ਇੰਗਲੈਂਡ ਤੋਂ ਆਏ ਪਿਓ ਨੇ ਹਥਿਆਰਾਂ ਦੀ ਨੋਕ 'ਤੇ ਆਪਣੇ ਹੀ ਪੁੱਤ ਨੂੰ ਕੀਤਾ ਅਗਵਾ, ਮਾਮਲਾ ਜਾਣ ਹੋ ਜਾਓਗੇ ਹੈਰਾਨ

Thursday, Nov 09, 2023 - 08:29 PM (IST)

ਇੰਗਲੈਂਡ ਤੋਂ ਆਏ ਪਿਓ ਨੇ ਹਥਿਆਰਾਂ ਦੀ ਨੋਕ 'ਤੇ ਆਪਣੇ ਹੀ ਪੁੱਤ ਨੂੰ ਕੀਤਾ ਅਗਵਾ, ਮਾਮਲਾ ਜਾਣ ਹੋ ਜਾਓਗੇ ਹੈਰਾਨ

ਗੁਰੂਸਰ ਸੁਧਾਰ (ਰਵਿੰਦਰ) : ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਅਕਾਲਗੜ੍ਹ ਵਿੱਚ ਬੀਤੀ ਦੇਰ ਸ਼ਾਮ ਵਾਪਰੀ ਇੱਕ ਸਨਸਨੀਖ਼ੇਜ਼ ਵਾਰਦਾਤ ਦੌਰਾਨ ਇਕ ਪਿਓ ਵੱਲੋਂ ਸਾਥੀਆਂ ਦੀ ਮਦਦ ਨਾਲ ਹਥਿਆਰਾਂ ਦੀ ਨੋਕ 'ਤੇ ਆਪਣੇ ਹੀ ਸਹੁਰੇ ਘਰ ਤੋਂ ਆਪਣੇ ਹੀ 10 ਸਾਲਾ ਪੁੱਤਰ ਨੂੰ ਜ਼ਬਰਦਸਤੀ ਅਗਵਾ ਕਰ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਇਸ ਸਬੰਧੀ ਇੰਡੀਅਨ ਏਅਰ ਫੋਰਸ 'ਚੋਂ ਰਿਟਾਇਰ ਹੋਏ ਪਿੰਡ ਅਕਾਲਗੜ੍ਹ ਦੇ ਗੁਰਦੇਵ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਧੀ ਕੁਲਦੀਪ ਕੌਰ ਦੀ ਵਿਆਹ ਫਿਲੌਰ ਨਜ਼ਦੀਕ ਪਿੰਡ ਪਾਸਲਾ ਦੇ ਬੂਟਾ ਸਿੰਘ ਨਾਲ ਕੀਤੀ ਸੀ ਅਤੇ ਇਸ ਉਪਰੰਤ ਉਨ੍ਹਾਂ ਦੇ ਘਰ ਇੱਕ ਪੁੱਤਰ ਵੀਨਸ ਸਿੰਘ ਪੈਦਾ ਹੋਇਆ। ਗੁਰਦੇਵ ਸਿੰਘ ਅਨੁਸਾਰ ਉਨ੍ਹਾਂ ਆਪਣਾ ਮਕਾਨ ਤੱਕ ਗਿਰਵੀ ਰੱਖ ਕੇ ਅਤੇ ਕਰਜ਼ਾ ਚੁੱਕ ਕੇ ਆਪਣੇ ਧੀ-ਜਵਾਈ ਨੂੰ ਸਾਲ 2020 ਵਿੱਚ ਸਟੱਡੀ ਵੀਜ਼ੇ 'ਤੇ ਇੰਗਲੈਂਡ ਭੇਜਿਆ ਸੀ। ਇਸ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਲੜਕੀ ਨਾਲ ਜਵਾਈ ਵੱਲੋਂ ਕੁੱਟਮਾਰ ਸਮੇਤ ਹੋਰ ਅੱਤਿਆਚਾਰ ਸ਼ੁਰੂ ਕਰ ਦਿੱਤੇ ਗਏ। 

ਇਹ ਵੀ ਪੜ੍ਹੋ : ਕਾਰ ਸਵਾਰ ਬਾਰਾਤੀਆਂ ਵੱਲੋਂ ਟਰੱਕ ਡਰਾਈਵਰ ਤੇ ਸਾਥੀ ਨਾਲ ਕੁੱਟਮਾਰ, ਖੋਹੇ ਪੈਸੇ ਤੇ ਚਾਬੀਆਂ

ਇਸ ਦੌਰਾਨ ਉਸਦਾ ਦੋਹਤਾ ਆਪਣੇ ਦਾਦਕੇ ਰਹਿੰਦਾ ਸੀ ਅਤੇ ਉਸਦੀ ਧੀ ਨੇ ਸਥਿਤੀ ਨੂੰ ਭਾਂਪਦਿਆਂ ਆਪਣੇ ਪੁੱਤ ਦੀ ਦੇਖਭਾਲ ਸਬੰਧੀ ਪਾਵਰ ਆਫ ਅਟਾਰਨੀ ਸਮੇਤ ਆਪਣੇ ਪੁੱਤਰ ਨੂੰ ਨਾਨੇ ਗੁਰਦੇਵ ਸਿੰਘ ਹਵਾਲੇ ਕਰ ਦਿੱਤਾ। ਇਸ ਉਪਰੰਤ ਉਸਦਾ ਜਵਾਈ ਬੂਟਾ ਸਿੰਘ ਇੰਗਲੈਂਡ ਤੋਂ ਇੱਧਰ ਆ ਗਿਆ ਅਤੇ ਉਸ ਵੱਲੋਂ ਦੇਰ ਰਾਤ ਗੱਡੀ 'ਚ ਸਵਾਰ ਹੋ ਕੇ ਆਪਣੇ ਸਾਥੀਆਂ ਸਮੇਤ ਹਥਿਆਰਾਂ ਦੀ ਨੋਕ 'ਤੇ ਪਿੰਡ ਅਕਾਲਗੜ੍ਹ ਪੁੱਜ ਕੇ ਆਪਣੇ ਹੀ ਬੇਟੇ ਨੂੰ ਅਗਵਾ ਕਰ ਲਿਆ ਅਤੇ ਖਿੱਚ-ਧੂਹ ਦੌਰਾਨ ਗੁਰਦੇਵ ਸਿੰਘ ਦੇ ਵੀ ਝਰੀਟਾਂ ਲੱਗੀਆਂ। 

ਉਕਤ ਮਾਮਲੇ ਸਬੰਧੀ ਥਾਣਾ ਮੁਖੀ ਸੁਧਾਰ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੂਟਾ ਸਿੰਘ ਅਤੇ ਉਸਦੇ ਕਈ ਅਣਪਛਾਤੇ ਸਾਥੀਆਂ ਖ਼ਿਲਾਫ਼ ਥਾਣਾ ਸੁਧਾਰ ਵਿਖੇ 452, 323, 148, 149 ਅਧੀਨ ਮਾਮਲਾ ਦਰਜ ਕਰ ਕੇ ਕਥਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦੀਵਾਲੀ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਲੜੀਆਂ ਲਗਾ ਰਹੇ ਨੌਜਵਾਨ ਨਾਲ ਵਾਪਰਿਆ ਭਿਆਨਕ ਹਾਦਸਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News