ਬਠਿੰਡਾ ’ਚ ਗਰਮੀ ਨਾਲ ਔਰਤ ਸਮੇਤ 2 ਦੀ ਮੌਤ
Thursday, Jun 30, 2022 - 12:18 PM (IST)

ਬਠਿੰਡਾ (ਸੁਖਵਿੰਦਰ): ਹੁੰਮਸ ਭਰੀ ਗਰਮੀ ਨੇ ਜਿੱਥੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ, ਉੱਥੇ ਲਗਾਤਾਰ ਵਧ ਰਿਹਾ ਤਾਪਮਾਨ ਬੇਸਹਾਰਾਂ ਲੋਕਾਂ ਦੇ ਲਈ ਘਾਤਕ ਸਿੱਧ ਹੋ ਰਿਹਾ ਹੈ । ਗਰਮੀ ਕਾਰਨ ਬਠਿੰਡਾ ਵਿਚ ਇਕ ਔਰਤ ਸਮੇਤ 2 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਾਲ ਗੋਦਾਮ ਰੋਡ ’ਤੇ ਨਗਰ ਨਿਗਮ ਦੇ ਕੋਲ ਇਕ 80 ਸਾਲਾ ਬਜ਼ੁਰਗ ਔਰਤ ਦੀ ਗਰਮੀ ਕਾਰਨ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਸੰਦੀਪ ਗਿੱਲ, ਰਾਜਿੰਦਰ ਕੁਮਾਰ ਘਟਨਾ ਸਥਾਨ ’ਤੇ ਪਹੁੰਚੇ। ਪੁਲਸ ਪੜਤਾਲ ਦੇ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ- ਫਿਰੋਜ਼ਪੁਰ ਦੀ ਚਰਚਿਤ ਜੇਲ੍ਹ 'ਚ ਮੁੜ ਬਰਾਮਦ ਹੋਇਆ ਮੋਬਾਇਲ
ਸਹਾਰਾ ਬੁਲਾਰੇ ਨੇ ਦੱਸਿਆ ਕਿ ਉਕਤ ਔਰਤ ਨੂੰ ਲਗਭਗ ਇਕ ਮਹੀਨਾ ਪਹਿਲੇ ਕੁਝ ਲੋਕ ਮਾਲ ਗੋਦਾਮ ਰੋਡ ’ਤੇ ਛੱਡ ਗਏ ਸਨ ਅਤੇ ਉਹ ਸੜਕ ਕਿਨਾਰੇ ਹੀ ਰਹਿ ਰਹੀ ਸੀ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ। ਇਸੇ ਤਰ੍ਹਾਂ ਸਥਾਨਕ ਥਾਣਾ ਕੈਨਾਲ ਦੇ ਕੋਲ ਇਕ ਛੋਟਾ ਹਾਥੀ ਡਰਾਈਵਰ ਖਾਣਾ ਖਾ ਕੇ ਜਦੋਂ ਗੱਡੀ ਵਿਚ ਬੈਠਣ ਲੱਗਾ ਤਾਂ ਅਚਾਨਕ ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਗਿਆ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਮੌਕੇ ’ਤੇ ਪਹੁੰਚੇ ਅਤੇ ਉਕਤ ਚਾਲਕ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਡਰਾਈਵਰ ਦੀ ਸ਼ਨਾਖਤ ਪ੍ਰਿਤਪਾਲ ਸਿੰਘ (56) ਪੁੱਤਰ ਜੰਗ ਸਿੰਘ ਵਾਸੀ ਜਨਤਾ ਨਗਰ ਵਜੋਂ ਹੋਈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।