ਪੱਟੜੀ ਤੋਂ ਉਤਰਿਆ ਮਾਲ ਗੱਡੀ ਦਾ ਡਿੱਬਾ, ਟਰੇਨਾਂ ਪ੍ਰਭਾਵਿਤ

Sunday, Dec 22, 2019 - 11:03 PM (IST)

ਪੱਟੜੀ ਤੋਂ ਉਤਰਿਆ ਮਾਲ ਗੱਡੀ ਦਾ ਡਿੱਬਾ, ਟਰੇਨਾਂ ਪ੍ਰਭਾਵਿਤ

ਫਿਲੌਰ, (ਭਾਖੜੀ)— ਫਿਲੌਰ ਰੇਲਵੇ ਸਟੇਸ਼ਨ ਤੋਂ ਮਾਲ ਭਰ ਕੇ ਚੱਲੀ ਮਾਲ ਗੱਡੀ ਦਾ ਡਿੱਬਾ ਕਾਂਟਾ ਕਰੋਸ ਕਰ ਕੇ ਪੱਟੜੀ ਤੋਂ ਉਤਰ ਗਿਆ। ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਦੌਰਾਨ ਲੁਧਿਆਣਾ ਤੋਂ ਜਲੰਧਰ ਤੇ ਅਮ੍ਰਿਤਸਰ ਜਾਣ ਵਾਲੀਆਂ ਟਰੇਨਾ ਵੀ ਪ੍ਰਭਾਵਿਤ ਹੋਈਆਂ।

ਜਾਣਕਾਰੀ ਅਨੁਸਾਰ ਐਤਵਾਰ ਸ਼ਾਮ 4 ਵਜੇ ਰੇਲਵੇ ਸਟੇਸ਼ਨ ਫਿਲੌਰ ਤੋਂ ਮਾਲ ਭਰ ਕੇ ਚੱਲਣ ਵਾਲੀ ਆਈ.ਆਰ.ਐੱਲ.ਐੱਸ ਟਰੇਨ ਜਿਵੇਂ ਹੀ ਪਲੇਟਫਾਰਮ ਨੰਬਰ 5 ਤੋਂ ਨਿਕਲ ਕੇ ਲੁਧਿਆਣਾ ਵੱਲ ਜਾਣ ਵਾਲੀ ਮੁੱਖ ਪੱਟੜੀ 'ਤੇ ਚੜੀ ਤਾਂ ਟਰੇਨ ਦੇ ਵਿਚਕਾਰ ਦਾ ਡਿੱਬਾ ਕਾਂਟਾ ਕਰੋਸ ਕਰਦੇ ਸਮੇਂ ਪੱਟੜੀ ਤੋਂ ਉਤਰ ਗਿਆ। ਡਿੱਬੇ ਦੇ ਪੱਟੜੀ ਤੋਂ ਉਤਰਦੇ ਹੀ ਉਸਦੇ ਹੇਠਾਂ ਅੱਗ ਦੀਆਂ ਚਿੰਗਾਰੀਆਂ ਨਿਕਲ ਗਈਆਂ। ਟਰੇਨ ਦੀ ਰਫਤਾਰ ਹੋਲੀ ਹੋਣ ਕਾਰਨ ਚਾਲਕ ਨੇ ਤੁਰੰਤ ਬਰੇਕ ਲਗਾ ਕੇ ਟਰੇਨ ਨੂੰ ਰੋਕ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਟੇਸ਼ਨ 'ਤੇ ਤਾਇਨਾਤ ਕਰਮਚਾਰੀਆਂ 'ਚ ਭਜਦੌੜ ਮਚ ਗਈ। ਉਨਾਂ ਨੇ ਤੁਰੰਤ ਜਲੰਧਰ ਦੇ ਰੇਲਵੇ ਸਟੇਸ਼ਨਾਂ 'ਤੇ ਤਾਇਨਾਤ ਕਰਮਚਾਰੀਆਂ ਨੂੰ ਇਸਦੀ ਜਾਣਕਾਰੀ ਦਿੰਦਿਆਂ ਟਰੇਨਾਂ ਨੂੰ ਤੁਰੰਤ ਰੋਕਣ ਨੂੰ ਕਿਹਾ। ਸਟੇਸ਼ਨ ਮਾਸਟਰ ਸੰਬੋਧ ਕੁਮਾਰ ਨੇ ਦੱਸਿਆ ਕਿ ਡਿੱਬੇ ਨੂੰ ਪੱਟੜੀ 'ਤੇ ਚੜਾਉਣ ਦਾ ਕਾਰਜ ਜੋਰ ਸ਼ੋਰ ਨਾਲ ਚੱਲ ਰਿਹਾ ਹੈ। 5 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਕਰਮਚਾਰੀ ਪੱਟੜੀ ਤੋਂ ਹੇਠਾਂ ਡਿੱਬੇ ਨੂੰ ਲਾਈਨ 'ਤੇ ਚੜਾ ਨਹੀਂ ਸਕੇ ਸਨ। ਉਨਾਂ ਨੇ ਕਿਹਾ ਜਦ ਤੱਕ ਡਿੱਬਾ ਪੱਟੜੀ 'ਤੇ ਚੜ ਕੇ ਟਰੇਨ ਉਥੋਂ ਰਵਾਨਾ ਨਹੀਂ ਹੁੰਦੀ ਤਦ ਤੱਕ ਲੁਧਿਆਣਾ ਵਲੋਂ ਆਉਣ ਵਾਲੀਆਂ ਸਾਰੀਆਂ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲਣਗੀਆਂ। ਉਨਾਂ ਨੇ ਕਿਹਾ ਕਿ ਘਟਨਾ ਦੇ ਸਮੇਂ ਬਾਅਦ ਜਲੰਧਰ ਅਮ੍ਰਿਤਸਰ ਜਾਣ ਵਾਲੀਆਂ ਗੱਡੀਆਂ ਡਿਲੈਕਸ, ਸਚਖੰਡ, ਚੰਡੀਗੜ੍ਹ ਅਤੇ ਨਾਗਪੁਰ ਐਕਸਪ੍ਰੈਸ ਦੇ ਇਲਾਵਾ ਪੇਸੈਂਜਰ ਗੱਡੀਆਂ ਦੇ ਮੁਸਾਫਿਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿਨਾਂ ਨੇ ਘਟਨਾ ਦੇ ਬਾਅਦ ਤੋਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਰੋਕਣਾ ਪਿਆ।


author

KamalJeet Singh

Content Editor

Related News