ਨਸ਼ੀਲੀਆਂ ਗੋਲੀਆਂ, ਸਮੈਕ, ਦੜਾਸੱਟਾ ਸਮੇਤ 4 ਗ੍ਰਿਫ਼ਤਾਰ
Sunday, Jan 09, 2022 - 05:29 PM (IST)

ਬੁਢਲਾਡਾ (ਬਾਂਸਲ) : ਸਥਾਨਕ ਸਿਟੀ ਪੁਲਿਸ ਵੱਲੋਂ ਕੁਲਾਣਾ ਰੋਡ ਦੇ ਨਜਦੀਕ ਇੱਕ ਸ਼ੱਕੀ ਵਿਅਕਤੀ ਤੋਂ ਸ਼ੈਂਕੜੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਐਸ.ਆਈ. ਸੁਖਮੰਦਰ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਘੁੰਮ ਰਹੇ ਸ਼ੱਕੀ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋ 600 ਗੋਲੀਆਂ ਨਸ਼ੀਲੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਸ਼ਨਾਖਤ ਹਰਦੀਪ ਸਿੰਘ ਅਨਮੋਲ ਵਜੋਂ ਹੋਈ। ਇਸੇ ਤਰ੍ਹਾਂ ਆਈ.ਟੀ.ਆਈ. ਚੌਂਕ ਦੇ ਨਜਦੀਕ ਘੁੰਮ ਰਹੇ ਵਿਅਕਤੀ ਤੋਂ 4 ਗ੍ਰਾਮ 500 ਮਿ.ਗ੍ਰਾਮ ਸਮੈਕ ਬਰਾਮਦ ਕੀਤੀ। ਵਿਅਕਤੀ ਦੀ ਪਹਿਚਾਣ ਲੱਖਣ ਸਿੰਘ ਵਜੋਂ ਹੋਈ। ਇਸੇ ਦੌਰਾਨ ਏ.ਐਸ.ਆਈ. ਜ਼ਸਵਿੰਦਰ ਸਿੰਘ ਨੇ ਸ਼ਰੇਆਮ ਦੜਾ ਸੱਟਾ ਲਗਵਾਉਂਦਿਆਂ 4120 ਰੁਪਏ ਦੀ ਨਕਦੀ ਸਮੇਤ ਜ਼ੋਨੀ ਵਰਮਾਂ ਅਤੇ ਮੋਹਿਤ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ