4 ਕਿਲੋ ਹੈਰੋਇਨ ਸਮੇਤ ਔਰਤ ਤੇ ਇਕ ਵਿਅਕਤੀ ਕਾਬੂ (ਵੀਡੀਓ)

Thursday, Nov 15, 2018 - 11:41 AM (IST)

ਖੰਨਾ (ਵਿਪਨ) - ਖੰਨਾ ਦੀ ਪੁਲਸ ਨੇ ਅੱਜ ਮਿਜ਼ੋਰਮ ਦੀ ਰਹਿਣ ਵਾਲੀ ਇਕ ਔਰਤ ਅਤੇ ਵਿਅਕਤੀ ਨੂੰ ਚਾਰ ਕਿਲੋ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਖੰਨਾ ਪੁਲਸ ਜ਼ਿਲਾ ਦੇ ਐੱਸ. ਐੱਸ. ਪੀ. ਨੇ ਦੱਸਿਆ ਕਿ ਖੰਨਾ ਪੁਲਸ ਨੇ ਨੈਸ਼ਨਲ ਹਾਈਵੇ ਨੇੜੇ ਪਰੈਸਟਨਮਾਲ ਕੋਲ ਨਾਕੇਬੰਦੀ ਕੀਤੀ ਹੋਈ ਸੀ। ਇਸ ਨਾਕੇਬੰਦੀ ਦੌਰਾਨ ਮੰਡੀ ਗੋਬਿੰਦਗੜ੍ਹ ਸਾਈਡ ਵਲੋਂ ਆ ਰਹੀ ਇਕ ਕਾਰ ਪੁਲਸ ਦਾ ਨਾਕਾ ਦੇਖ ਵਾਪਸ ਮੁੜਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਪੁਲਸ ਨੇ ਉਸ ਨੂੰ ਰੋਕ ਲਿਆ। ਕਾਰ 'ਚ ਬੈਠੀ ਮਿਜ਼ੋਰਮ ਦੀ ਔਰਤ, ਜਿਸ ਦੇ ਹੱਥ 'ਚ ਬੈਗ ਸੀ, ਦੀ ਤਲਾਸ਼ੀ ਲੈਣ 'ਤੇ ਬਿਸਕੁਟਾਂ ਅਤੇ ਰੀਅਲ ਜੂਸ ਦੇ ਡੱਬਿਆਂ 'ਚ ਲੁੱਕਾ ਕੇ ਰੱਖੀ ਹੋਈ ਚਾਰ ਕਿਲੋ ਹੈਰੋਇਨ ਬਰਾਮਦ ਹੋਈ। 

ਕਾਬੂ ਕੀਤੇ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਹੈਰੋਇਨ ਦੀ ਇਸ ਖੇਪ ਨੂੰ ਉਹ ਮਾਈਕ ਨਿਵਾਸੀ ਦਿੱਲੀ ਤੋਂ ਲੈ ਕੇ ਆਏ ਹਨ, ਜੋ ਉਨ੍ਹਾਂ ਨੇ ਗੁਰਭੇਜ ਸਿੰਘ ਅਤੇ ਕਾਲਾ ਨੂੰ ਦੇਣੀ ਸੀ। ਇਸ ਦੌਰਾਨ ਔਰਤ ਨੇ ਦੱਸਿਆ ਕਿ ਉਹ 9 ਵਾਰ ਇਨ੍ਹਾਂ ਵਿਅਕਤੀਆਂ ਨੂੰ ਹੈਰੋਇਨ ਦੀ ਸਪਲਾਈ ਕਰ ਚੁੱਕੀ ਹੈ । ਪੁਲਸ ਨੇ ਕਾਬੂ ਕੀਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

rajwinder kaur

Content Editor

Related News