ਖੇਤੀਬਾੜੀ ਅਧਿਕਾਰੀਆਂ ਨੇ ਕੀਤੀ ਦੁਕਾਨਾਂ ਦੀ ਚੈਕਿੰਗ
Tuesday, Aug 14, 2018 - 12:52 PM (IST)

ਅਬੋਹਰ, (ਸੁਨੀਲ)—ਅਬੋਹਰ-ਫਾਜ਼ਿਲਕਾ ਕੌਮੀ ਮਾਰਗ ਨੰਬਰ 10 'ਤੇ ਸਥਿਤ ਨਵੀਂ ਅਨਾਜ਼ ਮੰਡੀ 'ਚ ਮਿਸ਼ਨ ਤੰਦੁਰੂਸਤ ਪੰਜਾਬ ਦੇ ਤਹਿਤ ਖੇਤੀਬਾੜੀ ਅਧਿਕਾਰੀ ਹਰਪ੍ਰੀਤ ਕੌਰ ਅਤੇ ਏ. ਡੀ. ਓ. ਨਗੀਨ ਕੁਮਾਰ ਨੇ ਕੀਟਨਾਸ਼ਕ ਦੀਆਂ ਦੁਕਾਨਾਂ 'ਤੇ ਜਾ ਕੇ ਉਨ੍ਹਾਂ ਦਾ ਰਿਕਾਰਡ ਚੈੱਕ ਕੀਤਾ ਅਤੇ ਕਿਸਾਨਾਂ ਦੁਆਰਾ ਖਰੀਦੀ ਜਾ ਰਹੀ ਕੀਟਨਾਸ਼ਕ ਦੇ ਬਿੱਲ ਵੀ ਚੈੱਕ ਕੀਤੇ। ਇਸ ਦੌਰਾਨ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਹਿਦਾਇਤ ਦਿੱਤੀ ਕਿ ਕਿਸਾਨ ਨੂੰ ਖਾਦ ਅਤੇ ਕੀਟਨਾਸ਼ਕ ਦੀ ਖਰੀਦ 'ਤੇ ਪੱਕਾ ਬਿਲ ਜ਼ਰੂਰ ਦਿਓ। ਖੇਤੀਬਾੜੀ ਅਧਿਕਾਰੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਰੂਟੀਨ ਜਾਂਚ ਅੱਗੇ ਵੀ ਜਾਰੀ ਰਹੇਗੀ।