ਖੰਨਾ ''ਚ ਕੁੱਤੇ ਨੇ ਬਚਾਈ ਨਗਰ ਕੌਂਸਲ ਦੇ ਪ੍ਰਧਾਨ ਦੀ ਜਾਨ, ਗੱਡੀ ਅਤੇ ਘਰ ''ਚੋਂ ਨਿਕਲੇ 5 ਸੱਪ

Thursday, Jul 20, 2023 - 06:35 PM (IST)

ਖੰਨਾ ''ਚ ਕੁੱਤੇ ਨੇ ਬਚਾਈ ਨਗਰ ਕੌਂਸਲ ਦੇ ਪ੍ਰਧਾਨ ਦੀ ਜਾਨ, ਗੱਡੀ ਅਤੇ ਘਰ ''ਚੋਂ ਨਿਕਲੇ 5 ਸੱਪ

ਖੰਨਾ - ਖੰਨਾ ਵਿੱਚ ਉਸ ਸਮੇਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ, ਜਦੋਂ ਇਕ ਕੁੱਤੇ ਦੀ ਮਦਦ ਨਾਲ ਸਰਕਾਰੀ ਇਨੋਵਾ ਗੱਡੀ ਅਤੇ ਈਓ ਦੇ ਘਰੋਂ ਕੁੱਲ 5 ਸੱਪ ਕੱਢੇ ਗਏ। ਕੁੱਤੇ ਦੇ ਕਾਰਨ ਹੀ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਵੀ ਜਾਨ ਬਚ ਗਈ। ਕਾਰ ਵਿੱਚ ਸੱਪ ਨੂੰ ਜਾਂਦਾ ਦੇਖ ਕੇ ਕੁੱਤੇ ਨੇ ਭੌਂਕਣਾ ਸ਼ੁਰੂ ਕਰ ਦਿੱਤਾ ਅਤੇ ਕਾਰ ਦੇ ਆਲੇ-ਦੁਆਲੇ ਘੁੰਮਣ ਲੱਗ ਪਿਆ। ਸ਼ੱਕ ਪੈਣ 'ਤੇ ਜਦੋਂ ਅਧਿਕਾਰੀਆਂ ਨੇ ਸਪੇਰੇ ਨੂੰ ਬੁਲਾਇਆ ਤਾਂ ਕਾਰ ਅਤੇ ਘਰ ਵਿੱਚੋਂ 5 ਸੱਪ ਨਿਕਲੇ।

ਇਹ ਵੀ ਪੜ੍ਹੋ- CM ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤਾ ਹੌਂਸਲਾ, ਲਿਖਿਆ- 'ਮੈਂ ਖੁਦ ਪਲ-ਪਲ ਦੀ ਨਿਗਰਾਨੀ ਕਰ ਰਿਹਾ ਹਾਂ'

ਜਾਣਕਾਰੀ ਅਨੁਸਾਰ ਖੰਨਾ ਦੇ ਨਗਰ ਕੌਂਸਲ ਪ੍ਰਧਾਨ ਲੰਧੜ ਬੈਂਕ ਕਲੋਨੀ ਇਲਾਕੇ ਵਿੱਚ ਸਥਿਤ ਈ.ਓ ਦੀ ਸਰਕਾਰੀ ਰਿਹਾਇਸ਼ ’ਤੇ ਗਏ ਹੋਏ ਸਨ। ਉੱਥੇ ਇੱਕ ਸਰਕਾਰੀ ਇਨੋਵਾ ਗੱਡੀ ਖੜ੍ਹੀ ਹੋਈ ਸੀ। ਇਸ ਦੌਰਾਨ ਇਕ ਕੁੱਤਾ ਘਰ ਦੇ ਅੰਦਰ ਭੌਂਕਦਾ ਹੋਇਆ ਅੰਦਰ ਆ ਗਿਆ ਅਤੇ ਇਨੋਵਾ ਕਾਰ ਦੇ ਆਲੇ-ਦੁਆਲੇ ਘੁੰਮਣ ਲੱਗ ਪਿਆ। ਕੁੱਤਾ ਕਿਸੇ ਵੀ ਇਨਸਾਨ ਨੂੰ ਉਸ ਕਾਰ ਵਿੱਚ ਬੈਠਣ ਨਹੀਂ ਸੀ ਦੇ ਰਿਹਾ। 

ਇਹ ਵੀ ਪੜ੍ਹੋ- ਦੁਖਦ ਖ਼ਬਰ: ਰੋਜ਼ੀ ਰੋਟੀ ਲਈ ਵਿਦੇਸ਼ ਗਏ ਅੰਮ੍ਰਿਤਸਰ ਦੇ ਵਿਅਕਤੀ ਨਾਲ ਵਾਪਰੀ ਅਣਹੋਣੀ, ਮੌਤ

ਇਸ ਦੌਰਾਨ ਸ਼ੱਕ ਹੋਇਆ ਕਿ ਬਰਸਾਤ ਦਾ ਮੌਸਮ ਹੈ। ਸ਼ਾਇਦ ਕੋਈ ਸੱਪ ਕਾਰ ਵਿੱਚ ਹੋ ਸਕਦਾ ਹੈ। ਇਸ ਸ਼ੱਕ ਦੇ ਆਧਾਰ 'ਤੇ ਅਮਲੋਹ ਰੋਡ ਤੋਂ ਰਾਂਝਾ ਨਾਮ ਦੇ ਇਕ ਸਪੇਰੇ ਨੂੰ ਬੁਲਾਇਆ ਗਿਆ। ਉਸ ਨੇ ਆ ਕੇ ਜਦੋਂ ਬੀਨ ਵਜਾਉਣੀ ਸ਼ੁਰੂ ਕੀਤੀ ਤਾਂ ਇਕ ਤੋਂ ਬਾਅਦ ਇਕ ਕੁੱਲ 5 ਸੱਪ ਬਾਹਰ ਨਿਕਲ ਆਏ। ਸਰਕਾਰੀ ਇਨੋਵਾ ਕਾਰ 'ਚੋਂ 3 ਸੱਪ ਨਿਕਲੇ, ਜਦਕਿ ਈਓ ਦੇ ਘਰੋਂ 2 ਸੱਪ ਨਿਕਲੇ। ਇਸ ਤੋਂ ਬਾਅਦ ਉਕਤ ਗੱਡੀ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਉਥੋਂ ਚਲੇ ਗਏ।

ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ 'ਤੇ 3 ਦਿਨ ਦੀ ਰੋਕ, ਡਿਪਟੀ ਕਮਿਸ਼ਨਲ ਵੱਲੋਂ ਖ਼ਾਸ ਅਪੀਲ

ਇਸ ਸਬੰਧ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕਿਹਾ ਕਿ ਅੱਜ ਤਾਂ ਸੱਚਮੁੱਚ ਕੁੱਤੇ ਦੇ ਕਾਰਨ ਜਾਨ ਬਚ ਗਈ। ਉਨ੍ਹਾਂ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਕਾਰ ਵਿਚ ਸੱਪ ਹਨ। ਡਰਾਈਵਰ ਨੇ ਕਾਰ ਬਾਹਰ ਖੜ੍ਹੀ ਕਰ ਦਿੱਤੀ ਸੀ। ਇਸ ਦੌਰਾਨ ਜਦੋਂ ਕੁੱਤਾ ਭੌਂਕਦਾ ਰਿਹਾ ਤਾਂ ਡਰਾਈਵਰ ਅਤੇ ਹੋਰ ਲੋਕਾਂ ਨੂੰ ਸ਼ੱਕ ਹੋਇਆ ਕਿ ਕਾਰ ਵਿੱਚ ਸੱਪ ਹੋ ਸਕਦਾ ਹੈ। ਉਹਨਾਂ ਨੇ ਸਪੇਰੇ ਨੂੰ ਬੁਲਾ ਕੇ ਸੱਪਾਂ ਨੂੰ ਬਾਹਰ ਕੱਢਿਆ। ਜੇਕਰ ਉਹ ਗੱਡੀ ਵਿੱਚ ਸਵਾਰ ਹੋ ਜਾਂਦਾ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਰੱਬ ਦਾ ਸ਼ੁਕਰ ਹੈ ਕਿ ਸਾਰੇ ਸੁਰੱਖਿਅਤ ਸਨ। ਦੂਜੇ ਪਾਸੇ ਈਓ ਦੀ ਕੋਠੀ ਵਿੱਚੋਂ ਵੀ 2 ਸੱਪ ਨਿਕਲੇ, ਜੋ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਸਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News