ਪਤਨੀ ਦੇ ਇਲਾਜ ਲਈ ਲਿਆ ਸੀ 5 ਲੱਖ ਲੋਨ, ਠੱਗਾਂ ਨੇ ਆਨਲਾਈਨ ਲਿੰਕ ਰਾਹੀਂ ਪੰਜ ਮਿੰਟ ’ਚ ਉਡਾਏ ਪੈਸੇ

03/27/2024 12:37:19 AM

ਸਮਰਾਲਾ (ਬੰਗੜ/ਗਰਗ) : ਇੰਨਟਰਨੈੱਟ ਸਾਧਨਾਂ ਰਾਹੀਂ ਠੱਗੀਆਂ ਮਾਰਨ ਦੇ ਵਧ ਰਹੇ ਸਿਲਸਿਲੇ ਨੇ ਲੋਕਾਂ ’ਚ ਖੌਫ਼ ਪੈਦਾ ਕੀਤਾ ਹੋਇਆ ਹੈ। ਅਜਿਹੀ ਹੀ ਠੱਗੀ ਦਾ ਸ਼ਿਕਾਰ ਇਥੋਂ ਦੇ ਨੇੜਲੇ ਪਿੰਡ ਸ਼ਮਸਪੁਰ ਦਾ ਬਹਾਦਰ ਸਿੰਘ ਹੋਇਆ ਹੈ। ਬਹਾਦਰ ਨੇ ਆਪਣੀ ਪਤਨੀ ਦੇ ਇਲਾਜ ਲਈ ਲੋਨ ਲਿਆ ਸੀ। ਬਦਕਿਸਮਤੀ ਨਾਲ ਉਹ ਇੰਟਰਨੈੱਟ ਠੱਗਾਂ ਦੇ ਚੁੰਗਲ ਵਿਚ ਜਾ ਫਸ ਗਿਆ ਅਤੇ ਠੱਗਾਂ ਨੇ ਪੰਜ ਮਿੰਟਾਂ ’ਚ ਹੀ ਪੰਜ ਲੱਖ ਰੁਪਏ ਉਸ ਦੇ ਖਾਤੇ ਵਿਚੋਂ ਉਡਾ ਲਏ। ਪੀੜਤ ਨੇ ਦੱਸਿਆ ਕਿ ਉਸ ਦਾ ਸਟੇਟ ਬੈਂਕ ਆਫ਼ ਇੰਡੀਆ ਦੀ ਸਮਰਾਲਾ ਬ੍ਰਾਂਚ ਵਿਚ ਖਾਤਾ ਚੱਲ ਰਿਹਾ ਹੈ। ਜਿਸ ਵਿਚੋਂ 99 ਹਜ਼ਾਰ 999 ਰੁਪਏ ਦੀਆਂ ਪੰਜ ਟ੍ਰਾਂਜ਼ੈਕਸ਼ਨਾਂ ਰਾਹੀਂ ਠੱਗਾਂ ਨੇ ਪੰਜ ਲੱਖ ਰੁਪਏ ਕਢਵਾ ਲਏ। ਉਸ ਦੀ ਪਤਨੀ ਕਿਸੇ ਗੰਭੀਰ ਬਿਮਾਰੀ ਦਾ ਸਾਹਮਣਾ ਕਰ ਰਹੀ ਹੈ।

ਇਹ ਵੀ ਪੜ੍ਹੋ- ਰਾਮਨਗਰੀ ਅਯੁੱਧਿਆ 'ਚ ਵੱਡਾ ਹਾਦਸਾ, ਡਿਊਟੀ 'ਤੇ ਤਾਇਨਾਤ PAC ਕਮਾਂਡਰ ਨੂੰ ਲੱਗੀ ਗੋਲੀ

ਜਿਸ ਦਾ ਇਲਾਜ ਉਹ ਪਿਛਲੇ ਲੰਮੇ ਸਮੇਂ ਤੋਂ ਵੱਡੇ–ਵੱਡੇ ਹਸਪਤਾਲਾਂ ਵਿਚ ਕਰਵਾਉਂਦਾ ਆ ਰਿਹਾ ਹੈ। ਇਲਾਜ ਲਈ ਉਸ ਨੇ ਲੋਨ ਲਿਆ ਸੀ। ਉਸ ਨੇ ਲੁਧਿਆਣਾ ਵਿਚ ਸਥਿਤ ਇਕ ਨਿਜੀ ਹਸਪਤਾਲ ਤੋਂ ਅਪਾਇੰਟਮੈਂਟ ਲੈਣ ਲਈ ਇੰਟਰਨੈੱਟ ਤੋਂ ਸਰਚ ਕੀਤਾ। ਜਿਵੇਂ ਹੀ ਉਸ ਨੇ ਅਪਾਇੰਟਮੈਂਟ ਸੰਬੰਧੀ ਆਏ ਲਿੰਕ ਨੂੰ ਖੋਲ੍ਹਿਆ ਤਾਂ ਉਸਨੂੰ ਇਕ ਵਟਸਐੱਪ ਕਾਲ ਆ ਗਈ। ਕਾਲਰਾਂ ਨੇ ਉਸ ਨੂੰ ਝਾਂਸੇ ਵਿਚ ਲੈਂਦਿਆਂ ਅਪਾਇੰਟਮੈਂਟ ਲਈ ਬਣਦੀ ਫ਼ੀਸ ਡੈਬਿਟ ਕਾਰਡ ਕਾਰਡ ਤੋਂ ਕਟਵਾਉਣ ਲਈ ਕਿਹਾ ਗਿਆ। ਇਸ ਤਰ੍ਹਾਂ ਠੱਗਾਂ ਵੱਲੋਂ ਬੈਂਕ ਡਿਟੇਲ ਪ੍ਰਾਪਤ ਕਰ ਲਈ ਗਈ। ਕੁਝ ਦੇਰ ਬਾਅਦ ਉਸ ਨੇ ਆਪਣਾ ਮੋਬਾਇਲ ਚੈੱਕ ਕੀਤਾ ਤਾਂ ਦੇਖਿਆ ਕਿ ਉਸਦੇ ਖਾਤੇ ਵਿਚੋਂ ਕਰੀਬ ਪੰਜ ਲੱਖ ਰੁਪਏ ਉਡਾ ਲਏ ਗਏ ਸਨ। ਪੀੜਤ ਨੇ ਦੱਸਿਆ ਕਿ ਇਸ ਸਬੰਧੀ ਸਾਈਬਰ ਕ੍ਰਾਇਮ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਜਲਦ ਭਾਰਤ 'ਚ ਆ ਰਿਹੈ OnePlus ਦਾ ਇਹ ਦਮਦਾਰ ਪ੍ਰੋਸੈਸਰ ਵਾਲਾ ਸਮਾਰਟਫੋਨ, ਜਾਣੋ ਕਦੋਂ ਹੋ ਰਿਹੈ ਲਾਂਚ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Inder Prajapati

Content Editor

Related News