ਵੱਖ-ਵੱਖ ਥਾਵਾਂ ਤੋਂ 15 ਗ੍ਰਾਮ ਚਿੱਟਾ, 12 ਕਿਲੋ ਭੁੱਕੀ, 30 ਬੋਤਲਾਂ ਸ਼ਰਾਬ ਤੇ 100 ਲੀਟਰ ਲਾਹਣ ਸਣੇ 4 ਵਿਅਕਤੀ ਕਾਬੂ

03/27/2023 2:58:49 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)– ਪੁਲਸ ਨੇ ਚਾਰ ਕੇਸਾਂ ਵਿਚ 15 ਗ੍ਰਾਮ ਚਿੱਟਾ, 12 ਕਿੱਲੋਂ ਭੁੱਕੀ, 100 ਲਿਟਰ ਲਾਹਣ 30 ਬੋਤਲਾਂ ਸ਼ਰਾਬ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਛਾਜਲੀ ਦੇ ਪੁਲਸ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਜਸਪਾਲ ਸਿੰਘ ਵਾਸੀ ਸੁਨਾਮ ਚਿੱਟਾ ਵੇਚਣ ਦਾ ਆਦੀ ਹੈ। ਉਸਨੂੰ ਇਹ ਚਿੱਟਾ ਉਸਦਾ ਭਰਾ ਰਵੀ ਸਿੰਘ ਲਿਆ ਕੇ ਦਿੰਦਾ ਹੈ।

ਇਹ ਵੀ ਪੜ੍ਹੋ- ਪੁਲਸ ਮੁਲਾਜ਼ਮ ਦੀ ਸ਼ਰਮਨਾਕ ਕਰਤੂਤ, ਮੋਟਰਸਾਈਕਲ 'ਚੋਂ ਪੈਟਰੋਲ ਕੱਢਦੇ ਹੋਏ ਦੀ ਵੀਡੀਓ ਵਾਇਰਲ

ਸੂਚਨਾ ਦੇ ਆਧਾਰ ’ਤੇ ਰੇਡ ਕਰ ਕੇ ਜਸਪਾਲ ਸਿੰਘ ਨੂੰ 10 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਕਿ ਰਵੀ ਸਿੰਘ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਇਸੇ ਤਰ੍ਹਾਂ ਨਾਲ ਥਾਣਾ ਸਿਟੀ ਧੂਰੀ ਦੇ ਪੁਲਸ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਕਰਨੈਲ ਕੌਰ ਵਾਸੀ ਧੂਰੀ ਚਿੱਟਾ ਵੇਚਣ ਦੀ ਆਦੀ ਹੈ। ਉਹ ਅੱਜ ਵੀ ਚਿੱਟਾ ਵੇਚਣ ਲਈ ਆਵੇਗੀ। ਸੂਚਨਾ ਦੇ ਆਧਾਰ ’ਤੇ ਨਾਕੇਬੰਦੀ ਕਰ ਕੇ ਉਸ ਨੂੰ 5 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ- 14 ਗ੍ਰਾਮ ਹੈਰੋਇਨ ਸਮੇਤ ਇਕ ਕੁੜੀ ਗ੍ਰਿਫ਼ਤਾਰ, ਇਕ ਮੁਲਜ਼ਮ ਦੀ ਭਾਲ ਜਾਰੀ

ਇਕ ਹੋਰ ਮਾਮਲੇ ਵਿਚ ਥਾਣਾ ਲਹਿਰਾ ਦੇ ਪੁਲਸ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਲਵਪ੍ਰੀਤ ਸਿੰਘ ਵਾਸੀ ਸਿਆੜ ਭੁੱਕੀ ਵੇਚਣ ਦਾ ਆਦੀ ਹੈ। ਉਹ ਅੱਜ ਵੀ ਇਕ ਕਨਟਰੇਨਰ ਵਿਚ ਭੁੱਕੀ ਲੈ ਕੇ ਆ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਨਾਕੇਬੰਦੀ ਕਰ ਕੇ ਉਸ ਨੂੰ 12 ਕਿੱਲੋਂ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਨਾਲ ਥਾਣਾ ਲਹਿਰਾ ਦੇ ਪੁਲਸ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਗੁਰਪ੍ਰੀਤ ਸਿੰਘ ਵਾਸੀ ਗਾਗਾ ਨਾਜਾਇਜ਼ ਸ਼ਰਾਬ ਕੱਢਣ ਦਾ ਆਦੀ ਹੈ। ਉਹ ਆਪਣੇ ਲਹਿਰੇ ਵਾਲੇ ਖੇਤ ਦੇ ਕੋਠੇ ਵਿਚ ਨਾਜਾਇਜ਼ ਸ਼ਰਾਬ ਕੱਢ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਰੇਡ ਕਰ ਕੇ ਉਸ ਨੂੰ 100 ਲਿਟਰ ਲਾਹਣ ਚਾਲੂ ਭੱਠੀ ਸਮੇਤ ਅਤੇ 30 ਬੋਤਲਾਂ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ ਵਿਖੇ 2 ਸਕੀਆਂ ਭੈਣਾਂ ਨੇ ਲਿਆ ਫਾਹਾ, ਸੁਸਾਇਡ ਨੋਟ 'ਚ ਲਿਖੀ ਹੈਰਾਨੀਜਨਕ ਵਜ੍ਹਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News