ਜੇਲ੍ਹ ਵਿਚੋਂ ਮਿਲੇ 6 ਫੋਨ, ਹਵਾਲਾਤੀਆਂ ਖ਼ਿਲਾਫ ਪਰਚਾ ਦਰਜ

Tuesday, Feb 11, 2025 - 04:19 PM (IST)

ਜੇਲ੍ਹ ਵਿਚੋਂ ਮਿਲੇ 6 ਫੋਨ, ਹਵਾਲਾਤੀਆਂ ਖ਼ਿਲਾਫ ਪਰਚਾ ਦਰਜ

ਫਿਰੋਜ਼ਪੁਰ (ਮਲਹੋਤਰਾ) : ਜੇਲ੍ਹ ਪ੍ਰਸ਼ਾਸਨ ਨੇ ਬੈਰਕਾਂ ਦੀ ਰੂਟੀਨ ਚੈਕਿੰਗ ਦੌਰਾਨ 6 ਫੋਨ ਬਰਾਮਦ ਕੀਤੇ ਹਨ। ਇਸ ਸਬੰਧ ਵਿਚ ਜੇਲ੍ਹ ਅਧਿਕਾਰੀਆਂ ਨੇ ਥਾਣਾ ਸਿਟੀ ਪੁਲਸ ਨੂੰ ਸ਼ਿਕਾਇਤ ਭੇਜ ਕੇ ਦੱਸਿਆ ਕਿ ਹਵਾਲਾਤੀਆਂ ਗੁਰਮਨਪ੍ਰੀਤ ਸਿੰਘ ਪਿੰਡ ਢੋਲਾ ਭੈਣੀ, ਜਸਵਿੰਦਰ ਸਿੰਘ ਬਸਤੀ ਘੁਮਿਆਰਾਂ ਵਾਲੀ, ਕੈਦੀ ਸੁਖਵਿੰਦਰ ਸਿੰਘ ਸੁੱਖਾ ਪਿੰਡ ਮੋਹਣ ਕੇ ਹਿਠਾੜ, ਰਾਜਾ ਉਰਫ ਲਾਡੀ ਵਾਸੀ ਗੁਰੂਹਰਸਹਾਏ ਅਤੇ ਦੇਵੀ ਲਾਲ ਵਾਸੀ ਜ਼ਿਲ੍ਹਾ ਜੋਧਪੁਰ ਕੋਲੋਂ 5 ਫੋਨ ਮਿਲੇ ਹਨ।

ਉਨ੍ਹਾਂ ਦੱਸਿਆ ਕਿ ਇੱਕ ਹੋਰ ਫੋਨ ਜੋ ਲਵਾਰਸ ਹਾਲਤ ਵਿਚ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਉਕਤ ਪੰਜਾਂ ਹਵਾਲਾਤੀਆਂ ਅਤੇ ਇਕ ਅਣਪਛਾਤੇ ਮੁਲਜ਼ਮ ਖ਼ਿਲਾਫ ਜੇਲ੍ਹ ਐਕਟ ਦਾ ਪਰਚਾ ਦਰਜ ਕਰ ਲਿਆ ਹੈ। ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 


author

Gurminder Singh

Content Editor

Related News