ਨਾਬਾਲਗ ਕੁੜੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਵਿਚ 3 ਨਾਮਜ਼ਦ

Monday, Sep 16, 2024 - 06:46 PM (IST)

ਨਾਬਾਲਗ ਕੁੜੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਵਿਚ 3 ਨਾਮਜ਼ਦ

ਗੁਰੂਹਰਸਹਾਏ (ਮਨਜੀਤ)- ਗੁਰੂਹਰਸਹਾਏ ਵਿਖੇ ਨਾਬਾਲਿਗ ਲਡ਼ਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਤਿੰਨ ਲੋਕਾਂ ਖ਼ਿਲਾਫ਼ 137 (2), 96 ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਨਾਬਾਲਗ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਰੋਜ਼ਾਨਾ ਵਾਂਗ ਸਵੇਰੇ ਭੱਠੇ 'ਤੇ ਚਲੇ ਗਏ ਅਤੇ ਘਰ ਵਿਚ ਉਸ ਦੀ ਨਾਬਾਲਗ ਕੁੜੀ ਅਤੇ ਛੋਟਾ ਲੜਕਾ ਇਕੱਲੇ ਸਨ।

ਉਸ ਨੂੰ ਕਰੀਬ 10 ਵਜੇ ਪਤਾ ਲੱਗਾ ਕਿ ਉਸ ਦੀ ਨਾਬਾਲਗ ਕੁੜੀ ਘਰ ਵਿਚ ਨਹੀਂ ਹੈ, ਜਿਸ ਦੀ ਭਾਲ ਕਰਨ 'ਤੇ ਪਤਾ ਲੱਗਾ ਹੈ ਕਿ ਦੋਸ਼ੀ ਤਰਸੇਮ ਸਿੰਘ ਪੁੱਤਰ ਜਗਦੀਸ਼ ਸਿੰਘ ਆਪਣੇ ਪਰਿਵਾਰਿਕ ਮੈਂਬਰਾਂ ਜਗਦੀਸ਼ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਜੋਗਿੰਦਰੋ ਬੀਬੀ ਪਤਨੀ ਜਗਦੀਸ਼ ਸਿੰਘ ਦੀ ਮੱਦਦ ਨਾਲ ਕਿਧਰੇ ਵਰਗਲਾ ਕੇ ਲੈ ਗਿਆ ਹੈ। ਜਦ ਉਸ ਨੇ ਆਪਣੇ ਘਰ ਦੇ ਸਾਮਾਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਹੈ ਕਿ ਉਸ ਦੀ ਨਾਬਾਲਗ ਕੁੜੀ ਜੋ ਟਰੰਕ ਵਿਚ ਭੱਠੇ ਤੋਂ ਲਿਆ ਕੇ ਰੱਖੇ 30 ਹਜ਼ਾਰ ਰੁਪਏ ਅਤੇ ਆਪਣੇ ਸਾਰੇ ਆਈ. ਡੀ. ਪਰੂਫ਼, ਸਰਟੀਫਿਕੇਟ ਅਤੇ ਉਸ ਦੀ ਪਤਨੀ ਦੀਆਂ ਸੋਨੇ ਦੀਆਂ ਵਾਲੀਆਂ ਵੀ ਲੈ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹਿਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਪਹਿਲੀ ਵਾਰ ਵਿਖਾਇਆ ਪੁੱਤਰ ਦਾ ਚਿਹਰਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 

      


author

shivani attri

Content Editor

Related News