ਬਠਿੰਡਾ ਦੇ ਹੋਟਲ 'ਚ ਚੱਲ ਰਿਹਾ ਸੀ ਜਿਸਮ ਫਿਰੋਸ਼ੀ ਦਾ ਧੰਦਾ, ਪੁਲਸ ਨੇ 4 ਨੂੰ ਕੀਤਾ ਗ੍ਰਿਫ਼ਤਾਰ, 3 ਫ਼ਰਾਰ

Sunday, Mar 12, 2023 - 11:33 AM (IST)

ਬਠਿੰਡਾ ਦੇ ਹੋਟਲ 'ਚ ਚੱਲ ਰਿਹਾ ਸੀ ਜਿਸਮ ਫਿਰੋਸ਼ੀ ਦਾ ਧੰਦਾ, ਪੁਲਸ ਨੇ 4 ਨੂੰ ਕੀਤਾ ਗ੍ਰਿਫ਼ਤਾਰ, 3 ਫ਼ਰਾਰ

ਬਠਿੰਡਾ (ਸੁਖਵਿੰਦਰ) : ਬਠਿੰਡਾ ਵਿਖੇ ਇਕ ਹੋਟਲ 'ਚ ਚੱਲ ਰਹੇ ਜਿਸਮਫਿਰੋਸ਼ੀ ਦੇ ਧੰਦੇ ਦਾ ਸਿਵਲ ਪੁਲਸ ਲਾਇਨ ਨੇ ਪਰਦਾਫਾਸ਼ ਕਰਦਿਆਂ ਹੋਟਲ ਦੇ ਮੈਨੇਜਰ ਸਮੇਤ ਸੱਤ ਖ਼ਿਲਾਫ਼ ਮਾਮਲਾ ਦਰਜ ਕਰ ਕੇ ਚਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਮਾਜ ਸੇਵੀ ਰਮੇਸ਼ ਕੁਮਾਰ ਵਾਸੀ ਬਠਿੰਡਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਜੈਤੋ ਵਾਸੀ ਇਕ ਕੁੜੀ ਦਾ ਫੋਨ ਆਇਆ ਸੀ। ਉਕਤ ਕੁੜੀ ਨੇ ਉਸ ਨੂੰ ਦੱਸਿਆ ਕਿ ਕੁਝ ਮੁੰਡੇ ਬੀਤੀ ਰਾਤ ਉਸ ਨੂੰ ਪੁਰਾਣੇ ਬੱਸ ਸਟੈਂਡ ਨਜ਼ਦੀਕ ਇਕ ਹੋਟਲ ਵਿਚ ਲੈ ਕੇ ਆਏ ਸਨ ਪਰ ਸਵੇਰੇ ਉਕਤ ਮੁੰਡਿਆਂ ਨੇ ਮਿਲ ਕੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਬੇਅਦਬੀ ਕਾਂਡ : ਡੇਰਾ ਸੱਚਾ ਸੌਦਾ ਦੇ ਤਿੰਨ ਕਮੇਟੀ ਮੈਂਬਰਾਂ ਖ਼ਿਲਾਫ਼ ਚਲਾਨ ਪੇਸ਼

ਸੂਚਨਾ ਮਿਲਣ ’ਤੇ ਉਹ ਉਕਤ ਹੋਟਲ ਵਿਚ ਪਹੁੰਚਿਆ ਅਤੇ ਉਸ ਵੱਲੋਂ ਹੋਟਲ ਦੇ ਮੈਨੇਜਰ ਨੂੰ ਨਾਲ ਲੈ ਕੇ ਉਕਤ ਕੁੜੀ ਦੇ ਕਮਰਿਆਂ ਨੂੰ ਖੁੱਲ੍ਹਵਾਇਆ ਤਾਂ ਕਮਰੇ ਵਿਚ ਕਈ ਮੁੰਡੇ ਮੌਜੂਦ ਸਨ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਿਤ ਕੀਤਾ । ਪੁਲਸ ਨੇ ਮੌਕੇ ਤੋਂ ਖੁਸ਼ਵਿੰਦਰ ਸਿੰਘ, ਸੁਖਵਿੰਦਰ ਸਿੰਘ, ਨਵਜੋਤ ਸਿੰਘ, ਅਸ਼ਦੀਪ ਸਿੰਘ ਵਾਸੀ ਸੁਰਕੁਰੀ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਹੋਟਲ ਦੇ ਮੈਨੇਜਰ ਮੋਹਿਤ ਗਰਗ, ਧਰਮਪਾਲ ਵਾਸੀ ਗਿੱਲ ਪੱਤੀ ਅਤੇ ਮਨਪ੍ਰੀਤ ਸਿੰਘ ਵਾਸੀ ਰਾਮੇਆਣਾ ਪੁਲਸ ਦੇ ਹੱਥ ਨਹੀਂ ਲੱਗ ਸਕੇ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਇਮੋਰਲ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਬਜਟ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ 'ਤੇ ਪੰਜਾਬ ਸਰਕਾਰ, ਪ੍ਰਤਾਪ ਬਾਜਵਾ ਨੇ ਖੜ੍ਹੇ ਕੀਤੇ ਵੱਡੇ ਸਵਾਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News