ਗੁਰਬਾਣੀ ਦੇ ਰੰਗ ’ਚ ਰੰਗੀ 4 ਸਾਲਾ ਬੱਚੀ ਅਖੰਡਜੋਤ ਕੌਰ, ਬੋਲਣ ਲੱਗੀ ਤਾਂ ਸਭ ਤੋਂ ਪਹਿਲਾਂ ਬੋਲਿਆ ‘ਵਾਹਿਗੁਰੂ’

05/19/2023 6:31:22 PM

ਲੁਧਿਆਣਾ- ਲੁਧਿਆਣਾ ਦੀ ਇਕ ਬੱਚੀ ਅਖੰਡਜੋਤ ਕੌਰ 'ਤੇ ਗੁਰੂ ਸਾਹਿਬ ਦੀ ਬੇਹੱਦ ਕਿਰਪਾ ਨਜ਼ਰ ਆਈ ਹੈ। ਬੱਚੀ ਅਖੰਡਜੋਤ ਕੌਰ 4 ਸਾਲਾ ਦੀ ਉਮਰ 'ਚ ਹੀ ਗੁਰੂ ਦੇ ਲੜ ਲੱਗ ਗਈ ਅਤੇ ਗੁਰਬਾਣੀ ਦੇ ਰੰਗ 'ਚ ਰੰਗੀ ਹੋਈ ਹੈ। ਵੀਡੀਓ 'ਚ ਦੇਖ ਸਕਦੇ ਹੋ ਬੱਚੀ ਤੋਤਲੀ ਆਵਾਜ਼ ’ਚ ਗੁਰੂ ਗ੍ਰੰਥ ਸਾਹਿਬ 'ਚ ਦਰਜ 'ਰਾਗਮਾਲਾ' ਸੁਣਾ ਰਹੀ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਤੀ ਵੱਲੋਂ ਪਤਨੀ ਦਾ ਕਤਲ

'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਬੱਚੀ ਦੀ ਮਾਤਾ ਨੇ ਦੱਸਿਆ ਕਿ ਅਖੰਡਜੋਤ ਨੇ ਢਾਈ ਸਾਲਾਂ ਦੀ ਉਮਰ 'ਚ 'ਮੂਲ ਮੰਤਰ' ਤੋਂ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਧੀ ਅਖੰਡਜੋਤ ਨੂੰ 'ਜਪੁਜੀ ਸਾਹਿਬ' ਤੇ 'ਰਾਗਮਾਲਾ' ਸਿਖਾਈ ਸੀ। ਉਨ੍ਹਾਂ ਦੱਸਿਆ ਕਿ ਧੀ ਨੂੰ 'ਰਾਗਮਾਲਾ' ਸਿਖਾਉਣ ਲਈ ਉਨ੍ਹਾਂ ਨੇ 3 ਮਹੀਨਿਆਂ ਤੱਕ ਅਖੰਡਜੋਤ ਨੂੰ ਅਭਿਆਸ ਕਰਵਾਇਆ ਸੀ, ਕਿਉਂਕਿ 'ਰਾਗਮਾਲਾ' ਦੀ ਸ਼ਬਦਾਵਲੀ ਥੋੜੀ ਔਖੀ ਹੈ। 

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਪੁਲਸ ਅਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ

ਉਨ੍ਹਾਂ ਅੱਗੇ ਕਿਹਾ ਕਿ ਅਖੰਡਜੋਤ ਨੂੰ 'ਗੁਰੂ ਰਾਮਦਾਸ ਜੀ' ਦੇ ਸਵੱਈਏ ਅਤੇ 'ਬਸੰਤ ਕੀ ਵਾਰ' ਇਹ ਸਭ ਆਉਂਦੇ ਹਨ। ਉਨ੍ਹਾਂ ਦੱਸਿਆ ਜਦੋਂ ਬੱਚੀ ਨੇ ਬੋਲਣਾ ਸਿੱਖਿਆ ਸੀ ਤਾਂ ਉਸ ਨੇ ਸਭ ਤੋਂ ਪਹਿਲਾਂ ਆਪਣੇ ਮੂੰਹੋਂ ਪਹਿਲਾਂ 'ਵਾਹਿਗੁਰੂ' ਬੋਲਿਆ ਸੀ, ਕਿਉਂਕਿ ਇਸ ਨੂੰ ਮੈਂ ਰੋਜ਼ਾਨਾ ਸਿਮਰਨ ਕਰਾਉਂਦੀ ਸੀ। ਉਨ੍ਹਾਂ ਦੱਸਿਆ ਕਿ ਅਖੰਡਜੋਤ ਨੇ ਮਹਾਪੁਰਸ਼ਾਂ ਅਤੇ ਹੋਰ ਵੀ ਕਈ ਲੋਕਾਂ ਤੋਂ ਅਸੀਸਾਂ ਲਈਆਂ ਅਤੇ ਸਾਡਾ ਮਾਣ ਵਧਾਇਆ ਹੈ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਸ਼ਰੇਆਮ ਗੁੰਡਾਗਰਦੀ, ਦੁਕਾਨਦਾਰ ਨੂੰ ਨੰਗਾ ਕਰ ਕੇ ਮਾਰੇ ਬੇਸਬਾਲ, ਵੀਡੀਓ ਵਾਇਰਲ

ਬੱਚੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਨੂੰ ਕੀਰਤਨ ਅਤੇ ਹੋਰ ਵੀ ਬਹੁਤ ਬਾਣੀ ਕੰਠ ਸਿਖਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅਖੰਡਜੋਤ 'ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ। ਇਸ ਨੇ ਆਪਣੇ ਨਾਲ ਸਾਡਾ ਵੀ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਸ਼ਾਮ ਹੁੰਦਿਆਂ ਹੀ ਦੋਵੇਂ ਧੀਆਂ ਸਾਨੂੰ ਕਹਿੰਦੀਆਂ ਹਨ ਕਿ ਅਸੀਂ ਗੁਰਦੁਆਰੇ ਜਾਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਧੀਆਂ 'ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News