, ਜਿੱਥੇ ਕਿਤੇ ਉਹ ਲੋਕਾਂ ਦੀਆਂ ਜਾਨਾਂ ਬਚਾਉਣ ਅਤੇ ਉਨ੍ਹਾਂ ਦੀ ਸੇਵਾ ਕਰਨ ਵਿੱਚ ਰੁੱਝਿਆ ਹੋਇਆ ਸੀ, ਉੱਥੇ ਹੀ ਹੁਣ ਉਨ੍ਹਾਂ ਨੂੰ ਆਪਣੀ ਜਾਨ ਦੀ ਵੀ ਚਿੰਤਾ ਹੈ।

ਹੜਤਾਲੀ ਏਮਜ਼ ਮੁਲਾਜ਼ਮਾਂ ਨੂੰ ਜ਼ੁਕਾਮ, ਖੰਘ, ਪੇਟ ਦੀਆਂ ਬੀਮਾਰੀਆਂ, ਚਮੜੀ ਰੋਗ ਆਦਿ ਦੀਆਂ ਸ਼ਿਕਾਇਤਾਂ ਹੋਣ ਲੱਗੀਆਂ ਪਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਜੇਕਰ ਇਹ ਸਥਿਤੀ ਜਾਰੀ ਰਹੀ ਤਾਂ ਏਮਜ਼ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News