ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਦਰਖਤ ਨਾਲ ਲਿਆ ਫਾਹਾ, ਮੌਤ

10/15/2019 2:46:47 PM

ਅਬੋਹਰ (ਸੁਨੀਲ) - ਅਬੋਹਰ-ਸ਼੍ਰੀਗੰਗਾਨਰ ਕੌਮਾਂਤਰੀ ਰੋਡ ਨੰ. 15 'ਤੇ ਸਥਿਤ ਉਪਮੰਡਲ ਦੇ ਪਿੰਡ ਸਪਾਂਵਾਲੀ ਨੇੜੇ ਸਥਿਤ ਢਾਣੀ ਦੇ 1 ਕਿਸਾਨ ਵਲੋਂ ਕਰਜ਼ ਤੋਂ ਪਰੇਸ਼ਾਨ ਹੋ ਕੇ ਫਾਹਾ ਲੈਣ ਦੀ ਸੂਚਨਾ ਮਿਲੀ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ। ਮ੍ਰਿਤਕ ਦੀ ਪਛਾਣ ਸੱਜਣ (35) ਪੁੱਤਰ ਦੇਵੀ ਲਾਲ ਵਜੋਂ ਹੋਈ ਹੈ, ਜਿਸ ਦੀ ਲਾਸ਼ ਲਟਕਦੀ ਦੇਖ ਪੁੱਤਰ ਨੇ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ।ਮ੍ਰਿਤਕ ਦੇ ਤਾਏ ਦੇ ਲੜਕੇ ਰਾਮਸਰੂਪ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕ ਦੇ ਦੋ ਬੇਟੇ ਹਨ। ਇਕ ਪੁੱਤਰ ਦੀ ਕੁਝ ਸਮਾਂ ਪਹਿਲਾਂ ਰੋਟਾਵੇਟਰ 'ਚ ਲੱਤ ਆ ਗਈ ਸੀ, ਜਿਸ ਕਾਰਨ ਲੱਤ ਕੱਟਣੀ ਪਈ।

ਉਹ ਪਿਛਲੇ 3 ਸਾਲਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ, ਕਿਉਂਕਿ ਉਸਦੇ ਪੁੱਤਰ ਦੇ ਇਲਾਜ 'ਤੇ ਉਸਨੇ ਢਾਈ ਲੱਖ ਦਾ ਲੋਨ ਬੈਂਕ ਅਤੇ ਕੋਆਪਰੇਟਿਵ ਸੁਸਾਇਟੀ ਤੋਂ ਲਿਆ ਸੀ, ਜੋ ਵੱਧ ਕੇ ਕਰੀਬ 6 ਲੱਖ ਹੋ ਚੁੱਕਾ ਹੈ। ਉਥੇ ਹੀ ਕੁਝ ਸਮਾਂ ਪਹਿਲਾਂ ਸਜਨ ਦਾ ਖੁੱਦ ਦਾ ਵੀ ਐਕਸੀਡੇਂਟ ਹੋ ਗਿਆ ਸੀ। ਰਾਮ ਸਰੂਪ ਨੇ ਦੱਸਿਆ ਕਿ ਬੇਟੇ ਦੇ ਇਲਾਜ ਲਈ ਬਾਹਰ ਰਹਿਣ ਕਾਰਨ ਉਹ ਆਪਣੀ ਨਰਮੇ ਦੀ ਫਸਲ ਦਾ ਸਹੀ ਤਰ੍ਹਾਂ ਨਾਲ ਧਿਆਨ ਨਹੀਂ ਰੱਖ ਸਕਿਆ, ਜਿਸ ਕਾਰਨ ਪਸ਼ੂਆਂ ਨੇ ਉਸ ਦੀ ਫਸਲ ਖਰਾਬ ਕਰ ਦਿੱਤੀ। ਇਸੇ ਕਾਰਨ ਉਸ ਨੇ ਦਰਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੂਜੇ ਪਾਸੇ ਹਸਪਤਾਲ 'ਚ ਮੌਜੂਦ ਪਿੰਡ ਦੇ ਪੰਚਾਇਤ ਮੈਂਬਰਾਂ ਤੇ ਗੁਰਦਾਸ ਜਾਖੜ ਨੇ ਪ੍ਰਸ਼ਾਸਨ ਤੋਂ ਉਸ ਦਾ ਕਰਜ਼ਾ ਮੁਆਫ ਕਰਨ ਅਤੇ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ ਤਾਕਿ ਉਸ ਦੇ ਬੇਟੇ ਦਾ ਇਲਾਜ ਤੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ।


rajwinder kaur

Content Editor

Related News