ਜ਼ਿਲਾ ਪ੍ਰਧਾਨ ਸਨਕਦੀਪ ਸੰਧੂ ਦੀ ਅਗਵਾਈ ''ਚ ਹੋਈ ''ਆਪ'' ਦੀ ਮੀਟਿੰਗ

04/21/2018 10:04:50 AM

ਕੋਟਕਪੂਰਾ (ਨਰਿੰਦਰ) - ਆਮ ਆਦਮੀ ਪਾਰਟੀ ਦੀ ਮੀਟਿੰਗ ਜ਼ਿਲਾ ਪ੍ਰਧਾਨ ਸਨਕਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ 'ਚ ਹਲਕਾ ਕੋਟਕਪੂਰਾ ਦੇ ਸ਼ਹਿਰੀ ਬਲਾਕ, ਦਿਹਾਤੀ ਬਲਾਕ ਖਾਰਾ, ਦਿਹਾਤੀ ਬਲਾਕ ਢੁੱਡੀ ਦੀ ਕਮੇਟੀ ਦਾ ਵਿਸਤਾਰ ਕੀਤਾ ਗਿਆ। ਇਸ ਵਿਚ ਬਲਾਕ ਸ਼ਹਿਰੀ ਕੋਟਕਪੂਰਾ ਦੇ ਸੁਰਜੀਤ ਸਿੰਘ ਭੱਟੀ, ਅਮੋਲਕ ਸਿੰਘ ਅਤੇ ਜਸਕਰਨ ਢਿੱਲੋਂ ਨੂੰ ਬਲਾਕ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੀਟਿੰਗ 'ਚ ਹਰਦੀਪ ਹੈਪੀ, ਕੇਵਲ ਸਿੰਘ, ਬਲਜੀਤ ਸੰਧੂ ਨੂੰ ਜਨਰਲ ਸਕੱਤਰ, ਵਿਨੋਦ ਕੁਮਾਰ, ਪਰਮਿੰਦਰ ਸਿੰਘ, ਮਨਜਿੰਦਰ ਗੋਪੀ, ਗਿਫਟੀ ਮਨਚੰਦਾ, ਸੁਖਦੇਵ ਕੁੱਕੂ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ। ਬਲਾਕ ਦਿਹਾਤੀ ਖਾਰਾ ਵਿਚ ਸੋਨੀ ਖਾਰਾ, ਡਾ. ਸੁਖਪਾਲ ਵਾੜਾ ਦਰਾਕਾ, ਗੁਰਦੀਪ ਸ਼ਰਮਾ ਬਾਹਮਣਵਾਲਾ ਨੂੰ ਮੀਤ ਪ੍ਰਧਾਨ, ਚੰਦ ਸਿੰਘ ਕੰਮੇਆਣਾ, ਗੁਰਮੇਲ ਸਿੰਘ, ਜਸਵਿੰਦਰ ਬਰਾੜ ਨੂੰ ਜਨਰਲ ਸਕੱਤਰ, ਸੁਖਪਾਲ ਸਿੰਘ, ਰਾਜਵਿੰਦਰ ਰਾਜੂ, ਬਲਜੀਤ ਸਿੰਘ ਅਤੇ ਮਨਪ੍ਰੀਤ ਮੌੜ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ। ਬਲਾਕ ਦਿਹਾਤੀ ਢੁੱਡੀ ਵਿਚ ਸੁਖਵੰਤ ਸਿੰਘ, ਜਸਵਿੰਦਰ ਢੁੱਡੀ, ਸੇਵਕ ਧੂੜਕੋਟ ਨੂੰ ਮੀਤ ਪ੍ਰਧਾਨ, ਰੇਸ਼ਮ ਕਲੇਰ ਅਤੇ ਜਸਵਿੰਦਰ ਕੋਟਸੁਖੀਆ ਨੂੰ ਜਨਰਲ ਸਕੱਤਰ, ਹਰਜਿੰਦਰ ਸਿੰਘ ਰਿੰਕੂ, ਹਰਭਜਨ ਭਾਣਾ, ਜਗਜੀਤ ਸਿੰਘ ਸਿੱਖਾਂਵਾਲਾ, ਜਗਦੀਪ ਗਿੱਲ ਸਿਰਸਿੜੀ ਤੇ ਸੁਖਦੀਪ ਗਿੱਲ ਨੱਥੇਵਾਲਾ ਨੂੰ ਜੁਆਇੰਟ ਸਕੱਤਰ ਨਿਯਕੁਤ ਕੀਤਾ ਗਿਆ। ਇਸ ਮੀਟਿੰਗ 'ਚ ਕੁਲਤਾਰ ਸੰਧਵਾਂ ਐੱਮ. ਐੱਲ. ਏ. ਅਤੇ ਨਰਿੰਦਰ ਰਾਠੌਰ ਹਾਜ਼ਰ ਸਨ।


Related News