6 ਕਿਲੋ ਅਫੀਮ ਸਣੇ 3 ਗ੍ਰਿਫ਼ਤਾਰ

Thursday, Dec 27, 2018 - 05:23 AM (IST)

6 ਕਿਲੋ ਅਫੀਮ ਸਣੇ 3 ਗ੍ਰਿਫ਼ਤਾਰ

ਪਟਿਆਲਾ, (ਬਲਜਿੰਦਰ)- ਪਟਿਆਲਾ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 3 ਸਮੱਗਲਰਾਂ ਨੂੰ 6 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਨਸ਼ਾ ਸਮੱਗਲਰ ਵਰਨਾ ਗੱਡੀ ਵਿਚ ਅਫੀਮ ਲੈ ਕੇ ਜਾ ਰਹੇ ਸਨ। ਮੁਲਜ਼ਮਾਂ ਵਿਚ ਭਿੰਦਰ ਸਿੰਘ ਵਾਸੀ ਬਾਬਾ ਅਜੀਤ ਸਿੰਘ ਨਗਰ ਭਵਾਨੀਗਡ਼੍ਹ ਜ਼ਿਲਾ ਸੰਗਰੂੁਰ, ਹਰਜਿੰਦਰ ਸਿੰਘ ਉਰਫ ਜਿੰਦਰ ਵਾਸੀ ਪਿੰਡ ਕੁਲਾਰਾਂ ਜ਼ਿਲਾ ਪਟਿਆਲਾ  ਅਤੇ ਪਵਨ ਕੁਮਾਰ ਵਾਸੀ ਫਤਿਹਗਡ਼੍ਹ ਛੰਨਾ ਜ਼ਿਲਾ ਪਟਿਆਲਾ ਸ਼ਾਮਲ ਹਨ। ਐੈੱਸ. ਐੈੱਸ. ਪੀ. ਸਿੱਧੂ ਨੇ ਦੱਸਿਆ ਕਿ ਤਿੰਨਾਂ ਨੂੰ ਸੀ. ਆਈ. ਏ. ਸਟਾਫ ਸਮਾਣਾ ਦੇ ਇੰਸ. ਵਿਜੇ ਕੁਮਾਰ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਅਫਸਰ ਕਾਲੋਨੀ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਇਹ ਅਫੀਮ ਖਾਣ ਤੇ ਵੇਚਣ ਦੇ ਆਦੀ ਹਨ। ਤਿੰਨਾਂ ਨੇ ਮਿਲ ਕੇ ਹਰਜਿੰਦਰ ਸਿੰਘ ਦੀ ਕਾਰ ਵਰਨਾ ਵਿਚ ਸਵਾਰ ਹੋ ਕੇ ਯੂ. ਪੀ. ਸਾਈਡ ਤੋਂ ਭਾਰੀ ਮਾਤਰਾ ਵਿਚ ਅਫੀਮ ਲੈ ਕੇ ਵਾਇਆ ਸੂਲਰ ਸਾਈਡ ਤੋਂ ਹੋ ਕੇ ਪਟਿਆਲਾ ਵੱਲ ਨੂੰ ਜਾਣਾ ਸੀ। ਪੁਲਸ ਪਾਰਟੀ ਵੱਲੋਂ ਸੂਲਰ ਪੁਲੀ ’ਤੇ ਗੁਰੂ ਨਾਨਕ ਫਾਊਂਡੇਸ਼ਨ ਸਕੂਲ ਪਟਿਆਲਾ ਵਿਖੇ ਨਾਕਾਬੰਦੀ ਦੌਰਾਨ ਕਾਰ ਸਵਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੀ ਡਿੱਕੀ ’ਚੋਂ ਸਟਿੱਪਣੀ ਹੇਠਾਂ ਮਿਲੇ ਬੈਗ ਵਿਚੋਂ 6 ਕਿਲੋ ਅਫੀਮ ਬਰਾਮਦ ਕੀਤੀ ਗਈ।  ਤਿੰਨਾਂ ਖਿਲਾਫ ਥਾਣਾ ਸਿਵਲ ਲਾਈਨਜ਼ ਪਟਿਆਲਾ ਵਿਖੇ ਐੈੱਨ. ਡੀ. ਪੀ. ਐੈੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। 
  ਐੈੱਸ. ਐੈੱਸ. ਪੀ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਇਲੈਕਸ਼ਨ ਦੌਰਾਨ ਵੇਚਣ ਲਈ ਇਹ ਅਫੀਮ ਰਾਮਪੁਰ ਯੂ. ਪੀ. ਤੋਂ ਕਿਸੇ ਵਿਅਕਤੀ ਤੋਂ 1 ਲੱਖ 20 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕੁੱਲ 7 ਲੱਖ 20 ਹਜ਼ਾਰ ਰੁਪਏ ਦੀ 6 ਕਿਲੋ ਖਰੀਦ ਕੇ ਲਿਆਏ ਸਨ। ਇਸ ਨੂੰ ਵੱਖ-ਵੱਖ ਥਾਵਾਂ ’ਤੇ ਵੇਚਣਾ ਸੀ। ਉਨ੍ਹਾਂ ਦੱਸਿਆ ਕਿ ਤਿੰਨਾਂ ਦਾ ਪੁਲਸ ਰਿਮਾਂਡ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਅਫੀਮ ਅੱਗੇ ਕਿਸ ਨੂੰ ਸਪਲਾਈ ਕਰਨੀ ਸੀ? ਇਸ ਮੌਕੇ ਸੀ. ਆਈ. ਏ. ਸਟਾਫ ਸਮਾਣਾ ਦੇ ਇੰਚਾਰਜ ਇੰਸ. ਵਿਜੇ ਕੁਮਾਰ ਤੇ ਏ. ਐੱਸ. ਆਈ. ਭਿੰਦਰਪਾਲ ਸਿੰਘ ਵੀ ਹਾਜ਼ਰ ਸਨ। 


Related News