ਦੁਕਾਨਦਾਰਾਂ ਦਾ ਇਕ ਵਫਦ ਚੇਅਰਮੈਨ ਮਿੱਤਲ ਨੂੰ ਮਿਲਿਆ, ਡੀ.ਸੀ. ਨੂੰ ਮਿਲੇ ਚੇਅਰਮੈਨ

05/19/2020 5:12:35 PM

ਮਾਨਸਾ (ਮਨਜੀਤ) - ਲਾਕਡਾਊਨ ਦਰਮਿਆਨ ਕੁਝ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਦੁਕਾਨਾਂ ਖੋਲਣ ਦੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਪਾਸੋਂ ਇਜਾਜ਼ਤ ਨਾ ਮਿਲਣ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਦਾ ਇਕ ਵਫਦ ਜ਼ਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਨੂੰ ਮਿਲਿਆ। ਇਸ ਦੌਰਾਨ ਭੀਖੀ 'ਚ ਲੋੜਵੰਦ ਪਰਿਵਾਰਾਂ ਦੇ ਕੱਟੇ ਗਏ ਆਟਾ-ਦਾਲ ਕਾਰਡਾਂ ਦੀ ਵੀ ਪੰਚਾਇਤ ਨੇ ਸ੍ਰੀ ਮਿੱਤਲ ਨੂੰ ਮਿਲ ਕੇ ਉਨ੍ਹਾਂ ਦੀ ਮੁੜ ਸ਼ੁਰੂਆਤ ਅਤੇ ਪੜਤਾਲ ਕਰਵਾਉਣ ਦੀ ਮੰਗ ਕੀਤੀ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਸਥਿਤ ਦਫਤਰ ਵਿਖੇ ਪ੍ਰੇਮ ਮਿੱਤਲ ਨੂੰ ਸ਼ੂਜ਼ ਐਸੋਸੀਏਸ਼ਨ ਮਾਨਸਾ ਦੇ ਬਲਵਿੰਦਰ ਕੁਮਾਰ,ਇਲੈਕਟ੍ਰਾਨਿਕ ਐਸੋਸੀਏਸ਼ਨ ਦੇ ਅਸ਼ੋਕ ਕੁਮਾਰ,ਕੱਪੜਾ ਯੁੂਨੀਅਨ ਦੇ ਸੰਜੈ ਕੁਮਾਰ, ਰੈਡੀਮੇਡ ਯੁਨੀਅਨ ਦੇ ਰਾਜ ਕੁਮਾਰ,ਲੋਹਾ ਐਸੋਸੀਏਸ਼ਨ ਦੇ ਪ੍ਰਸ਼ੋਤਮ ਦਾਸ ਬਾਂਸਲ ਤੇ ਪ੍ਰਵੀਨ ਕੁਮਾਰ, ਟੇਲਰ ਯੁਨੀਅਨ ਦੇ ਮੁਖਤਿਆਰ ਸਿੰਘ, ਅੱਗਰਵਾਲ ਸਭਾ ਦੇ ਪ੍ਰਸ਼ੋਤਮ ਦਾਸ ਅਤੇ ਪਵਨ ਕੁਮਾਰ, ਬੁੱਕ ਡੀਪੂ ਦੇ  ਪ੍ਰਕਾਸ਼ ਕੁਮਾਰ,ਟਰੱਕ ਯੂਨੀਅਨ ਬਲਜਿੰਦਰ ਕੁਮਾਰ, ਸਵਰਨਕਾਰ ਸੰਘ  ਦੇ ਮਨਜੀਤ ਸਿੰਘ ਅਹਿਮਦਰਪੁਰ, ਕੰਪਿਊਨਰਜ਼ ਐਂਡ ਇਲੈਕਟ੍ਰਾਨਿਕਸ  ਐਸੋਸੀਏਸ਼ਨ,ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਮਨਦੀਪ ਗੋਰਾ ਆਦਿ ਸਮੁੱਚੀਆਂ ਸੰਸਥਾਵਾਂ ਨੇ ਮੰਗ ਕੀਤੀ ਕਿ ਉਕਤ ਕਾਰੋਬਾਰਾਂ ਨਾਲ ਸੰਬੰਧਿ੍ਤ ਪਹਿਲਾਂ ਦੀ ਤਰ੍ਹਾਂ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਦੁਕਾਨਾਂ ਖੋਲਣ ਦੀ ਇਜ਼ਾਜਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਕਾਰੋਬਾਰ ਨਾਲ ਲੋਕਾਂ ਦਾ ਗੁਜ਼ਾਰਾ ਜੁੜਿਆ ਹੋਇਆ ਹੈ,ਜਿਸ ਨੂੰ ਲਾਕਡਾਉੂਨ ਦੌਰਾਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੇਅਰਮੈਨ ਪ੍ਰੇਮ ਮਿੱਤਲ ਨੇ ਇਹ ਮੰਗ ਪੱਤਰ ਡੀ.ਸੀ. ਗੁਰਪਾਲ ਸਿੰਘ ਚਹਿਲ ਨੂੰ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦੀ ਹਾਜ਼ਰੀ 'ਚ ਪਹੁੰਚਾਇਆ। ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਉਨਾਂ ਦੀ ਮੰਗ 'ਤੇ ਗੌਰ ਕਰੇਗਾ। ਇਸ ਵੇਲੇ ਉਨ੍ਹਾਂ ਭੀਖੀ ਦੀ ਪੰਚਾਇਤ ਵੱਲੋਂ ਰਾਸ਼ਨ ਕਾਰਡ ਕੱਟੇ ਜਾਣ ਸੰਬੰਧੀ ਦਿੱਤੇ ਗਏ ਮੰਗ ਪੱਤਰ ਦੇ ਜਵਾਬ ਕਿਹਾ ਕਿ ਉਨਾਂ ਦੀ ਮੰਗ 'ਤੇ ਗੌਰ ਕੀਤਾ ਜਾਵੇਗਾ ਅਤੇ ਕੱਟੇ ਗਏ ਰਾਸ਼ਨ ਕਾਰਡ ਬਹਾਲ ਕੀਤੇ ਜਾਣਗੇ।

ਇਸ ਮੌਕੇ ਵਿਸ਼ਾਲ ਜੈਨ ਗੋਲਡੀ, ਰਾਜ ਕੁਮਾਰ ਰਾਜੂ, ਅਮਨ ਮਿੱਤਲ, ਜਗਤ ਰਾਮ ਗਰਗ, ਪਵਨ ਪੱਪੀ, ਵਿਕਾਸ ਗਰਗ, ਮੁਕੇਸ਼ ਕੁਮਾਰ, ਰਵੀ ਜੈਨ, ਬਲਵਿੰਦਰ ਕੁਮਾਰ, ਅਸੋਕ ਬਾਂਸਲ, ਸੰਜੈ ਕੁਮਾਰ, ਰਾਜ ਕੁਮਾਰ, ਦੀਪਕ ਕੁਮਾਰ, ਪਵਨ ਕੁਮਾਰ ਆਦਿ ਹਾਜ਼ਰ ਸਨ।

 


Harinder Kaur

Content Editor

Related News