ਬਦਿਆਲਾ ਤੋਂ ਚਿੱਟਾ ਵੇਚਣ ਵਾਲੇ 8 ਕਾਬੂ

Sunday, Apr 05, 2020 - 11:33 PM (IST)

ਬਦਿਆਲਾ ਤੋਂ ਚਿੱਟਾ ਵੇਚਣ ਵਾਲੇ 8 ਕਾਬੂ

ਚਾਉਕੇ, (ਜ. ਬ.)- ਪਿੰਡ ਬਦਿਆਲਾ ਦੇ ਲੋਕਾਂ ਦੁਆਰਾ ਚਿੱਟਾ ਵੇਚਣ ਵਾਲਿਆਂ ਨੂੰ ਅੱਜ ਪੁਲਸ ਦੇ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਪਿੰਡ ਵਾਸੀਆਂ ਗੁਰਪ੍ਰੀਤ ਸਿੰਘ ਸਰਪੰਚ ਬਦਿਆਲਾ, ਬਲਦੇਵ ਸਿੰਘ, ਗੁਰਦੀਪ ਸਿੰਘ, ਬਲਵੀਰ ਸਿੰਘ, ਦਰਸ਼ਨ ਪ੍ਰਧਾਨ, ਤਨਵੀਰ ਜਿੰਮੀ, ਰਣਜੀਤ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਕੁਝ ਵੀ ਮੌਕੇ ’ਤੇ ਪ੍ਰਾਪਤ ਨਹੀਂ ਹੋਇਆ, ਜਦਕਿ ਨਸ਼ਾ ਲੈਣ ਗਏ ਦੋ ਨੌਜਵਾਨ ਮੰਡੀਕਲਾਂ ਵਾਲੀ ਸਡ਼ਕ ’ਤੇ ਨਾਕਾ ਲਾ ਕੇ ਘੇਰੇ ਸਨ, ਜਿਨ੍ਹਾਂ ਤੋਂ 3 ਗ੍ਰਾਮ ਚਿੱਟਾ ਮਿਲਿਆ। ਜਦੋਂ ਸਦਰ ਥਾਣਾ ਦੇ ਐੱਸ. ਐੱਚ. ਓ. ਭੁਪਿੰਦਰਜੀਤ ਸਿੰਘ ਵੱਲੋਂ ਹੋਰ ਛਾਪੇਮਾਰੀ ਕੀਤੀ ਗਈ ਤਾਂ 6 ਹੋਰ ਮੁਲਜ਼ਮ ਫਡ਼ੇ ਗਏ, ਜਿਸ ਵਿਚ ਮੁਲਜ਼ਮ ਸੁਖਵਿੰਦਰ ਸੋਨੀ ਦੇ ਘਰੋਂ 30 ਗ੍ਰਾਮ ਚਿੱਟਾ ਹੋਰ ਬਰਾਮਦ ਹੋਇਆ। ਪੁਲਸ ਵੱਲੋਂ ਕਾਬੂ ਕੀਤੇ ਗਏ ਇਨ੍ਹਾਂ ਸਾਰੇ ਮੁਲਜ਼ਮਾਂ ਦੀ ਪਹਿਚਾਣ ਸੁਖਵਿੰਦਰ ਸੋਨੀ, ਗੁਰਜੰਟ ਸਿੰਘ, ਦੀਪੂ ਵਾਸੀ ਬਦਿਆਲਾ, ਅਮਰੀਕ ਸਿੰਘ ਵਾਸੀ ਮੰਡੀ ਕਲਾਂ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ ਵਾਸੀ ਭੈਣੀ ਚੂਹਡ਼ ਵਜੋਂ ਹੋਈ ਹੈ।


author

Bharat Thapa

Content Editor

Related News