‘ਆਪ’ ਨੇ ਗੋਰਾ ਕੀਮੇਵਾਲਾ ਨੂੰ ਬਣਾਇਆ ਯੂਥ ਵਿੰਗ ਫ਼ਿਰੋਜ਼ਪੁਰ ਦਾ ਮੀਤ ਪ੍ਰਧਾਨ

04/09/2021 5:36:51 PM

 ਜ਼ੀਰਾ (ਅਕਾਲੀਆਂਵਾਲਾ)-ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅਤੇ ਜ਼ਿਲ੍ਹਾ ਪੱਧਰ ’ਤੇ ਨਿਯੁਕਤੀਆਂ ਕੀਤੀਆਂ ਗਈਆਂ। ਇਸੇ ਤਹਿਤ ਗੁਰਵਿੰਦਰ ਸਿੰਘ ਗੋਰਾ ਕੀਮੇਵਾਲਾ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਗੋਰਾ ਨੇ ਪੰਜਾਬ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਦੱਸਿਆ ਕੇ ਪਾਰਟੀ ਵੱਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਲਗਨ ਨਾਲ ਨਿਭਾਉਣਗੇ ਅਤੇ ਪਾਰਟੀ ’ਚ ਇੱਕ ਮਜ਼ਬੂਤ ਯੂਥ ਬ੍ਰਿਗੇਡ ਤਿਆਰ ਕਰਨਗੇ।

ਉਨ੍ਹਾਂ ਦੀ ਨਿਯੁਕਤੀ ਦਾ ਸਾਬਕਾ ਵਿਧਾਇਕ ਨਰੇਸ਼ ਕਟਾਰੀਆ, ਸਰਬਜੀਤ ਕੌਰ ਜ਼ਿਲ੍ਹਾ ਖਜ਼ਾਨਚੀ, ਸ਼ਮਿੰਦਰ ਖਿੰਡਾ, ਕਾਕਾ ਸਰਾਂ, ਜਸਪਾਲ ਵਿਰਕ, ਸੁਖਦੇਵ ਸਿੰਘ ਫੌਜੀ, ਚੰਦ ਸਿੰਘ ਗਿੱਲ, ਕੈਪਟਨ ਨਛੱਤਰ ਸਿੰਘ, ਆਸ਼ੂ ਬਾਂਗੜ, ਇਕਬਾਲ ਸਿੰਘ ਜ਼ਿਲਾ ਸਕੱਤਰ, ਰੁਪਿੰਦਰ ਮਰਖਾਈ, ਰਮਨਦੀਪ ਠੱਠਾ, ਹਰਵਿੰਦਰ ਫੇਰੋ ਕੇ, ਪਵਨ ਕਟਾਰੀਆ, ਗੁਰਜੀਤ ਭੁੱਲਰ, ਗੁਰਮਨਦੀਪ ਬੂਟੇਵਾਲਾ, ਅੰਗਰੇਜ ਸਿੰਘ ਅਤੇ ਵੱਡੀ ਗਿਣਤੀ ’ਚ ਵਰਕਰਾਂ ਨੇ ਸਵਾਗਤ ਕੀਤਾ।


Anuradha

Content Editor

Related News