ਨਿਊ ਕਿਦਵਈ ਨਗਰ ਦੀ ਹੈਂਡਲੂਮ ਫੈਕਟਰੀ 'ਚ ਲੱਗੀ ਅੱਗ, ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ
Saturday, Apr 15, 2023 - 12:15 PM (IST)

ਲੁਧਿਆਣਾ (ਸਿਆਲ)- ਨਿਊ ਕਿਦਵਈ ਨਗਰ ਸਥਿਤ ਹੈਂਡਲੂਮ ਫੈਕਟਰੀ ਨੂੰ ਅੱਗ ਲੱਗਣ ਕਾਰਨ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਫੈਕਟਰੀ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7 ਵਜੇ ਜਦੋਂ ਉਹ ਫੈਕਟਰੀ ਖੋਲ੍ਹਣ ਲਈ ਪੁੱਜੇ। ਗੇਟ ਖੋਲ੍ਹਣ 'ਤੇ ਕਾਫ਼ੀ ਬਦਬੂ ਆ ਰਹੀ ਸੀ।
ਇਹ ਵੀ ਪੜ੍ਹੋ- ਗੁਰਦਾਸਪੁਰ ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਦਹਿਸ਼ਤ, 24 ਘੰਟਿਆਂ ਦੌਰਾਨ 8 ਨੂੰ ਵੱਢਿਆ
ਇਸ ਦੌਰਾਨ ਜਦੋਂ ਫੈਕਟਰੀ ਅੰਦਰ ਦੇਖਿਆ ਤਾਂ ਕਾਲੇ ਰੰਗ ਦਾ ਧੂੰਆਂ ਨਜ਼ਰ ਆ ਰਿਹਾ ਸੀ। ਅੰਦਰ ਜਾ ਕੇ ਦੇਖਿਆ ਤਾਂ ਸੂਟ ਫੈਬਰਿਕ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ ਇਸ ਦੇ ਨਾਲ ਹੋਰ ਨੁਕਾਸਨ ਹੋਣ ਦੀ ਵੀ ਖ਼ਦਸ਼ਾ ਜਤਾਈ ਹੈ। ਇਸ ਘਟਨਾ 'ਤੇ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ।
ਇਹ ਵੀ ਪੜ੍ਹੋ- ਰੁਕਣ ਦਾ ਨਾਂ ਨਹੀਂ ਲੈ ਰਹੇ ਆਨਲਾਈਨ ਧੋਖਾਧੜੀ ਦੇ ਮਾਮਲੇ, ਹੈਕਰ ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਬਣਾ ਰਹੇ ਮੂਰਖ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।