ਸੰਗਰੂਰ ਜ਼ਿਲ੍ਹੇ ’ਚ ਕੋਰੋਨਾ ਨਾਲ 3 ਦੀ ਮੌਤ, 51 ਨਵੇਂ ਮਾਮਲੇ

Sunday, Aug 30, 2020 - 03:24 AM (IST)

ਸੰਗਰੂਰ ਜ਼ਿਲ੍ਹੇ ’ਚ ਕੋਰੋਨਾ ਨਾਲ 3 ਦੀ ਮੌਤ, 51 ਨਵੇਂ ਮਾਮਲੇ

ਸੰਗਰੂਰ,(ਬੇਦੀ)- ਕੋਰੋਨਾ ਨਾਲ ਜ਼ਿਲਾ ਸੰਗਰੂਰ ’ਚ ਅੱਜ 3 ਮੌਤਾਂ ਹੋ ਗਈਆਂ ਅਤੇ 51 ਨਵੇਂ ਕੇਸ ਸਾਹਮਣੇ ਆਏ ਹਨ। ਅਮਰਗੜ੍ਹ ਦੇ ਕਰਮਜੀਤ ਸਿੰਘ (45) ਦੀ ਪੀ. ਜੀ. ਆਈ. ਚੰਡੀਗੜ੍ਹ ਅਤੇ ਜਗਰੂਪ ਸਿੰਘ (82) ਦੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਇਲਾਜ ਦੌਰਾਨ ਮੌਤ ਹੋ ਗਈ। ਲੌਂਗੋਵਾਲ ਦੀ ਕਾਂਤਾ ਸੀਨਾ (55) ਦੀ ਮੋਹਾਲੀ ਦੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਜ਼ਿਲੇ ’ਚ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2135 ਤੱਕ ਪੁੱਜ ਗਈ ਗਈ। ਜਦਕਿ 1687 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲੇ ’ਚ ਹੁਣ 364 ਕੇਸ ਐਕਿਟਵ ਹਨ ਜਦਕਿ 84 ਮੌਤਾਂ ਹੋ ਚੁੱਕੀਆਂ ਹਨ।


author

Bharat Thapa

Content Editor

Related News