ਔਰਤ ਦੇ ਕਤਲ ਦਾ ਮਾਮਲਾ : ਪੈਟ੍ਰੋਲਿੰਗ ’ਤੇ ਤਾਇਨਾਤ ਸੀ ਕਾਂਸਟੇਬਲ, ਏ. ਕੇ.-47 ਕਿਸ ਦੇ ਨਾਂ ’ਤੇ ਅਲਾਟ, ਰਹੱਸ ਬਰਕਰਾਰ

03/22/2022 11:38:41 AM

ਲੁਧਿਆਣਾ (ਰਾਜ) : ਸਰਕਾਰੀ ਏ. ਕੇ-47 ਨਾਲ ਨਿਧੀ ਦਾ ਕਤਲ ਕਰਨ ਵਾਲਾ ਕਾਂਸਟੇਬਲ ਪੁਲਸ ਫਾਈਲਾਂ ’ਚ ਪੈਟ੍ਰੋਲਿੰਗ ’ਤੇ ਤਾਇਨਾਤ ਸੀ ਪਰ ਜੇਕਰ ਸੂਤਰਾਂ ਦੀ ਮੰਨੀਏ ਤਾਂ ਉਸ ਨੂੰ ਸ਼ਹਿਰ ਦੇ ਇਕ ਕਾਂਗਰਸੀ ਨੇਤਾ ਨਾਲ ਟੈਂਪਰੇਰੀ ਤੌਰ ’ਤੇ ਗੰਨਮੈਨ ਅਟੈਚ ਕੀਤਾ ਗਿਆ ਸੀ। ਹਾਲਾਂਕਿ ਇਸ ਗੱਲ ਦੀ ਕਿਸੇ ਵੀ ਪੁਲਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ। ਤਿੰਨ ਦਿਨਾਂ ਬਾਅਦ ਵੀ ਪੁਲਸ ਹੁਣ ਤੱਕ ਇਹ ਪਤਾ ਨਹੀਂ ਲਗਾ ਸਕੀ ਕਿ ਆਖਿਰ ਏ. ਕੇ.-47 ਸਿਮਰਨਜੀਤ ਸਿੰਘ ਘਰ ਕਿਸ ਤਰ੍ਹਾਂ ਲੈ ਕੇ ਆਇਆ ਅਤੇ ਇਹ ਹਥਿਆਰ ਪੁਲਸ ਰਿਕਾਰਡ ਵਿਚ ਕਿਸ ਦੇ ਨਾਂ ’ਤੇ ਅਲਾਟ ਹੋਇਆ ਸੀ, ਜਦੋਂਕਿ ਇਹ ਸਾਰਾ ਰਿਕਾਰਡ ਪੁਲਸ ਵਿਭਾਗ ਦੇ ਅਧਿਕਾਰੀਆਂ ਕੋਲ ਹੀ ਹੁੰਦਾ ਹੈ।

ਇਹ ਵੀ ਪੜ੍ਹੋ : ਕੌਮੀ ਸ਼ਾਹ ਮਾਰਗ ਮੁੱਦਕੀ ਵਿਖੇ ਹੋਏ ਹਾਦਸੇ ’ਚ ਨੌਜਵਾਨ ਦੀ ਮੌਤ , 1 ਜ਼ਖ਼ਮੀ

ਇਸ ਤੋਂ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕਿਤੇ ਪੁਲਸ ਆਪਣੇ ਕਾਂਸਟੇਬਲ ਨੂੰ ਬਚਾਉਣ ਦਾ ਯਤਨ ਤਾਂ ਨਹੀਂ ਕਰ ਰਹੀ ਜਾਂ ਫਿਰ ਇਸ ਵਿਚ ਕਿਸੇ ਹੋਰ ਪੁਲਸ ਮੁਲਾਜ਼ਮਾਂ ਦੀ ਲਾਪ੍ਰਵਾਹੀ ਉਜਾਗਰ ਹੋ ਸਕਦੀ ਹੈ? ਐੱਸ. ਐੱਚ. ਓ. ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਕਾਂਸਟੇਬਲ ਸਿਮਰਨਜੀਤ ਸਿੰਘ, ਪੈਟ੍ਰੋਲਿੰਗ ਪਾਰਟੀ ਨਾਲ ਤਾਇਨਾਤ ਸੀ। ਇਸ ਲਈ ਉਸ ਕੋਲ ਹਥਿਆਰ ਸੀ ਪਰ ਹੁਣ ਇਹ ਪਤਾ ਲਗਾਉਣਾ ਬਾਕੀ ਹੈ ਕਿ ਇਹ ਹਥਿਆਰ ਕਿਸ ਦੇ ਨਾਂ ’ਤੇ ਅਲਾਟ ਹੋਇਆ ਸੀ ਅਤੇ ਵਿਭਾਗ ਨੂੰ ਬਿਨਾਂ ਭਿਣਕ ਪਏ, ਉਹ ਇਸ ਨੂੰ ਕਿਵੇਂ ਆਪਣੇ ਨਾਲ ਘਰ ਲੈ ਗਿਆ ਸੀ।

ਇਹ ਵੀ ਪੜ੍ਹੋ : ਰੰਗ ਸਮਝ ਕੇ ਫਸਲ ਨੂੰ ਪਾਉਣ ਵਾਲੀ ਦਵਾਈ ਨਾਲ ਬੱਚਿਆਂ ਖੇਡੀ ਹੋਲੀ, ਹਾਲਾਤ ਗੰਭੀਰ

ਹੈਰਾਨੀ ਦੀ ਗੱਲ ਹੈ ਕਿ ਪੁਲਸ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਮੁਲਜ਼ਮ ਪੈਟ੍ਰੋਲਿੰਗ ਟੀਮ ਵਿਚ ਸੀ ਪਰ ਉਸ ਨਾਲ ਕਿਹੜੇ ਮੁਲਾਜ਼ਮ ਸਨ, ਇਹ ਨਹੀਂ ਪਤਾ ਲਗਾ ਸਕੀ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕਈ ਪਹਿਲੂਆਂ ’ਤੇ ਜਾਂਚ ਚੱਲ ਰਹੀ ਹੈ।

ਰੈਸਟੋਰੈਂਟ ਵਿਚ ਹੋਈ ਮੁਲਾਕਾਤ ਦੋਸਤੀ ’ਚ ਬਦਲੀ, ਫਿਰ ਲਿਵ ਇਨ ਰਿਲਸ਼ਨਸ਼ਿਪ ’ਚ ਰਹਿਣ ਲੱਗੇ

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸਿਰਮਨਜੀਤ ਸਿੰਘ ਜਿਸ ਕਾਂਗਰਸੀ ਨੇਤਾ ਨਾਲ ਗੰਨਮੈਨ ਸੀ। ਉਸੇ ਦੇ ਰੈਸਟੋਰੈਂਟ ਵਿਚ ਨਿਧੀ ਨਾਲ ਉਸ ਦੀ ਮੁਲਾਕਾਤ ਹੋਈ ਸੀ, ਜੋ ਦੋਸਤੀ ਵਿਚ ਬਦਲ ਗਈ ਸੀ। ਸਿਮਰਨ ਦਾ ਆਪਣੀ ਪਤਨੀ ਨਾਲ ਝਗੜਾ ਸੀ ਅਤੇ ਨਿਧੀ ਦਾ ਪਤਾ ਵਿਦੇਸ਼ ਵਿਚ ਸੀ, ਜਿਸ ਤੋਂ ਬਾਅਦ ਦੋਵੇਂ ਨੇੜੇ ਆ ਗਏ ਸਨ। ਫਿਰ ਦੋਵੇਂ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿਣ ਲੱਗ ਗਏ ਸਨ। ਸੂਤਰ ਦੱਸਦੇ ਹਨ ਕਿ ਨਿਧੀ ਸਿਮਰਨ ਨਾਲ ਵਿਆਹ ਕਰਨ ਦਾ ਦਬਾਅ ਬਣਾ ਰਹੀ ਸੀ, ਜਿਸ ਕਾਰਨ ਦੋਵਾਂ ’ਚ ਆਮ ਕਰ ਕੇ ਬਹਿਸ ਹੁੰਦੀ ਸੀ। ਇਸ ਕਾਰਨ ਸਿਮਰਨ ਨੇ ਨਿਧੀ ਨੂੰ ਗੋਲੀ ਮਾਰ ਦਿੱਤੀ ਅਤੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ।

ਇਹ ਵੀ ਪੜ੍ਹੋ : ਭਗਵੰਤ ਮਾਨ ਨੇ ਸਰਕਾਰ ’ਤੇ ਪਕੜ ਮਜ਼ਬੂਤ ਰੱਖਣ ਲਈ ਗ੍ਰਹਿ ਵਿਭਾਗ ਆਪਣੇ ਕੋਲ ਰੱਖਿਆ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News