ਫਿਰੋਜ਼ਪੁਰ ਦੀ ਚਰਚਿਤ ਜੇਲ੍ਹ ’ਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚੱਲੀ, 11 ਮੋਬਾਇਲ ਫੋਨ ਅਤੇ ਹੋਰ ਸਾਮਾਨ ਕੀਤਾ ਬਰਾਮਦ

02/25/2022 3:47:40 PM

ਫਿਰੋਜ਼ਪੁਰ (ਕੁਮਾਰ) : ਗੁਪਤ ਸੂਚਨਾ ਦੇ ਆਧਾਰ ’ਤੇ ਫਿਰੋਜ਼ਪੁਰ ਦੀ ਚਰਚਿਤ ਕੇਂਦਰੀ ਜੇਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਜੇਲ੍ਹ ਅੰਦਰ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਤਲਾਸ਼ੀ ਦੌਰਾਨ 11 ਹੋਰ ਮੋਬਾਇਲ ਫੋਨ, ਤੰਬਾਕੂ ਦੀਆਂ ਪੁੜੀਆਂ, ਹੈੱਡਫੋਨ ਅਤੇ ਡਾਟਾ ਕੇਬਲ ਬਰਾਮਦ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ.ਐੱਸ.ਆਈ ਬਲਦੇਵ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਜੇਲ ਰਿਸ਼ਭਪਾਲ ਗੋਇਲ ਵੱਲੋਂ ਪੁਲਸ ਨੂੰ ਭੇਜੇ ਪੱਤਰ ਦੇ ਆਧਾਰ ’ਤੇ 4 ਹਵਾਲਾਤੀਆਂ ਲਖਵੀਰ ਸਿੰਘ, ਸਮਰ ਸਿੰਘ, ਪਵਨ ਸਿੰਘ, ਵਿਸ਼ਾਲ ਸ਼ਰਮਾ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ : ਮੋਗਾ ਪੁਲਸ ਵਲੋਂ ਅਗਵਾ ਦੀ ਘਟਨਾ ਦਾ ਪਰਦਾਫਾਸ਼, ਵਿਆਹ ਦੇ ਨਾਮ ’ਤੇ ਠੱਗੀ ਮਾਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਪੁਲਸ ਨੂੰ ਭੇਜੇ ਲਿਖਤੀ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਜੇਲ੍ਹ ਮੁਲਾਜ਼ਮਾਂ ਨੇ ਪੁਰਾਣੀ ਬੈਰਕ ਨੰਬਰ 4 ਅਤੇ ਵਾਰਡ ਨੰਬਰ 33 ਦੀ ਤਲਾਸ਼ੀ ਦੌਰਾਨ ਹਵਾਲਾਤੀ ਲਖਵੀਰ ਸਿੰਘ ਪਾਸੋਂ ਸੈਮਸੰਗ ਕੀਪੈਡ ਮੋਬਾਈਲ ਫ਼ੋਨ ਅਤੇ ਹਵਾਲਾਤੀ ਸਮਰ ਸਿੰਘ ਕੋਲੋਂ ਇੱਕ ਆਈਟੈੱਲ ਟੱਚ ਸਕ੍ਰੀਨ ਮੋਬਾਇਲ ਫੋਨ, ਹਵਾਲਾਤੀ ਧਵਨ ਸਿੰਘ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ ਇਕ ਓਪੋ ਟੱਚ ਸਕਰੀਨਮੋਬਾਈਲ ਫ਼ੋਨ ਅਤੇ 4 ਮੋਬਾਇਲ ਫੋਨ ਕੀਪੈਡ ਨੋਕੀਆ ਅਤੇ ਇਕ ਸੈਮਸੰਗ ਕੰਪਨੀ ਦਾ ਮੋਬਾਈਲ ਫ਼ੋਨ ਬਰਾਮਦ ਹੋਇਆ,  ਜਦਕਿ ਹਵਾਲਾਤੀ ਵਿਸ਼ਾਲ ਸ਼ਰਮਾ ਦੀ ਤਲਾਸ਼ੀ ਲੈਣ ’ਤੇ ਉਸਦੇ ਬਿਸਤਰੇ ਹੇਠੋਂ ਇਕ ਉਪੋ ਟੱਚ ਸਕ੍ਰੀਨ ਮੋਬਾਇਲ ਫੋਨ ਅਤੇ ਚਾਰ ਵੱਖ-ਵੱਖ ਥਾਵਾਂ ਤੋਂ ਲਾਵਾਰਿਸ ਮੋਬਾਈਲ ਫ਼ੋਨ ਮਿਲੇ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹ ਦੇ ਬਾਹਰੋਂ ਸ਼ਰਾਰਤੀ ਅਨਸਰਾਂ ਵੱਲੋਂ ਵੱਖ-ਵੱਖ ਥਾਵਾਂ ਤੋਂ 5 ਪੈਕੇਟ ਜੇਲ੍ਹ ਅੰਦਰ ਸੁੱਟੇ ਗਏ ਸਨ, ਜਿਨ੍ਹਾਂ ਵਿੱਚੋਂ 76 ਤੰਬਾਕੂ ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ ਅਤੇ ਹਸਪਤਾਲ ਦੇ ਪਿੱਛੇ ਬਣੀ ਬਗੀਚੀ ਵਿੱਚ ਸੁੱਟੀ ਗਈ ਕੋਸਕੋ ਦੀ ਗੇਂਦ ਵਿੱਚੋਂ ਇੱਕ ਸੈਮਸੰਗ ਕੰਪਨੀ ਦਾ ਹੈੱਡਫ਼ੋਨ, ਇੱਕ ਡਾਟਾ ਕੇਬਲ ਸਫੈਦ ਰੰਗ ਦੀ ਅਤੇ ਬਰਾਮਦ ਹੋਈ। ਪੁਲਸ ਵੱਲੋਂ ਬਰਾਮਦ ਕੀਤੇ ਗਏ ਕਈ ਮੋਬਾਈਲਾਂ ਫੋਨਾਂ ਵਿੱਚੋਂ ਵੱਖ-ਵੱਖ ਕੰਪਨੀਆਂ ਦੇ ਸਿਮ ਕਾਰਡ ਵੀ ਹਨ।

ਇਹ ਵੀ ਪੜ੍ਹੋ : ਟਰਾਲੇ ਦੀ ਲਪੇਟ ’ਚ ਆਉਣ ਨਾਲ ਇਕ ਲੜਕੀ ਦੀ ਮੌਤ, ਦੂਜੀ ਜ਼ਖਮੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Anuradha

Content Editor

Related News