ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਪੈਟਰੋਲ ਪੰਪ ''ਤੇ 126ਵੇਂ ਦਿਨ ਵੀ ਗੂੰਜੇ ਕਿਸਾਨਾਂ ਦੇ ਨਾਅਰੇ

02/04/2021 4:23:10 PM

ਬੁਢਲਾਡਾ (ਬਾਂਸਲ): ਸੰਯੁਕਤ ਕਿਸਾਨ ਮੋਰਚਾ ਵੱਲੋਂ ਵਿੱਢੀ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਵਿੱਢੇ ਸੰਘਰਸ਼ ਤਹਿਤ ਅੱਜ ਸ਼ਹਿਰ ਦੇ ਪੈਟਰੋਲ ਪੰਪ 'ਤੇ 126ਵੇਂ ਦਿਨ ਮੋਦੀ ਸਰਕਾਰ ਅਤੇ ਕਾਲੇ ਕਾਨੂੰਨਾਂ ਖਿਲਾਫ਼ ਨਾਅਰੇ ਗੂੰਜਦੇ ਰਹੇ। ਦੇਸ਼ ਵਿਆਪੀ 6 ਫਰਵਰੀ ਦੇ ਚੱਕਾ ਜਾਮ ਦੀਆਂ ਤਿਆਰੀਆਂ ਵੀ ਪਿੰਡਾਂ ਵਿੱਚ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ।

ਇਹ ਚੱਕਾ ਜਾਮ ਦਾ ਐਕਸ਼ਨ ਇਤਿਹਾਸਿਕ ਹੋਵੇਗਾ। ਅੱਜ ਕਿਸਾਨਾਂ ਦੇ ਇਕੱਠ ਨੂੰ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਸਾਰੇ ਦੇਸ਼ ਦੇ ਵਾਸੀ ਇੱਕਮੁੱਠ ਹਨ ਪਰ ਮੋਦੀ ਸਰਕਾਰ ਮੁੱਠੀ ਭਰ ਘਰਾਣਿਆਂ ਦੇ ਹਿੱਤਾਂ ਦੀ ਰਖਵਾਲੀ ਕਰ ਰਹੀ ਹੈ ਅਤੇ ਦੇਸ਼ ਦੀ ਆਰਥਿਕਤਾ ਤੇ ਆਜ਼ਾਦੀ ਦਾਅ 'ਤੇ ਲਾ ਰਹੀ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਦਾ ਆਵਾਮ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਅਸਫਲ ਹੋਣਗੀਆਂ।


Shyna

Content Editor

Related News