ਨਕਲੀ ਖਾਦ ਬਣਾਉਣ ਵਾਲੀ ਫੈਕਟਰੀ ''ਚ ਖੇਤੀਬਾੜੀ ਵਿਭਾਗ ਨੇ ਮਾਰਿਆ ਛਾਪਾ, 100 ਟਨ ਤੋਂ ਵੱਧ ਨਕਲੀ ਖਾਦ ਬਰਾਮਦ
Thursday, Jul 18, 2024 - 09:16 PM (IST)
ਬਠਿੰਡਾ (ਵਰਮਾ)- ਗੁਪਤ ਸੂਚਨਾ ਦੇ ਆਧਾਰ ’ਤੇ ਖੇਤੀਬਾੜੀ ਵਿਭਾਗ ਨੇ ਬਠਿੰਡਾ ਦੇ ਗ੍ਰੋਥ ਸੈਂਟਰ ’ਤੇ ਸਥਿਤ ਨਕਲੀ ਜੈਵਿਕ ਖਾਦ ਬਣਾਉਣ ਵਾਲੀ ਫੈਕਟਰੀ ’ਤੇ ਛਾਪਾ ਮਾਰ ਕੇ 100 ਟਨ ਤੋਂ ਵੱਧ ਨਕਲੀ ਖਾਦ ਬਰਾਮਦ ਕੀਤੀ ਹੈ।
ਇਸ ਸਬੰਧੀ ਚੰਡੀਗੜ੍ਹ ਤੋਂ ਛਾਪੇਮਾਰੀ ਕਰਨ ਵਾਲੀ ਟੀਮ ਵਿਚ ਸ਼ਾਮਲ ਖੇਤੀਬਾੜੀ ਵਿਭਾਗ ਦੇ ਸਹਾਇਕ ਡਾਇਰੈਕਟਰ ਗੁਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਫੈਕਟਰੀ ਵਿਚ ਕਿਸੇ ਕਿਸਮ ਦਾ ਕੋਈ ਵੀ ਉਤਪਾਦ ਨਹੀਂ ਸੀ ਅਤੇ ਸਿਰਫ ਭੂਰੇ ਰੰਗ ਦਾ ਪਾਊਡਰ ਹੀ ਮਿਲਿਆ, ਜਿਸ ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਕਿਹੜਾ ਕੈਮੀਕਲ ਹੈ।
ਉਨ੍ਹਾਂ ਦੱਸਿਆ ਕਿ ਉੱਥੇ ਹਜ਼ਾਰਾਂ ਬੋਰੀਆਂ ਪਈਆਂ ਹਨ, ਜਿਨ੍ਹਾਂ ਨੂੰ ਭਰ ਕੇ ਵੇਚਿਆ ਜਾਣਾ ਸੀ ਅਤੇ ਉਨ੍ਹਾਂ 'ਚੋਂ ਕੁਝ ਵੇਚੇ ਵੀ ਗਏ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਮੌਕੇ 'ਤੇ ਸਿਰਫ਼ ਫੈਕਟਰੀ ਦਾ ਚੌਕੀਦਾਰ ਹੀ ਸੀ, ਜਿਸ ਨੇ ਇਸ ਬਾਰੇ ਕੁਝ ਨਹੀਂ ਦੱਸਿਆ।
ਇੱਥੇ ਖੇਤੀਬਾੜੀ ਵਿਭਾਗ ਵੱਲੋਂ ਭਾਰੀ ਮਾਤਰਾ ਵਿਚ ਜੈਵਿਕ ਖਾਦ ਦੀ ਸਪਲਾਈ ਕੀਤੀ ਗਈ ਸੀ। ਉੱਥੇ ਦਾ ਤਾਪਮਾਨ 40 ਡਿਗਰੀ ਤੋਂ ਉੱਪਰ ਹੋਣ ਕਾਰਨ ਜੈਵਿਕ ਖਾਦ ਵਿਚ ਜ਼ਿੰਦਾ ਕੀੜੇ ਹੁੰਦੇ ਹਨ, ਜਿਨ੍ਹਾਂ ਨੂੰ 24-25 ਡਿਗਰੀ ਤਾਪਮਾਨ ਦੀ ਲੋੜ ਹੁੰਦੀ ਹੈ। ਇਹ ਜੈਵਿਕ ਖਾਦ ਕਿਸਾਨਾਂ ਲਈ ਫਾਇਦੇਮੰਦ ਹੋਣ ਦੀ ਬਜਾਏ ਨੁਕਸਾਨਦਾਇਕ ਸੀ।
ਉੱਥੇ ਕੁਝ ਖਾਦ ਦੀਆਂ ਬੋਰੀਆਂ ਵੀ ਮਿਲੀਆਂ ਜਿਨ੍ਹਾਂ ਦੀ ਮਿਆਦ ਮੁੱਕ ਚੁੱਕੀ ਹੈ। ਇਨ੍ਹਾਂ ਸਾਰਿਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ, ਜਦਕਿ ਖੇਤੀਬਾੜੀ ਵਿਭਾਗ ਦੀ ਟੀਮ ਨੇ ਸਬੰਧਿਤ ਟੀਮਾਂ ਨੂੰ ਉੱਥੇ ਇਕੱਠਾ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪਰਿਵਾਰਕ ਮੈਂਬਰਾਂ ਨੇ ਜਾਇਦਾਦ 'ਚੋਂ ਹਿੱਸਾ ਦੇਣ ਤੋਂ ਕੀਤਾ ਇਨਕਾਰ, ਤਾਂ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਡੀ-62 ਸਥਿਤ ਗ੍ਰੋਥ ਸੈਂਟਰ ਵਿਚ ਕਿਸਾਨਾਂ ਨੂੰ ਲੁੱਟਣ ਦਾ ਧੰਦਾ ਚੱਲ ਰਿਹਾ ਸੀ। ਖੇਤੀਬਾੜੀ ਵਿਭਾਗ ਦੇ ਡਾ. ਮੁਖਤਿਆਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਫੈਕਟਰੀ ਦਾ ਲਾਇਸੈਂਸ ਰੋਹਿਤ ਗਰਗ ਦੇ ਨਾਂ ’ਤੇ ਹੈ, ਜਦਕਿ ਇਸ ਨੂੰ ਸਰਬਜੀਤ ਸਿੰਘ ਬਰਾੜ ਚਲਾ ਰਿਹਾ ਸੀ।
ਫੋਨ ਕਰਨ ਦੇ ਬਾਵਜੂਦ ਕੋਈ ਵੀ ਦਾਅਵੇਦਾਰ ਉੱਥੇ ਨਹੀਂ ਪਹੁੰਚਿਆ ਪਰ ਵਿਭਾਗ ਆਪਣੀ ਕਾਰਵਾਈ ਕਰੇਗਾ। ਉਨ੍ਹਾਂ ਦੱਸਿਆ ਕਿ ਉੱਥੇ ਪਏ ਨਕਲੀ ਖਾਦ ਸਮੱਗਰੀ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹੁਣ ਤਕ ਕਿੰਨਾ ਮਟੀਰੀਅਲ ਵੇਚਿਆ ਗਿਆ ਹੈ ਅਤੇ ਕੀ ਮਿਆਦ ਪੁੱਗ ਚੁੱਕੀ ਹੈ, ਜੋ ਕਿ ਜਾਂਚ ਦਾ ਵਿਸ਼ਾ ਹੈ।
ਫੈਕਟਰੀ ਵਿਚ ਕਿੰਨਾ ਟਨ ਮਟੀਰੀਅਲ ਪਿਆ ਹੈ, ਇਸ ਦੀ ਜਾਂਚ ਅਜੇ ਜਾਰੀ ਹੈ। ਪਰ ਅੰਦਾਜ਼ੇ ਮੁਤਾਬਕ 100 ਟਨ ਤੋਂ ਵੱਧ ਮਾਲ ਪਿਆ ਹੈ। ਇਸ ਨਕਲੀ ਖਾਦ ਨੂੰ ਵੱਖ-ਵੱਖ ਟਰੇਡ ਮਾਰਕਸ ਹੇਠ ਭਰਿਆ ਜਾ ਰਿਹਾ ਸੀ ਪਰ ਫੈਕਟਰੀ ਦੇ ਬਾਹਰ ਕੋਈ ਬੋਰਡ ਆਦਿ ਵੀ ਨਹੀਂ ਸੀ।
ਅਧਿਕਾਰੀਆਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਨਿਯਮਾਂ ਅਨੁਸਾਰ ਕੇਸ ਦਰਜ ਕੀਤਾ ਜਾਵੇਗਾ, ਜੇਕਰ ਲੋੜ ਪਈ ਤਾਂ ਆਈ.ਪੀ.ਸੀ. ਦਾ ਕੇਸ ਵੀ ਦਰਜ ਕਰ ਕੇ ਮੁਲਜ਼ਮਾਂ ਨੂੰ ਪੁਲਸ ਹਵਾਲੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਦੋਸਤਾਂ ਨੂੰ ਕਾਰੋਬਾਰ ਲਈ ਦਿੱਤਾ 1 ਕਰੋੜ, ਪੈਸਾ ਨਾ ਮਿਲਿਆ ਵਾਪਸ ਤਾਂ ਸਦਮੇ ਨੇ ਲੈ ਲਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e