ਵਿਆਹ ਤੋਂ ਪਰਤ ਰਹੇ 3 ਵਿਅਕਤੀਆਂ ਦੀ ਸੜਕ ਹਾਦਸੇ 'ਚ ਮੌਤ

Saturday, Nov 16, 2019 - 11:40 PM (IST)

ਵਿਆਹ ਤੋਂ ਪਰਤ ਰਹੇ 3 ਵਿਅਕਤੀਆਂ ਦੀ ਸੜਕ ਹਾਦਸੇ 'ਚ ਮੌਤ

ਬਾਲਿਆਂਵਾਲੀ, (ਸ਼ੇਖਰ)— ਪਿੰਡ ਕੋਟੜਾ ਕੌੜਾ ਦੇ ਨੇੜੇ ਇਕ ਦਰਦਨਾਕ ਸੜਕ ਹਾਦਸੇ 'ਚ 3 ਜਣਿਆਂ ਦੀ ਮੌਤ ਅਤੇ 2 ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਸਮਾਚਾਰ ਹੈ। ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਅੱਜ ਸ਼ਾਮ ਵੇਲੇ ਰਾਮਪੁਰਾ-ਕੋਟੜਾ ਕੌੜਾ ਦੇ ਮੋੜ 'ਤੇ ਵਰਨਾ ਕਾਰ ਦਾ ਸੰਤੁਲਨ ਵਿਗੜਨ ਕਰ ਕੇ ਕਾਰ ਦਰੱਖਤ ਨਾਲ ਟਕਰਾ ਗਈ, ਜਿਸ 'ਚ ਬਹਾਦਰ ਸਿੰਘ (36) ਪੁੱਤਰ ਮੱਲ ਸਿੰਘ, ਜੱਗਾ ਸਿੰਘ (40) ਪੁੱਤਰ ਨਿੱਕਾ ਸਿੰਘ, ਜਸਵਿੰਦਰ ਸਿੰਘ (27) ਪੁੱਤਰ ਜਗਸੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਹਰਜਿੰਦਰ ਸਿੰਘ (30) ਪੁੱਤਰ ਬਲਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ (35) ਪੁੱਤਰ ਤੇਜਾ ਸਿੰਘ ਗੰਭੀਰ ਜ਼ਖਮੀ ਹੋ ਗਏ, ਜਿਸ 'ਚੋਂ ਹਰਜਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਣ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ, ਜਦਕਿ ਬਲਵਿੰਦਰ ਸਿੰਘ ਸਿਵਲ ਹਸਪਤਾਲ ਰਾਮਪੁਰਾ ਵਿਖੇ ਜ਼ੇਰੇ ਇਲਾਜ ਹੈ। ਜ਼ਿਕਰਯੋਗ ਹੈ ਕਿ ਉਕਤ ਪੰਜੇ ਵਿਅਕਤੀ ਕੋਟੜਾ ਕੌੜਾ ਤੋਂ ਕਰਾੜਵਾਲਾ ਵਿਖੇ ਬਰਾਤ ਰਾਹੀਂ ਇਕ ਵਿਆਹ ਸਮਾਗਮ 'ਚ ਹਿੱਸਾ ਲੈਣ ਗਏ ਸਨ ਅਤੇ ਵਾਪਸ ਮੁੜਦੇ ਸਮੇਂ ਇਹ ਦਰਦਨਾਕ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਤਿੰਨੋਂ ਡੈੱਡ ਬਾਡੀਆਂ ਨੂੰ ਸਿਵਲ ਹਸਪਤਾਲ ਰਾਮਪੁਰਾ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ ।


author

KamalJeet Singh

Content Editor

Related News