ਬੀੜੀ ਮੰਗਣ ਦੇ ਬਹਾਨੇ ਰਾਹਗੀਰਾਂ ਨੂੰ ਲੁੱਟਣ ਵਾਲੇ ਗਿਰੋਹ ਦੇ 2 ਨਾਬਾਲਗਾ ਸਮੇਤ 5 ਮੈਂਬਰ ਕਾਬੂ

Sunday, Apr 09, 2023 - 01:06 AM (IST)

ਬੀੜੀ ਮੰਗਣ ਦੇ ਬਹਾਨੇ ਰਾਹਗੀਰਾਂ ਨੂੰ ਲੁੱਟਣ ਵਾਲੇ ਗਿਰੋਹ ਦੇ 2 ਨਾਬਾਲਗਾ ਸਮੇਤ 5 ਮੈਂਬਰ ਕਾਬੂ

ਚੰਡੀਗੜ੍ਹ (ਸੁਸ਼ੀਲ ਰਾਜ)- ਬੀੜੀ ਮੰਗਣ ਦੇ ਬਹਾਨੇ ਰਾਹਗੀਰਾਂ ਤੋਂ ਚਾਕੂ ਦਿਖਾ ਕੇ ਲੁੱਟ ਅਤੇ ਸਨੈਚਿੰਗ ਕਰਨ ਵਾਲੇ ਗਿਰੋਹ ਦੇ ਦੋ ਨਾਬਾਲਿਗਾਂ ਸਮੇਤ 5 ਨੌਜਵਾਨਾਂ ਨੂੰ ਕਰਾਈਮ ਬ੍ਰਾਂਚ ਦੀ ਟੀਮ ਨੇ ਮੌਲੀਜਾਗਰਾਂ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਪੁਲਸ ਨੇ ਪੰਜ ਚਾਕੂ ਅਤੇ 9 ਮੋਬਾਇਲ ਫੋਨ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਮੌਲੀਜਾਗਰਾਂ ਨਿਵਾਸੀ ਵਿਕਾਸ ਉਰਫ ਟਿੱਕਾ, ਮਨੀਸ਼ ਉਰਫ ਟੋਪੀ, ਰੋਹਨ ਅਤੇ ਦੋ ਨਾਬਾਲਿਗ ਦੇ ਰੂਪ ਵਿਚ ਹੋਈ। ਕਰਾਈਮ ਬ੍ਰਾਂਚ ਵਿਚ ਪੰਜੋਂ ਨੌਜਵਾਨਾਂ ਦੇ ਖਿਲਾਫ ਮੌਲੀਜਾਗਰਾਂ ਥਾਣੇ ਵਿਚ ਆਰਮਜ਼ ਐਕਟ ਸਮੇਤ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨਾਬਾਲਿਗਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਨਾਬਲਿਗ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ, ਜਦੋਂ ਕਿ ਬਾਕੀ ਤਿੰਨ ਮੁਲਜ਼ਮਾਂ ਨੂੰ ਐਤਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਗੀਤ 'ਮੇਰਾ ਨਾਂ' ਨੇ ਸਥਾਪਿਤ ਕੀਤਾ ਕੀਰਤੀਮਾਨ, ਬਰਨਾ ਬੁਆਏ ਦੇ ਨਾਂ ਜੁੜਿਆ ਇਹ ਰਿਕਾਰਡ

ਰੇਲਵੇ ਸਟੇਸ਼ਨ ਆਉਣ ਵਾਲੇ ਹੁੰਦੇ ਸਨ ਨਿਸ਼ਾਨੇ ’ਤੇ

ਕਰਾਈਮ ਬ੍ਰਾਂਚ ਇੰਚਾਰਜ ਸਤਵਿੰਦਰ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਬਲਜੀਤ ਸਿੰਘ ਪੁਲਸ ਟੀਮ ਦੇ ਨਾਲ ਮੌਲੀਜਾਗਰਾਂ ਵਿਚ ਗਸ਼ਤ ਕਰ ਰਹੇ ਸਨ। ਪੁਲਸ ਟੀਮ ਜਦੋਂ ਦਰਗਾਹ ਦੇ ਕੋਲ ਪਹੁੰਚੀ ਤਾਂ ਗੁਪਤ ਸੂਚਨਾ ਮਿਲੀ ਕਿ ਚਾਕੂ ਦਿਖਾ ਕੇ ਲੁੱਟ ਅਤੇ ਸਨੈਚਿੰਗ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਪ੍ਰਾਚੀਨ ਸ਼ਿਵ ਮੰਦਰ ਦੇ ਕੋਲ ਪਾਰਕ ਵਿਚ ਬੈਠ ਕੇ ਲੁੱਟ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਮਿਲਦੇ ਹੀ ਮੁਲਜ਼ਮਾਂ ਨੂੰ ਫਡ਼ਨ ਲਈ ਪਾਰਕ ਦੀ ਘੇਰਾਬੰਦੀ ਕੀਤੀ ਤਾਂ ਪੰਜੋ ਨੌਜਵਾਨ ਭੱਜਣ ਲੱਗੇ। ਪੁਲਸ ਟੀਮ ਨੇ ਉਨ੍ਹਾਂ ਨੂੰ ਫਡ਼ ਕੇ ਪੁੱਛਗਿਛ ਕੀਤੀ ਤਾਂ ਠੀਕ ਜਵਾਬ ਨਹੀਂ ਦੇ ਸਕੇ । ਪੁਲਸ ਨੇ ਦੋ ਨਾਬਾਲਗਾਂ ਸਮੇਤ ਪੰਜ ਨੌਜਵਾਨਾਂ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 5 ਚਾਕੂ ਅਤੇ 9 ਮੋਬਾਇਲ ਬਰਾਮਦ ਹੋਏ।

ਇਹ ਖ਼ਬਰ ਵੀ ਪੜ੍ਹੋ - ਆਨਲਾਈਨ ਕਰਜ਼ਾ ਲੈਣ ਵਾਲੇ ਸਾਵਧਾਨ! ਪੁਲਸ ਨੇ ਠੱਗੀ ਦੇ ਮਾਮਲੇ 'ਚ ਕਾਲ ਸੈਂਟਰ ਦੇ 18 ਮੁਲਾਜ਼ਮ ਕੀਤੇ ਕਾਬੂ

ਮੁਲਜ਼ਮ ਵਿਕਾਸ ਉਰਫ ਟਿੱਕਾ, ਮਨੀਸ਼ ਉਰਫ ਟੋਪੀ, ਰੋਹਨ ਨੇ ਦੱਸਿਆ ਕਿ ਰਾਤ ਦੇ ਸਮੇਂ ਚਾਕੂ ਦਿਖਾ ਕੇ ਰਾਹਗੀਰਾਂ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਜ਼ਿਆਦਾ ਲੋਕ ਰਾਤ ਨੂੰ ਮੌਲੀਜਾਗਰਾਂ ਤੋਂ ਰੇਲਵੇ ਸਟੇਸ਼ਨ ਜਾਂਦੇ ਹਨ। ਉਨ੍ਹਾਂ ਤੋਂ ਲੁੱਟ ਅਤੇ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਬਾਅਦ ਵਿਚ ਲੁਟਿਆ ਹੋਇਆ ਸਾਮਾਨ ਆਪਸ ਵਿਚ ਵੰਡ ਲੈਂਦੇ ਸਨ ।

ਇਹ ਖ਼ਬਰ ਵੀ ਪੜ੍ਹੋ - 'ਕੋਰੀਆ 'ਚ ਬੜਾ ਮਸ਼ਹੂਰ ਹੈ ਨਾਟੂ-ਨਾਟੂ ਡਾਂਸ': ਵਿਦੇਸ਼ ਮੰਤਰੀ ਨੇ RRR ਸਣੇ ਇਨ੍ਹਾਂ ਭਾਰਤੀ ਫ਼ਿਲਮਾਂ ਦੀ ਕੀਤੀ ਤਾਰੀਫ਼

ਰਾਹਗੀਰਾਂ ਨੂੰ ਬੀੜੀ ਮੰਗਣ ਦੇ ਬਹਾਨੇ ਰੋਕਦੇ ਸਨ

ਪੁਲਸ ਨੇ ਦੱਸਿਆ ਕਿ ਗਿਰੋਹ ਦੇ ਪੰਜੋ ਮੈਂਬਰ ਰਾਹਗੀਰ ਅਤੇ ਸਾਈਕਲ ਸਵਾਰਾਂ ਤੋਂ ਲੁੱਟ ਅਤੇ ਸਨੈਚਿੰਗ ਕਰਦੇ ਸਨ। ਉਨ੍ਹਾਂ ਨੂੰ ਬੀੜੀ ਮੰਗਣ ਦੇ ਬਹਾਨੇ ਰੋਕਦੇ ਅਤੇ ਬਾਅਦ ਵਿਚ ਚਾਕੂ ਦਿਖਾ ਕੇ ਨਗਦੀ ਤੇ ਫੋਨ ਲੁੱਟ ਕੇ ਫਰਾਰ ਹੋ ਜਾਂਦੇ ਸਨ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ’ਤੇ ਪਹਿਲਾਂ ਵੀ ਮਾਮਲਾ ਦਰਜ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News