ਕੋਰੋਨਾ ਜਾਂਚ ਕੈਂਪ ’ਚ ਵੱਡੀ ਗਿਣਤੀ ਲੋਕਾਂ ਨੇ ਕਰਵਾਏ ਟੈਸਟ

05/11/2021 3:34:34 PM

ਬੁਢਲਾਡਾ (ਬਾਸਲ) : ਕੋਰੋਨਾ ਮਹਾਮਾਰੀ ਦੇ ਵਧ ਰਹੇ ਪ੍ਰਕੋਪ ਕਾਰਨ ਸਿਹਤ ਵਿਭਾਗ ਵੱਲੋਂ ਟੈਸਟਿੰਗ ਅਤੇ ਟੀਕਾਕਰਨ ਵੱਧ ਤੋਂ ਵੱਧ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਇਸ ਮਹਾਮਾਰੀ ਤੋਂ ਬਚੇ ਰਹਿ ਸਕਣ। ਇਸੇ ਤਹਿਤ ਅੱਜ ਸਥਾਨਕ ਸ਼ਹਿਰ ਦੇ ਆਰੀਆ ਸਮਾਜ ਵਿਖੇ ਕੌਂਸਲਰ ਬਿੰਦੂ ਬਾਲਾ ਦੀ ਮਦਦ ਨਾਲ ਕੋਰੋਨਾ ਟੈਸਟਿਗ ਦਾ ਕੈਂਪ ਲਗਾਇਆ ਗਿਆ। ਇਸ ਮੌਕੇ ਬਹੁਗਿਣਤੀ ਲੋਕਾਂ ਨੇ ਕੋਰੋਨਾ ਟੈਸਟ ਕਰਵਾਏ। ਇਸ ਮੌਕੇ ਸਥਾਨਕ ਤਹਿਸੀਲਦਾਰ ਜਿਨਸੂ ਬਾਂਸਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਆ ਕੇ ਕੈਂਪ ਦਾ ਜਾਇਜ਼ਾ ਲਿਆ।
ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਾਨੂੰ ਵੱਧ ਤੋਂ ਵੱਧ ਕੋਰੋਨਾ ਟੈਸਟਿਗ ਅਤੇ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ।

ਇਸ ਨੂੰ ਬਹੁਤ ਜਰੂਰੀ ਸਮਝਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਆਪਣੇ ਆਪ ਨੂੰ ਇਕਾਂਤਵਾਸ ਕਰ ਲੈਣਾ ਚਾਹਿਦਾ ਹੈ, ਜਿਸ ਨਾਲ ਅਸੀਂ ਆਪਣੇ ਆਪ, ਪਰਿਵਾਰ ਅਤੇ ਹੋਰਨਾਂ ਨੂੰ ਇਸ ਤੋਂ ਬਚਾ ਸਕਦੇ ਹਾਂ । ਇਸ ਮੌਕੇ ਅਮਰਨਾਥ ਸਿੰਗਲਾ, ਰਘੁਨਾਥ ਸਿੰਗਲਾ, ਵੇਦ ਪ੍ਰਕਾਸ਼, ਨਰੇਸ਼ ਕੁਮਾਰ ਗੋਇਲ, ਰਾਮ ਗੋਪਾਲ, ਡਾ. ਕ੍ਰਿਸ਼ਨ ਲਾਲ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ ।


Manoj

Content Editor

Related News