ਖੇਡ ਜਗਤ ਨੂੰ ਪਿਆ ਵੱਡਾ ਘਾਟਾ, 94 ਸਾਲਾ ਇੰਟਰਨੈਸ਼ਨਲ ਦੌੜਾਕ ਬਾਪੂ ਇੰਦਰ ਸਿੰਘ ਦਾ ਹੋਇਆ ਦਿਹਾਂਤ
Friday, Dec 16, 2022 - 05:06 PM (IST)
ਮਲੋਟ (ਜੱਜ ਸ਼ਰਮਾ) : ਹਲਕੇ ਦੇ ਪਿੰਡ ਛੋਟਾ ਰੱਤਾ ਖੇੜਾ ਵਾਸੀ 94 ਸਾਲਾ ਇੰਟਰਨੈਸ਼ਨਲ ਦੌੜਾਕ ਬਾਪੂ ਇੰਦਰ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਵਿਖੇ ਕਰ ਦਿੱਤਾ ਗਿਆ, ਜਿੱਥੇ ਮਲੋਟ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਮੈਡਮ ਜਸਵਿੰਦਰ ਕੌਰ ਵੱਲੋਂ ਉਨ੍ਹਾਂ ਦੀ ਪਵਿੱਤਰ ਦੇਹ 'ਤੇ ਲੋਈ ਪਾਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਇਸ ਮੌਕੇ ਜਸਵਿੰਦਰ ਕੌਰ ਨੇ ਕਿਹਾ ਕਿ ਬਾਪੂ ਇੰਦਰ ਸਿੰਘ ਦੇ ਸਵਰਗਵਾਸ ਹੋਣ ਨਾਲ ਖੇਡ ਜਗਤ ਅਤੇ ਵਿਸ਼ੇਸ਼ ਕਰਕੇ ਮਲੋਟ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।
ਇਹ ਵੀ ਪੜ੍ਹੋ- ਮੋਹਾਲੀ ਪੁਲਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ
ਦੱਸਣਯੋਗ ਹੈ ਕਿ ਬਾਪੂ ਇੰਦਰ ਸਿੰਘ ਮਲੋਟ ਦੇ ਫੌਜਾ ਸਿੰਘ ਨਾਮ ਨਾਲ ਵੀ ਮਸ਼ਹੂਰ ਸਨ ਅਤੇ ਉਨ੍ਹਾਂ ਨੇ ਦੇਸ਼-ਵਿਦੇਸ਼ ਵਿਚ ਦੌੜ ਅਤੇ ਲੰਮੀ ਛਾਲ ਵਿਚ ਹੁਣ ਤੱਕ 50 ਤੋਂ ਵੱਧ ਮੈਡਲ ਜਿੱਤੇ ਸਨ। ਇਸ ਮੌਕੇ ਅਕਾਲੀ ਦਲ ਤੋਂ ਗੁਰਚਰਨ ਸਿੰਘ (ਓ.ਐਸ.ਡੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ), ਸੁੱਖਾ ਸਿੰਘ ਗੁਰੂਸਰ 'ਆਪ' ਆਗੂ, ਮੁਖਤਿਆਰ ਸਿੰਘ ਇੰਟਰਨੈਸ਼ਨਲ ਅਥਲੀਟ, ਵਰੰਟ ਅਫਸਰ ਹਰਪ੍ਰੀਤ ਸਿੰਘ, ਬਿੱਟੂ ਸਚਦੇਵਾ, ਹਰਪ੍ਰੀਤ ਸਿੰਘ ਘਈ, ਪ੍ਰਧਾਨ ਸ਼ਰਮਾ, ਗੁਰਮੀਤ ਸਿੰਘ ਪਿੰਡ ਮਲੋਟ, ਜਸਵਿੰਦਰ ਸਿੰਘ ਮਲੋਟ, ਡਾ ਰਮੇਸ਼ ਕੁਮਾਰ, ਹਰਭਜਨ ਸਿੰਘ, ਬਰਨਾਟਕ ਸਿੰਘ, ਜੋਗਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਰਾਜਨੀਤਕ ਅਤੇ ਖੇਡ ਜਗਤ ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਤਰਨਤਾਰਨ RPG ਅਟੈਕ ਮਾਮਲੇ ਨੂੰ ਸੁਲਝਾਇਆ, ਗੈਂਗਸਟਰ ਲੰਡਾ ਹਰੀਕੇ ਨਿਕਲਿਆ ਮਾਸਟਰਮਾਈਂਡ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।