ਚੌਥੀ ਕਲਾਸ ਦੇ ਬੱਚਿਆਂ ਨੂੰ ਮਾਸਟਰ ਨੇ ਬੇਰਹਿਮੀ ਨਾਲ ਕੁੱਟਿਆ, ਮਾਪਿਆਂ ਨੇ ਸਟਾਫ਼ ਨੂੰ ਸਕੂਲ ’ਚ ਕੀਤਾ ਬੰਦ

04/12/2022 12:35:44 PM

ਸੰਗਰੂਰ (ਪ੍ਰਿੰਸ) : ਜ਼ਿਲ੍ਹਾ ਸੰਗਰੂਰ ਦੇ ਪਿੰਡ ਬੱਲਰਾਂ ਵਿਖੇ ਇੱਕ ਮਾਸਟਰ ’ਤੇ ਬੱਚਿਆਂ ਦੀ ਬੇਤਹਾਸ਼ਾ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਪਿੰਡ ਵਾਸੀਆਂ ਨੇ ਜਿੱਥੇ ਇਸ ਮਾਸਟਰ ਨੂੰ ਨਸ਼ੇੜੀ ਘੋਸ਼ਿਤ ਕੀਤਾ, ਉੱਥੇ ਹੀ ਮਾਸਟਰ ਨੂੰ ਡਿਸਮਿਸ ਕਰਨ ਦੀ ਮੰਗ ਵੀ ਕੀਤੀ ਹੈ। ਬੱਚਿਆਂ ਦੇ ਮਾਪਿਆਂ ਵਲੋਂ ਸਕੂਲ ਨੂੰ ਜ਼ਿੰਦਰਾ ਲਾ ਕੇ ਸਟਾਫ ਅੰਦਰ ਬੰਦ ਕਰਦਿਆਂ ਰੋਹ ਭਰਪੂਰ ਨਾਅਰੇਬਾਜ਼ੀ ਵੀ ਕੀਤੀ ਗਈ। ਬੱਚਿਆਂ ਦੇ ਮਾਤਾ-ਪਿਤਾ ਬਿੰਦਰ ਸਿੰਘ ,ਭਿੰਦਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਇਹ ਮਾਸਟਰ ਲਵਲੀਨ ਜੋ ਬਰੇਟਾ ਮੰਡੀ  ਤੋਂ ਇੱਥੇ ਪੜ੍ਹਾਉਣ ਲਈ ਆਉਂਦਾ ਹੈ, ਚਿੱਟੇ ਦੇ ਨਸ਼ੇ ਨਾਲ ਹਰ ਸਮੇਂ ਟੁੰਨ ਰਹਿੰਦਾ ਹੈ। ਕਈ ਮਹੀਨਿਆਂ ਤੋਂ ਪੜ੍ਹਾਉਣ ਲਈ ਆਇਆ ਹੀ ਨਹੀਂ। ਸਗੋਂ ਆਪਣੀ ਥਾਂ ’ਤੇ 3500 ਰੁਪਏ ਮਹੀਨੇ ਵਿਚ ਇਕ ਅਸਿਸਟੈਂਟ ਰੱਖੀ ਹੋਈ ਹੈ। ਜੇਕਰ ਹੁਣ 2 ਅਪ੍ਰੈਲ ਤੋਂ ਆਉਣ ਲੱਗਾ ਹੈ ਤਾਂ ਉਦੋਂ ਤੋਂ ਕਿਸੇ ਬੱਚੇ ਨੂੰ ਨਹੀਂ ਪੜ੍ਹਾਇਆ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਘਰਵਾਲੀ ਹਸਪਤਾਲ ’ਚ ਦਾਖ਼ਲ, ਅੱਜ ਹੋਵੇਗਾ ਆਪ੍ਰੇਸ਼ਨ

ਗਰਮੀ ਦੇ ਬਾਵਜੂਦ ਵੀ ਧੁੱਪੇ ਕੁਰਸੀ ਡਾਹ ਕੇ ਬੈਠ ਜਾਂਦਾ ਹੈ। ਕੱਲ੍ਹ ਲਵਲੀਨ ਨੇ ਚੌਥੀ ਕਲਾਸ ਦੇ 17 ਬੱਚਿਆਂ ਨੂੰ ਬੇਤਹਾਸ਼ਾ ਕੁੱਟਦਿਆਂ ਗੁੱਝੀਆਂ ਸੱਟਾਂ ਮਾਰੀਆਂ ਹਨ, ਜਿਨ੍ਹਾਂ ਚੋਂ ਇੱਕ ਬੱਚੇ ਨੂੰ ਮੂਨਕ ਹਸਪਤਾਲ ਵਿਖੇ ਦਾਖਲ ਕਰਵਾਉਣਾ ਪਿਆ ਤੇ ਫਿਰ ਉਨ੍ਹਾਂ ਨੂੰ ਸੰਗਰੂਰ ਰੈਫਰ ਕੀਤਾ ਗਿਆ। ਇਕ ਬੱਚੇ ਦੇ ਸਿਰ ’ਚ ਸੱਟਾਂ ਮਾਰਨ ਕਾਰਨ ਚੰਡੀਗੜ੍ਹ ਤੋਂ ਐੱਮ. ਆਰ. ਆਈ. ਵੀ ਕਰਵਾਉਣੀ ਪਈ। ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਕਮੇਟੀ ਨੇ ਜੇਕਰ ਇਸ ਦੋਸ਼ੀ ਮਾਸਟਰ ਬਾਰੇ ਸਟਾਫ਼ ਕੋਲੋਂ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਪਿੰਡ ਵਾਸੀਆਂ ਨੇ ਇਸ ਸੰਬੰਧੀ ਡੀ.ਈ.ਓ. ਸੰਗਰੂਰ ਨੂੰ ਮੰਗ ਪੱਤਰ ਵੀ ਦਿੱਤਾ ਸੀ ਪਰ ਕੋਈ ਸੁਣਵਾਈ ਨਹੀਂ ਹੋਈ।

ਇਹ ਵੀ ਪੜ੍ਹੋ : ਸ਼ਰਮਨਾਕ! ਪਹਿਲਾਂ ਭਾਬੀ ਨੇ ਨਨਾਣ ਨਾਲ ਕਰਵਾਇਆ ਜਬਰ ਜ਼ਿਨਾਹ, ਫਿਰ ਬੇਹੋਸ਼ੀ ਦੀ ਹਾਲਤ ’ਚ ਵੇਚਿਆ

ਕੀ ਕਹਿਣਾ ਹੈ ਜ਼ਿਲ੍ਹਾ ਸਿੱਖਿਆ ਅਫਸਰ ਦਾ
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਕੁਲਤਰਨ ਸਿੰਘ ਨੇ ਦੱਸਿਆ, ਕਿ ਮੇਰੇ ਕੋਲ ਪ੍ਰਾਇਮਰੀ ਦਾ ਵਾਧੂ ਚਾਰਜ ਹੈ ਅਤੇ ਅੱਜ ਹੀ ਇਹ ਸ਼ਿਕਾਇਤ ਆਈ ਹੈ।ਮੈਂ ਇਨਕੁਆਰੀ ਮਾਰਕ ਕਰ ਦਿੱਤੀ ਹੈ। ਪੁਲਸ ਕੋਲੋਂ ਵੀ ਇਸ ਸੰਬੰਧੀ ਜਾਣਕਾਰੀ ਹਾਸਲ ਕੀਤੀ ਜਾਵੇਗੀ। ਟਾਇਮ ਤਾਂ ਲੱਗੇਗਾ ਹੀ ਪਰ ਜੋ ਕਾਰਵਾਈ ਬਣਦੀ ਹੈ, ਕੀਤੀ ਜਾਵੇਗੀ। ਹੁਣ ਪੀੜਤ ਬੱਚਿਆਂ ਦੇ ਮਾਪੇ ਅਤੇ ਪਿੰਡ ਵਾਸੀ ਮੰਗ ਕਰ ਰਹੇ ਹਨ, ਕਿ ਜਦੋਂ ਤੱਕ ਦੋਸ਼ੀ ਮਾਸਟਰ ਲਵਲੀਨ ਅਤੇ ਡੀ.ਓ ਇੱਥੇ ਨਹੀਂ ਆਉਂਦੇ ਤੇ ਇਸ ਅਧਿਆਪਕ ਨੂੰ ਡਿਸਮਿਸ ਨਹੀਂ ਕਰਦੇ, ਉਦੋਂ ਤੱਕ ਸਟਾਫ਼ ਨੂੰ ਅੰਦਰ ਹੀ ਬੰਦ ਰੱਖਿਆ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਸਕੂਲ ਨੂੰ ਜ਼ਿੰਦਰਾ ਲਾਕੇ ਪਿੰਡ ਵਾਸੀਆਂ ਵੱਲੋਂ ਧਰਨਾ ਜਾਰੀ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News