ਖੇਤ ’ਚ ਕੰਮ ਕਰ ਰਹੇ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ

Monday, Jun 29, 2020 - 09:03 PM (IST)

ਖੇਤ ’ਚ ਕੰਮ ਕਰ ਰਹੇ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ

ਮੱਖੂ, (ਵਾਹੀ)– ਪਿੰਡ ਵਰਪਾਲ ਦੇ ਸਾਬਕਾ ਸਰਪੰਚ ਸਰੂਪ ਸਿੰਘ ਦੇ ਭਰਾ ਕਿਸਾਨ ਜਗਰੂਪ ਸਿੰਘ ਪੁੱਤਰ ਗੁਰਦੇਵ ਸਿੰਘ (46) ਦੀ ਖੇਤਾਂ ’ਚ ਮੋਟਰ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ। ਕਿਸਾਨ ਜਗਰੂਪ ਸਿੰਘ ਆਪਣੇ ਪਿਛੇ ਪਤਨੀ ਦੋ ਪੁੱਤਰੀਆਂ ਅਤੇ ਇਕ ਪੱੁਤਰ ਨੂੰ ਛੱਡ ਗਏ। ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿੱਥੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋ ਜਾਣ ਵਾਲੇ ਫੌਜੀਆਂ ਦੇ ਪਰਿਵਾਰਾਂ ਨੂੰ ਵਿੱਤੀ ਸਹੂਲਤਾਂ ਦਿੰਦੇ ਹਨ, ਉੱਥੇ ਹੀ ਦੇਸ਼ ਦੇ ਅੰਨ ਭੰਡਾਰ ਭਰਨ ਵਾਲੇ ਕਿਸਾਨ ਨੂੰ ਜੇਕਰ ਆਪਣੇ ਖੇਤ ’ਚ ਕੰਮ ਕਰਦਿਆਂ ਕੋਈ ਜਾਨੀ ਨੁਕਸਾਨ ਹੋ ਜਾਂਦਾ ਹੈ, ਤਾਂ ਉਸ ਨੂੰ ਵੀ ਸਰਕਾਰਾਂ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਵੇ, ਤਾਂ ਜੋ ਸਰਕਾਰਾਂ ਵੱਲੋਂ ਦਿੱਤਾ ਨਾਅਰਾ ‘ਜੈ ਜਵਾਨ ਜੈ ਕਿਸਾਨ’ ਨੂੰ ਅਮਲੀ ਰੂਪ ਦਿੱਤਾ ਜਾ ਸਕੇ।


author

Bharat Thapa

Content Editor

Related News