ਭੁੱਕੀ ਅਤੇ ਸ਼ਰਾਬ ਸਮੇਤ 3 ਕਾਬੂ

02/05/2020 8:04:13 PM

ਮਾਨਸਾ, (ਮਿੱਤਲ)- ਜ਼ਿਲਾ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਇਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 7 ਕਿਲੋੋਗ੍ਰਾਮ ਭੁੱਕੀ ਅਤੇ 11 ਬੋੋਤਲਾਂ ਸ਼ਰਾਬ ਦੀ ਬਰਾਮਦਗੀ ਕੀਤੀ ਹੈ। ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇੇ ਦੱਸਿਆ ਕਿ ਥਾਣਾ ਭੀਖੀ ਅਤੇ ਐਂਟੀ ਨਾਰਕੋਟਿਕਸ ਸੈੱਲ ਮਾਨਸਾ ਦੀ ਪੁਲਸ ਨੇ ਪੂਜਾ ਪਤਨੀ ਮੇਜਰ ਸਿੰਘ ਵਾਸੀ ਭੀਖੀ ਨੂੰ ਕਾਬੂ ਕਰ ਕੇ ਉਸ ਕੋਲੋਂ 7 ਕਿਲੋਗ੍ਰਾਮ ਭੁੱਕੀ, ਥਾਣਾ ਜੌਡ਼ਕੀਆਂ ਦੀ ਪੁਲਸ ਨੇ ਬਿੱਕਰ ਸਿੰਘ ਪੁੱਤਰ ਬਖਸ਼ੀ ਸਿੰਘ ਵਾਸੀ ਜੌਡ਼ਕੀਆਂ ਨੂੰ ਕਾਬੂ ਕਰ ਕੇ ਉਸ ਕੋਲੋਂ 11 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੌਫੀ, ਹਰਿਆਣਾ ਬਰਾਮਦ ਕਰ ਕੇ ਮਾਮਲਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News