ਟ੍ਰੈਕਟਰ ਥੱਲੇ ਆਉਣ ਕਾਰਨ 7 ਸਾਲਾ ਬੱਚੀ ਦੀ ਮੌਤ, ਪਿਤਾ ਨੇ ਜਤਾਇਆ ਕਤਲ ਦਾ ਖ਼ਦਸ਼ਾ

Sunday, May 15, 2022 - 10:47 AM (IST)

ਟ੍ਰੈਕਟਰ ਥੱਲੇ ਆਉਣ ਕਾਰਨ 7 ਸਾਲਾ ਬੱਚੀ ਦੀ ਮੌਤ, ਪਿਤਾ ਨੇ ਜਤਾਇਆ ਕਤਲ ਦਾ ਖ਼ਦਸ਼ਾ

ਸੰਗਤ ਮੰਡੀ (ਮਨਜੀਤ) : ਪਿੰਡ ਭਗਵਾਨਗੜ੍ਹ ਵਿਖੇ ਬੀਤੀ ਸ਼ਾਮ ਭੱਠੇ ’ਤੇ ਮਜ਼ਦੂਰੀ ਦਾ ਕੰਮ ਕਰਦੇ ਪਰਿਵਾਰ ਦੀ ਬੱਚੀ ਦੀ ਟ੍ਰੈਕਟਰ ਥੱਲੇ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਿਵਾਨੀ (7) ਪੁੱਤਰੀ ਪੱਪੂ ਕੁਮਾਰ ਸ਼ਾਮ ਸਮੇਂ ਖੇਡ ਰਹੀ ਸੀ। ਇਸੇ ਦੌਰਾਨ ਨਜ਼ਦੀਕ ਖੜਾ ਟ੍ਰੈਕਟਰ ਰੁੜ ਗਿਆ, ਜਿਸ ਕਾਰਨ ਬੱਚੀ ਟ੍ਰੈਕਟਰ ਦੇ ਹੇਠਾਂ ਆ ਗਈ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਥਾਣੇ ਪਹੁੰਚ ਕੇ ਭੱਠਾ ਮਾਲਕ ’ਤੇ ਦੋਸ਼ ਲਗਾਏ ਕਿ ਉਨ੍ਹਾਂ ਦੀ ਬੱਚੀ ਦਾ ਕਤਲ ਕੀਤਾ ਗਿਆ ਹੈ, ਕਿਉਂਕਿ ਮੌਤ ਤੋਂ ਬਾਅਦ ਭੱਠਾ ਮਾਲਕ ਨੇ ਬੱਚੀ ਦੀ ਲਾਸ਼ ਪਰਿਵਾਰ ਨੂੰ ਦੇਣ ਦੀ ਬਜਾਏ ਲਗਭਗ ਦੋ ਘੰਟੇ ਛੁਪਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਅੱਜ ਉਨ੍ਹਾਂ ਨਾਲ ਹੋਇਆ ਹੈ ਕੱਲ ਕਿਸੇ ਹੋਰ ਨਾਲ ਹੋਵੇਗਾ, ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ।

ਇਹ ਵੀ ਪੜ੍ਹੋ : ਬਠਿੰਡਾ ਦੇ ਥਰਮਲ ਪਲਾਂਟ ’ਚ ਧਮਾਕਾ ਹੋਣ ਨਾਲ 2 ਯੂਨਿਟ ਹੋਏ ਬੰਦ, ਡੂੰਘਾ ਹੋ ਸਕਦੈ ਬਿਜਲੀ ਸੰਕਟ

ਜਦ ਇਸ ਮਾਮਲੇ ਸਬੰਧੀ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਗੁਰਦਾਸ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੱਚੀ ਦੀ ਮੌਤ ਟ੍ਰੈਕਟਰ ਦੇ ਰੁੜ ਜਾਣ ਕਾਰਨ ਉਸ ਦੇ ਥੱਲੇ ਆਉਣ ਕਾਰਨ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਭੱਠਾ ਮਾਲਕ ਨਾਲ ਸਮਝੌਤਾ ਹੋ ਗਿਆ ਹੈ, ਇਸ ਲਈ ਉਨ੍ਹਾਂ ਕਿਸੇ ’ਤੇ ਵੀ ਕੋਈ ਕਾਰਵਾਈ ਨਹੀਂ ਕਰਵਾਈ।

ਇਹ ਵੀ ਪੜ੍ਹੋ : ਹੁਣ ਪਟਵਾਰੀਆਂ ਨੇ ਅਪਣਾਇਆ ‘ਇਕ ਤਨਖ਼ਾਹ, ਇਕ ਹਲਕਾ’ ਫਾਰਮੂਲਾ, ਪ੍ਰੇਸ਼ਾਨ ਹੋਣ ਲੱਗੇ ਲੋਕ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Meenakshi

News Editor

Related News