''ਆਪ'' ਸਰਕਾਰ ਪੱਤਰਕਾਰਾਂ ਦੀ ਕਰ ਰਹੀ ਹੈ ਜਾਸੂਸੀ : ਹਰਮਨਦੀਪ ਸਿੰਘ

Friday, Sep 02, 2022 - 01:17 AM (IST)

''ਆਪ'' ਸਰਕਾਰ ਪੱਤਰਕਾਰਾਂ ਦੀ ਕਰ ਰਹੀ ਹੈ ਜਾਸੂਸੀ : ਹਰਮਨਦੀਪ ਸਿੰਘ

ਸੰਗਰੂਰ : ਪ੍ਰਸਿੱਧ ਪੱਤਰਕਾਰ ਹਰਮਨਦੀਪ ਸਿੰਘ ਨੇ ਇਹ ਇਲਜ਼ਾਮ ਲਾਇਆ ਹੈ ਕਿ ਪੰਜਾਬ ਦੀ 'ਆਪ' ਸਰਕਾਰ ਪੱਤਰਕਾਰਾਂ ਦੀ ਜਾਸੂਸੀ ਕਰ ਰਹੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ 'ਆਪ' ਸਰਕਾਰ ਸੰਗਰੂਰ ਵਿੱਚ ਪੱਤਰਕਾਰਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰ ਰਹੀ ਹੈ। ਪੀ.ਆਰ. ਵਿਭਾਗ ਨੇ ਉਨ੍ਹਾਂ ਨੂੰ ਸੰਗਰੂਰ ਦੀ ਕਵਰੇਜ ਕਰਨ ਵਾਲੇ ਪੱਤਰਕਾਰਾਂ ਦੇ ਨਾਂ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਪੱਤਰਕਾਰਾਂ ਦੀ ਆਜ਼ਾਦੀ ਅਤੇ ਨਿੱਜਤਾ 'ਤੇ ਸਿੱਧਾ ਹਮਲਾ ਹੈ। ਦੱਸ ਦੇਈਏ ਕਿ ਹਰਮਨਦੀਪ ਸਿੰਘ ਰਾਜਨੀਤੀ, ਮਾਈਨਿੰਗ, ਅਪਰਾਧ, ਸਿੱਖਿਆ, ਸਿਹਤ ਆਦਿ ਤੋਂ ਇਲਾਵਾ ਸੰਗਰੂਰ, ਬਰਨਾਲਾ ਤੇ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਕਵਰ ਕਰਦੇ ਹਨ।

PunjabKesari

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News