ਨਸ਼ੇ ਵਾਲੇ ਪਦਾਰਥਾਂ ਸਣੇ 3 ਗ੍ਰਿਫਤਾਰ
Wednesday, Sep 05, 2018 - 01:26 AM (IST)

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)– ਥਾਣਾ ਲਹਿਰਾ ਦੇ ਹੌਲਦਾਰ ਹਰਜੋਗਿੰਦਰ ਸਿੰਘ ਨੇ ਨਿੱਕੋ ਵਾਸੀ ਰਾਏਧਰਾਣਾ ਦੇ ਘਰ ਰੇਡ ਕਰਦਿਆਂ ਉਸ ਨੂੰ 48 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਮੇਤ ਕਾਬੂ ਕੀਤਾ। ਥਾਣਾ ਲਹਿਰਾ ਦੇ ਸਹਾਇਕ ਥਾਣੇਦਾਰ ਅਮਰਜੀਤ ਕੌਰ ਨੇ ਗੁਰਮੇਲ ਸਿੰਘ ਵਾਸੀ ਢੀਂਡਸਾ ਥਾਣਾ ਮੂਨਕ ਨੂੰ 24 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ ਕਾਬੂ ਕੀਤਾ। ਥਾਣਾ ਲਹਿਰਾ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਪਿੰਡ ਆਲਮਪੁਰ ਤੋਂ ਇਕ ਨੰਬਰੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਕਤ ਕਾਰ ਦਾ ਚਾਲਕ ਵੀ ਕਾਰ ਹੌਲੀ ਕਰ ਕੇ ਫਰਾਰ ਹੋ ਗਿਆ। ਪੁਲਸ ਨੇ ਉਕਤ ਕਾਰ ਦੀ ਤਲਾਸ਼ੀ ਕਰਦਿਆਂ 300 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕਰਦਿਆਂ ਬਲਕਾਰ ਸਿੰਘ ਵਾਸੀ ਕੋਡ਼ਾ ਲਹਿਲ ਨੂੰ ਕਾਬੂ ਕੀਤਾ। ਜਦੋਂ ਕਿ ਦੋਸ਼ੀਆਂ ਅਮਨਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਵਾਸੀਆਨ ਕੋਟਡ਼ਾ ਲਹਿਲ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ।