ਫਰੀਦਕੋਟ ਦਾ ਕਿਸਾਨ 8 ਕਨਾਲ ਜ਼ਮੀਨ 'ਚ ਕਰਦਾ ਸਟਰੋਬਰੀ ਦੀ ਖੇਤੀ, ਹਫ਼ਤੇ 'ਚ ਹੀ ਕਮਾ ਲੈਂਦਾ ਚੰਗਾ ਮੁਨਾਫ਼ਾ

12/10/2023 3:59:24 PM

ਫਰੀਦਕੋਟ(ਜਗਤਾਰ ਦੁਸਾਂਝ)- ਕਹਿੰਦੇ ਹਨ ਕਿ ਜੇਕਰ ਇਨਸਾਨ ਆਪਣੇ ਮਨ ਵਿਚ ਕੁਝ ਕਰਨ ਦੀ ਠਾਣ ਲਵੇ ਤਾਂ ਫਿਰ ਉਸ ਨੂੰ ਕੋਈ ਵੀ ਔਕੜ ਰੋਕ ਨਹੀਂ ਸਕਦੀ ਉਹ ਦੇਰ ਸਵੇਰ ਆਪਣੇ ਮੰਤਵ ਨੂੰ ਸਰ ਕਰਨ ਵਿਚ ਸਫ਼ਲਤਾ ਹਾਸਲ ਕਰ ਲੈਂਦਾ ਹੈ। ਅਜਿਹੇ ਹੀ ਇਕ ਕਿਸਾਨ ਹੈ, ਜਿਸ ਨੇ ਝੌਨੇ ਤੇ ਕਣਕ ਦੇ ਰਿਵਾਇਤੀ ਚੱਕਰ ਤੋਂ ਹਟ ਆਪਣੇ ਖੇਤਾਂ ਵਿਚ ਇਕ ਅਜਿਹੇ ਫਲ ਦੀ ਕਾਸ਼ਤ ਸ਼ੁਰੂ ਕੀਤੀ ਹੈ, ਜਿਸ ਨੂੰ ਵਿਦੇਸ਼ੀ ਫ਼ਲ ਵੀ ਕਿਹਾ ਜਾਂਦਾ। 

ਗੱਲ ਕਰ ਰਹੇ ਹਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਾਨੀ ਸਿੰਘ ਵਾਲਾ ਦੇ ਨੌਜਵਾਨ ਕਿਸਾਨ ਪ੍ਰਦੀਪ ਸਿੰਘ ਦੀ ਜਿਸਨੇ ਆਪਣੇ ਖੇਤ ਵਿਚ ਟਰਾਇਲ ਵਜੋਂ 5 ਕਨਾਲ ਜ਼ਮੀਨ ਵਿਚ ਸਟਰੋਬਰੀ ਦੀ ਖੇਤੀ ਸ਼ੁਰੂ ਕੀਤੀ ਸੀ, ਜਿਸਤੋਂ ਪਹਿਲੇ ਸਾਲ ਹੀ ਹਫ਼ਤੇ 'ਚ ਹਜ਼ਾਰਾਂ ਰੁਪਏ ਦੀ ਕਮਾਈ ਹੋਣੀ ਸ਼ੁਰੂ ਹੋ ਗਈ, ਜੋ ਲੱਖਾਂ ਤੱਕ ਪਹੁੰਚ ਗਈ ਮਿਹਨਤ ਦਾ ਮੁੱਲ ਪੈਣ ਕਰਕੇ ਉਕਤ ਕਿਸਾਨ ਨੇ ਹੁਣ ਇੱਕ ਏਕੜ 'ਚ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਇਹੀ ਨਹੀਂ ਜਿਥੇ ਪ੍ਰਦੀਪ ਸਿੰਘ ਖੁਦ ਚੰਗਾ ਮੁਨਾਫਾ ਕਮਾ ਰਿਹਾ ਉਥੇ ਹੀ ਉਸ ਨੇ 4 ਤੋਂ 5 ਹੋਰ ਪਰਿਵਾਰਾਂ ਨੂੰ ਵੀ ਆਪਣੇ ਖੇਤ ਵਿਚ ਰੋਜ਼ਗਾਰ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ-  3 ਪੀੜੀਆਂ ਤੋਂ ਫੌਜ ਦੀ ਨੌਕਰੀ ਕਰਦਾ ਆ ਰਿਹਾ ਪਰਿਵਾਰ, ਹੁਣ ਧੀ ਨੇ ਵੀ ਫਲਾਇੰਗ ਅਫ਼ਸਰ ਬਣ ਕੀਤਾ ਨਾਂ ਰੋਸ਼ਨ

ਗੱਲਬਾਤ ਕਰਦਿਆਂ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਬਹੁਤ ਸਮੇਂ ਤੋਂ ਝੋਨੇ,ਕਣਕ ਦੀ ਫਸਲੀ ਚੱਕਰ 'ਚ ਲੱਗੇ ਹੋਏ ਸਨ ਪਰ ਉਨ੍ਹਾਂ ਮੁਨਾਫ਼ਾ ਨਹੀਂ ਮਿਲਦਾ ਸੀ, ਇਸਦੇ ਚੱਲਦੇ ਹੀ ਉਸਨੇ ਵੱਖਰੀ ਖੇਤੀ ਕਰਨ ਦਾ ਸੋਚਿਆ ਹੈ ਉਸਨੇ ਜਗ੍ਹਾ-ਜਗ੍ਹਾ 'ਤੇ ਜਾ ਕੇ ਦੇਖਿਆ ਕਿ ਸਟਰੋਬਰੀ ਦੀ ਖੇਤੀ ਕਰਨਾਂ ਲਾਹੇਵੰਦ ਹੋ ਸਕਦਾ ਹੈ। ਇਸੇ ਦੁਰਾਨ ਉਸਨੇ ਸਟਰੋਬਰੀ ਦੀ ਖੇਤੀ ਕਰਨ ਬਾਰੇ ਮਨ ਬਣਾਇਆ, ਉਸ ਨੇ ਪੂਨਾਂ ਤੋਂ ਸਟਰੋਬਰੀ ਦੀ ਪਨੀਰੀ ਲਿਆ ਕੇ ਆਪਣੇ ਖੇਤ ਵਿਚ ਕਰੀਬ 5 ਕਨਾਲ ਦੀ ਬਿਜਾਈ ਸ਼ੁਰੂ ਕੀਤੀ ਸੀ ਜਿਸ ਤੋਂ ਉਸ ਨੂੰ ਕਾਫੀ ਆਮਦਨ ਹੋਣ ਲੱਗੀ ਹੁਣ ਉਸਨੇ ਇੱਕ ਏਕੜ 'ਚ ਸਟਰੋਬਰੀ ਦੀ ਖੇਤੀ ਸ਼ੁਰੂ ਕਰ ਦਿੱਤੀ ਹੈ। ਪ੍ਰਦੀਪ ਸਿੰਘ ਮਿਹਨਤ ਅਤੇ ਫਸਲ ਦੀ ਬਿਜਾਈ 'ਤੇ ਖਰਚਾ ਜ਼ਰੂਰ ਵੱਧ ਕਰਨਾ ਪੈਂਦਾ ਪਰ ਆਮਦਨ ਕਣਕ ਝੋਨੇ ਨਾਲੋਂ ਤਿੱਗਣੀ ਹੁੰਦੀ ਹੈ। ਇਸਦਾ ਸੀਜਨ ਮਾਰਚ ਅਖੀਰ ਜਾਂ ਅਪ੍ਰੈਲ ਸ਼ੁਰੂ ਤੱਕ ਚਲਦਾ। ਉਸ ਨੇ ਦੱਸਿਆ ਕਿ ਇਸ ਦੀ ਮਾਰਕੀਟਿੰਗ ਵਿਚ ਵੀ ਉਸ ਨੂੰ ਕੋਈ ਦਿਕਤ ਨਹੀਂ ਆਉਂਦੀ। ਉਹਨਾਂ ਕਿਹਾ ਕਿ ਉਹ ਖੁਦ ਆਪਣੇ ਗੱਡੀ 'ਤੇ ਫਰੀਦਕੋਟ ਅਤੇ ਫਿਰੋਜ਼ਪੁਰ ਦੀਆਂ ਮੰਡੀਆਂ ਵਿਚ ਆਪਣੀ ਉਪਜ ਲੈ ਕੇ ਜਾਂਦਾ ਹੈ ਅਤੇ ਹੱਥੋ-ਹੱਥ ਵਿਕ ਜਾਂਦੀ ਹੈ। ਉਹਨਾਂ ਦੱਸਿਆ ਕਿ ਇਸ ਦੀ ਸਾਂਭ ਸੰਭਾਲ 'ਤੇ ਵੀ ਕਾਫੀ ਮਿਹਨਤ ਆਉਂਦੀ ਹੈ । ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਕੇ ਬਦਲਵੀਆਂ ਫਸਲਾਂ ਬੀਜਣ ਜਿਸ ਨਾਲ ਪੰਜਾਬ ਦੀ ਧਰਤੀ ਹੇਠਲਾ ਪਾਣੀ ਦਿਨ ਬ ਦਿਨ ਘਟਦਾ ਜਾ ਰਿਹਾ, ਨੂੰ ਬਚਾਇਆ ਜਾ ਸਕੇ।

PunjabKesari

ਇਹ ਵੀ ਪੜ੍ਹੋ- ਧੁੰਦ ਦੀ ਆੜ ’ਚ ਸਮੱਗਲਰਾਂ ਨੇ ਵਧਾਈ ਹਲਚਲ, BSF ਸਮੇਤ ਕੇਂਦਰ ਤੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਅਲਰਟ

ਇਸ ਮੌਕੇ ਕਿਸਾਨ ਪ੍ਰਦੀਪ ਸਿੰਘ ਦੀ ਪਤਨੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਤੀ ਵਲੋਂ ਪੂਰੇ ਪਰਿਵਾਰ ਨਾਲ ਗੱਲ ਕੀਤੀ ਗਈ ਕਿ ਉਹ ਇਕ ਨਵੀਂ ਤਰ੍ਹਾਂ ਦੀ ਫ਼ਸਲ  ਬੀਜਣ ਜਾ ਰਹੇ ਹਨ, ਜਿਸ ਵਿਚ ਪਰਿਵਾਰ ਦੀ ਮਦਦ ਤੋਂ ਬਿਨਾਂ ਕੁਝ ਨਹੀਂ ਬਣਨਾ ਤਾਂ ਅਸੀਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਾਡਾ ਪੂਰਨ ਸਾਥ ਤੁਹਾਡੇ ਨਾਲ ਹੈ। ਉਸ ਦਿਨ ਤੋਂ ਲੈ  ਕੇ ਅੱਜ ਤੱਕ ਉਹ ਉਨ੍ਹਾਂ ਨਾਲ ਖੇਤ ਆਉਂਦੇ ਹਨ ਅਤੇ ਸਾਰਾ ਕੰਮ ਕਰਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾ ਲੋਕ ਜਾਂ ਹੋਰ ਰਿਸ਼ਤੇਦਾਰ ਸਵਾਲ ਕਰਦੇ ਸਨ ਕਿ ਆਪਣੀ ਪਤਨੀ ਨੂੰ ਖੇਤਾਂ ਵਿਚ ਲਾਈ ਫਿਰਦਾ ਹੈ ,ਕੰਮ ਕਰਵਾਉਂਦਾ ਹੈ ਪਰ ਅੱਜ ਉਹੀ ਲੋਕ ਸ਼ਲਾਘਾ ਕਰ ਰਹੇ ਹਨ। ਉਨ੍ਹਾਂ ਕਿਹਾ ਉਨ੍ਹਾਂ ਦਾ ਬੇਟਾ ਵੀ ਸਕੂਲ ਤੋਂ ਆ ਕੇ ਕੰਮ ਕਰਵਾਉਣ ਆ ਜਾਂਦਾ ਹੈ । ਕਿਸਾਨ ਦੀ ਪਤਨੀ ਨੇ ਕਿਹਾ ਕਿ ਅੱਜ ਲੋਕ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਉਹ ਏਥੇ ਕੰਮ ਕਰਕੇ ਵਿਦੇਸ਼ਾਂ ਵਰਗਾ ਮਹਿਸੂਸ ਕਰ ਰਹੇ ਹਨ, ਨਾਲੇ ਆਪਣੇ ਪਰਿਵਾਰ ਕੋਲ ਰਹਿ ਰਹੇ ਹਨ ਅਤੇ ਮੁਨਾਫ਼ਾ ਵੀ ਚੰਗਾ ਕਮਾ ਰਹੇ ਹਨ।

ਇਹ ਵੀ ਪੜ੍ਹੋ-  ਇੰਗਲੈਂਡ ’ਚ ਪਤੀ ਵਲੋਂ ਕਤਲ ਕੀਤੀ ਮਹਿਕ ਦੀ ਪਿੰਡ ਪਹੁੰਚੀ ਲਾਸ਼, ਧੀ ਨੂੰ ਮ੍ਰਿਤਕ ਦੇਖ ਧਾਹਾਂ ਮਾਰ ਰੋਈ ਮਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News