ਸਕੂਲੋਂ ਘਰ ਆ ਰਹੇ ਦਾਦਾ-ਪੋਤੀ ਨਾਲ ਰਸਤੇ 'ਚ ਵਾਪਰ ਗਿਆ ਭਾਣਾ, ਮਾਸੂਮ ਦੀ ਹੋਈ ਦਰਦਨਾਕ ਮੌਤ

Thursday, Jan 25, 2024 - 07:36 PM (IST)

ਸਕੂਲੋਂ ਘਰ ਆ ਰਹੇ ਦਾਦਾ-ਪੋਤੀ ਨਾਲ ਰਸਤੇ 'ਚ ਵਾਪਰ ਗਿਆ ਭਾਣਾ, ਮਾਸੂਮ ਦੀ ਹੋਈ ਦਰਦਨਾਕ ਮੌਤ

ਮਾਛੀਵਾੜਾ ਸਾਹਿਬ (ਟੱਕਰ) - ਮਾਛੀਵਾੜਾ ਸਾਹਿਬ ਤੋਂ ਇਕ ਮੰਦਭਾਗੀ ਖ਼ਬਰ ਆਈ ਹੈ, ਜਿੱਥੇ ਕੁਹਾੜਾ ਰੋਡ ’ਤੇ ਵਾਪਰੇ ਸੜਕ ਹਾਦਸੇ ਵਿਚ ਦਾਦੇ ਨਾਲ ਸਕੂਲ ਤੋਂ ਪਰਤ ਰਹੀ ਪੋਤੀ ਦੀ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਮੇਨ ਬਾਜ਼ਾਰ ਵਿਚ ਟੇਲਰ ਦਾ ਕੰਮ ਕਰਦੇ ਵਿਜੈ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਕੁਹਾੜਾ ਰੋਡ ਸਥਿਤ ਇੱਕ ਪ੍ਰਾਈਵੇਟ ਸਕੂਲ ਵਿਚ ਪੰਜਵੀਂ 'ਚ ਪੜ੍ਹਦੀ ਪੋਤੀ ਜੋਆ ਬੈਂਸ (11) ਨੂੰ ਛੁੱਟੀ ਹੋਣ ਉਪਰੰਤ ਲੈਣ ਲਈ ਗਿਆ। 

ਇਹ ਵੀ ਪੜ੍ਹੋ- ਠੰਡ, ਧੁੰਦ ਤੇ ਕੋਹਰੇ ਦੇ ਟ੍ਰਿਪਲ ਅਟੈਕ ਨੇ ਠਾਰੇ ਲੋਕ, ਕੰਬਲ-ਰਜਾਈਆਂ ਵੀ ਹੋ ਰਹੀਆਂ ਫੇਲ੍ਹ!

ਵਿਜੈ ਕੁਮਾਰ ਨੇ ਸਕੂਲੋਂ ਆਪਣੀ ਪੋਤੀ ਨੂੰ ਮੋਟਰਸਾਈਕਲ ’ਤੇ ਬਿਠਾਇਆ ਅਤੇ ਘਰ ਨੂੰ ਪਰਤ ਰਿਹਾ ਸੀ ਕਿ ਸਟੇਡੀਅਮ ਨੇੜੇ ਤੂੜੀ ਦੀ ਭਰੀ ਟਰਾਲੀ ਨਾਲ ਉਸ ਦਾ ਮੋਟਰਸਾਈਕਲ ਟਕਰਾ ਗਿਆ, ਜਿਸ ਕਾਰਨ ਉਹ ਦੋਵੇਂ ਸੜਕ ’ਤੇ ਡਿਗ ਗਏ। ਇਸ ਦੌਰਾਨ ਹੀ ਪਿੱਛੋਂ ਆ ਰਿਹਾ ਇੱਕ ਟਿੱਪਰ ਸੜਕ ’ਤੇ ਡਿੱਗੀ ਮਾਸੂਮ ਬੱਚੀ ਜੋਆ ਬੈਂਸ ’ਤੇ ਜਾ ਚੜ੍ਹਿਆ, ਜਿਸ ਕਾਰਨ ਇੱਕ ਟਾਇਰ ਉਸ ਦੇ ਸਿਰ ਉਪਰੋਂ ਗੁਜ਼ਰ ਗਿਆ। ਜਖ਼ਮੀ ਹਾਲਤ ਵਿਚ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 

ਇਹ ਵੀ ਪੜ੍ਹੋ- ਭੈਣ ਕਰਦੀ ਸੀ ਮੁਸਲਮਾਨ ਮੁੰਡੇ ਨੂੰ ਪਿਆਰ, ਗੁੱਸੇ 'ਚ ਆਏ ਭਰਾ ਨੇ ਭੈਣ ਤੇ ਮਾਂ ਨੂੰ ਨਦੀ 'ਚ ਸੁੱਟਿਆ, ਦੋਵਾਂ ਦੀ ਹੋਈ ਮੌਤ

ਇਸ ਹਾਦਸੇ ਵਿਚ ਮ੍ਰਿਤਕ ਜੋਆ ਬੈਂਸ ਦੇ ਦਾਦੇ ਵਿਜੈ ਕੁਮਾਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਬੱਚੀ ਦੀ ਮੌਤ ਦੀ ਖ਼ਬਰ ਸੁਣ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਬੱਚੀ ਜੋਆ ਬੈਂਸ ਸਮਾਜ ਸੇਵੀ ਰੇਨੂੰ ਬੈਂਸ ਦੀ ਪੋਤੀ ਸੀ ਅਤੇ ਇਸ ਦੌਰਾਨ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਭਾਰੀ ਗਿਣਤੀ ’ਚ ਲੋਕ ਹਸਪਤਾਲ ਪੁੱਜੇ। ਪੁਲਸ ਵਲੋਂ ਹਾਦਸੇ ਦਾ ਕਾਰਨ ਬਣੇ ਟਿੱਪਰ ਅਤੇ ਟਰਾਲੀ ਨੂੰ ਵੀ ਕਬਜ਼ੇ ’ਚ ਲੈ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Harpreet SIngh

Content Editor

Related News