ਸੜਕ ਹਾਦਸੇ ’ਚ ਅੌਰਤ ਜ਼ਖਮੀ
Friday, Dec 21, 2018 - 01:54 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਸਕੂਟਰ ਅਤੇ ਸਕੂਟਰੀ ਦੀ ਟੱਕਰ ’ਚ 28 ਸਾਲਾ ਅੌਰਤ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10.30 ਵਜੇ ਜਸਵਿੰਦਰ ਕੌਰ ਵਾਸੀ ਹਰੀ ਨਗਰ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਧਨੌਲਾ ਰੋਡ ’ਤੇ ਜਾ ਰਹੀ ਸੀ ਜਦੋਂ ਉਹ ਆਸਥਾ ਕਾਲੋਨੀ ਨਜ਼ਦੀਕ ਪਹੁੰਚੀ ਤਾਂ ਅੱਗੇ ਜਾ ਰਹੇ ਸਕੂਟਰ ’ਤੇ ਸਵਾਰ ਇਕ ਵਿਅਕਤੀ ਨੇ ਬਿਨਾਂ ਕੋਈ ਇਸ਼ਾਰਾ ਦਿੱਤੇ ਇਕਦਮ ਆਪਣਾ ਸਕੂਟਰ ਬਿਜਲੀ ਬੋਰਡ ਵੱਲ ਮੋਡ਼ ਦਿੱਤਾ, ਜਿਸ ਕਾਰਨ ਪਿੱਛੇ ਤੋਂ ਆ ਰਹੀ ਜਸਵਿੰਦਰ ਕੌਰ ਦੀ ਸਕੂਟਰੀ ਉਕਤ ਸਕੂਟਰ ਨਾਲ ਟਕਰਾ ਗਈ ਅਤੇ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਬਿਜਲੀ ਬੋਰਡ ਦੇ ਸੁਪਰਵਾਈਜ਼ਰ ਵਿਕਰਾਂਤ ਅਤੇ ਆਰ.ਏ. ਦਵਿੰਦਰ ਨੇ ਮੌਕੇ ’ਤੇ ਪਹੁੰਚ ਕੇ ਜਸਵਿੰਦਰ ਕੌਰ ਨੂੰ ਸਿਵਲ ਹਸਪਤਾਲ ਬਰਨਾਲਾ ’ਚ ਭਰਤੀ ਕਰਵਾਇਆ।