ਫਿਰੋਜ਼ਪੁਰ ਜ਼ਿਲ੍ਹੇ ''ਚ 51 ਹੋਰ ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ, 2 ਦੀ ਮੌਤ
Tuesday, Aug 25, 2020 - 07:48 PM (IST)
ਫਿਰੋਜ਼ਪੁਰ,(ਮਲਹੋਤਰਾ, ਕੁਮਾਰ, ਪਰਮਜੀਤ ਕੌਰ, ਭੁੱਲਰ, ਖੁੱਲਰ)– ਮੰਗਲਵਾਰ ਨੂੰ ਆਈ ਕੋਰੋਨਾ ਟੈਸਟ ਰਿਪੋਰਟ ’ਚ ਜ਼ਿਲੇ ਦੇ 51 ਹੋਰ ਲੋਕ ਇਸ ਬੀਮਾਰੀ ਨਾਲ ਪੀਡ਼ਤ ਪਾਏ ਗਏ ਹਨ। ਸਿਵਲ ਸਰਜਨ ਡਾ. ਜੁਗਲ ਕਿਸ਼ੌਰ ਨੇ ਦੱਸਿਆ ਕਿ ਇਨ੍ਹਾਂ ’ਚੋਂ 15 ਲੋਕ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ’ਚ ਰਹਿਣ ਵਾਲੇ ਹਨ, ਜਦਕਿ 6 ਲੋਕ ਗੁਰੂਹਰਸਹਾਏ ਦੇ ਰਹਿਣ ਵਾਲੇ ਹਨ। ਕੋਰੋਨਾ ਪੀਡ਼ਤਾਂ ’ਚ 2 ਪੁਲਸ ਮੁਲਾਜ਼ਮ ਅਤੇ ਇਕ ਜੇਲ ਬੰਦੀ ਹੈ। ਇਸ ਦੇ ਨਾਲ ਮੰਗਲਵਾਰ ਪੁਰਾਣੇ 31 ਕੋਰੋਨਾ ਰੋਗੀਆਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਸਿਵਲ ਸਰਜਨ ਅਨੁਸਾਰ ਜ਼ਿਲੇ ਦੇ ਦੋ ਹੋਰ ਲੋਕਾਂ ਦੀ ਕੋਰੋਨਾ ਬੀਮਾਰੀ ਕਾਰਣ ਮੌਤ ਹੋਣ ਤੋਂ ਬਾਅਦ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ।
ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ
1. ਫਿਰੋਜ਼ਪੁਰ : ਅਨਿਲ ਕੁਮਾਰ, ਮਹਿੰਦਰ ਸਿੰਘ, ਕਾਂਤਾ ਰਾਣੀ, ਵਿਪਨ ਗਰਗ, ਬਲਜੀਤ ਸਿੰਘ, ਹਰਮਿੰਦਰ ਕੌਰ, ਰਜਿੰਦਰ ਸਿੰਘ, ਤੁਸ਼ਾਰ ਮਿੱਤਲ, ਵੀ. ਕੇ. ਮਿਸ਼ਰਾ, ਐਮ. ਵਿਗਨੇਸ਼, ਸੁਰਿੰਦਰ ਸਿੰਘ, ਉਮੇਸ਼ ਸਿੰਘ, ਸੰਜੀਵ ਕੁਮਾਰ, ਸਤਿੰਦਰ ਕੁਮਾਰ, ਗੋਪਾਲ
2. ਗੁਰੂਹਰਸਹਾਏ : ਕ੍ਰਿਸ਼ਨ ਕੌਰ, ਸਤਨਾਮ ਸਿੰਘ, ਆਸ਼ਿਵ ਆਵਲਾ, ਪੂਨਮ ਭੰਡਾਰੀ, ਖਜ਼ਾਨ ਸਿੰਘ, ਆਬਿਕ ਕੁਰੈਸ਼ੀ
3. ਸੱਪਾਂਵਾਲੀ : ਰਸੀਲ ਮੁਹੰਮਦ
4. ਬੱਗੇ ਕੇ ਖੁਰਦ : ਬਲਵਿੰਦਰ ਸਿੰਘ
5. ਫਤਿਹਗਡ਼੍ਹ ਗਹਿਰੀ : ਨਿਰਮਲ ਸਿੰਘ
6. ਘੱਲਖੁਰਦ : ਆਤਮਾ ਸਿੰਘ
7. ਆਰਿਫਕੇ : ਨਰਿੰਦਰ ਕੌਰ
8. ਖਿਲਚੀ ਕਦੀਮ : ਸੈਦਾਂ
9. ਰਟੋਲ ਬੇਟ : ਗੁਰਮੀਤ ਕੌਰ, ਕਮਲਜੀਤ ਕੌਰ
10. ਮੋਹਨ ਕੇ ਉਤਾਡ਼ : ਬਲਵਿੰਦਰ ਸਿੰਘ
11. ਝੋਕ ਮੋਹਡ਼ੇ : ਸੰਦੀਪ, ਮਲਕੀਤ
12. ਜ਼ੀਰਾ : ਸੁਰੇਸ਼ ਕੁਮਾਰ, ਰਚਨਾ ਅਨੇਜਾ
13. ਮੱਖੂ : ਸੁਭਾਸ਼ ਚੰਦਰ, ਰਾਹੁਲ
ਕੁੱਲ ਐਕਟਿਵ ਕੇਸ 1058
ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲਾ ਫਿਰੋਜ਼ਪੁਰ ’ਚ ਕੁੱਲ 1656 ਕੋਰੋਨਾ ਪਾਜ਼ੇਟਿਵ ਕੇਸ ਆ ਚੁੱਕੇ ਹਨ, ਜਿਨਾਂ ’ਚੋਂ 572 ਇਲਾਜ ਤੋਂ ਬਾਅਦ ਠੀਕ ਹੋ ਗਏ ਹਨ। ਜ਼ਿਲੇ ਦੇ 26 ਲੋਕਾਂ ਦੀ ਇਸ ਬੀਮਾਰੀ ਨਾਲ ਮੌਤ ਹੋ ਚੁੱਕੀ ਹੈ, ਜਦਕਿ ਕੋਰੋਨਾ ਐਕਟਿਵ ਰੋਗੀਆਂ ਦੀ ਸੰਖਿਆ 1058 ਹੈ।