ਟੈਂਪੂ ''ਚੋਂ ਸਾਮਾਨ ਉਤਾਰ ਰਹੇ 2 ਵਿਅਕਤੀਆਂ ਨੂੰ ਤੇਜ਼ ਰਫ਼ਤਾਰ ਟੈਂਕਰ ਨੇ ਮਾਰੀ ਜ਼ੋਰਦਾਰ ਟੱਕਰ, ਦੋਵਾਂ ਦੀ ਹੋਈ ਮੌਤ
Thursday, Feb 01, 2024 - 03:39 AM (IST)
ਹਲਵਾਰਾ/ਗੁਰੂਸਰ ਸੁਧਾਰ (ਮਨਦੀਪ, ਰਵਿੰਦਰ)- ਨਵੀਂ ਆਬਾਦੀ ਅਕਾਲਗੜ੍ਹ ਸਥਿਤੀ ਏਅਰ ਫੋਰਸ ਸਟੇਸ਼ਨ ਦੇ ਕੇਂਦਰੀ ਵਿਦਿਆਲਿਆ ਕੋਲ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਖੜ੍ਹੇ ਟੈਂਪੂ ’ਚੋਂ ਸਾਮਾਨ ਉਤਾਰ ਰਹੇ ਦੋ ਵਿਅਕਤੀਆਂ ਨੂੰ ਰਾਏਕੋਟ ਸਾਈਡ ਤੋਂ ਆ ਰਹੇ ਕੈਂਟਰ ਨੇ ਧੁੰਦ ਤੇ ਸਪੀਡ ਬ੍ਰੇਕਰਾਂ ਕਾਰਨ ਸੰਤੁਲਨ ਵਿਗੜਨ ’ਤੇ ਟੱਕਰ ਮਾਰਦਿਆਂ ਦੋ ਵਿਅਕਤੀਆ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਦੋਹਾਂ ਵਿਅਕਤੀਆਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਏਅਰ ਫੋਰਸ ਦੇ ਕਰਮਚਾਰੀ ਤਾਹਿਰ ਮੁਹੰਮਦ (36) ਵਾਸੀ ਨਵੀਂ ਆਬਾਦੀ ਅਕਾਲਗੜ੍ਹ ਤੇ ਚੰਦਰ ਬੋਸ (40) ਵਾਸੀ ਨਵੀਂ ਆਬਾਦੀ ਅਕਾਲਗੜ੍ਹ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਵਿਅਕਤੀ ਦੇਰ ਰਾਤ ਤਾਹਿਰ ਦੀ ਦੁਕਾਨ ’ਤੇ ਪਾਣੀ ਦੀਆਂ ਭਰੀਆਂ ਬਾਲਟੀਆਂ ਟੈਂਪੂ ’ਚੋਂ ਉਤਾਰ ਰਹੇ ਸਨ। ਉਸੇ ਵਕਤ ਰਾਏਕੋਟ ਵਲੋਂ ਆ ਰਹੇ ਗਣਪਤੀ ਫੀਡ ਦੇ ਤੇਜ਼ ਰਫ਼ਤਾਰ ਕੈਂਟਰ ਨੇ ਟੈਂਪੂ ਨੂੰ ਜ਼ੋਰਦਾਰ ਸਿੱਧੀ ਟੱਕਰ ਮਾਰੀ ਦਿੱਤੀ, ਜਿਸ ਨੇ ਟੈਂਪੂ ’ਚੋਂ ਪਾਣੀ ਉਤਾਰ ਰਹੇ ਚੰਦਰ ਬੋਸ ਤੇ ਤਾਹਿਰ ਮੁਹੰਮਦ ਨੂੰ ਆਪਣੀ ਚਪੇਟ ’ਚ ਲੈ ਲਿਆ ਤੇ ਦੋਵੇਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਹੇਮੰਤ ਸੋਰੇਨ ਨੂੰ ED ਨੇ ਕੀਤਾ ਗ੍ਰਿਫ਼ਤਾਰ
ਕੈਂਟਰ ਚੰਦਰ ਬੋਸ ਨੂੰ ਘੜੀਸਦੇ ਹੋਏ ਕਾਫੀ ਦੂਰ ਤੱਕ ਲੈ ਗਿਆ। ਜ਼ਖ਼ਮੀ ਹਾਲਾਤ ’ਚ ਤਾਹਿਰ ਨੂੰ ਸਿਵਲ ਹਸਪਤਾਲ ਲੁਧਿਆਣਾ ਲਿਜਾਇਆ ਗਿਆ। ਤਾਹਿਰ ਮੁਹੰਮਦ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ ਅਤੇ ਦੂਜੇ ਗੰਭੀਰ ਜ਼ਖ਼ਮੀ ਚੰਦਰ ਬੋਸ ਏਅਰ ਫੋਰਸ ਸਟੇਸ਼ਨ ਹਲਵਾਰਾ ਹਸਪਤਾਲ ਵਿਖੇ ਦਮ ਤੋੜ ਦਿੱਤਾ।
ਸੁਧਾਰ ਪੁਲਸ ਨੇ ਕੈਂਟਰ ਸਣੇ ਡਰਾਈਵਰ ਪਰਮਜੀਤ ਸਿੰਘ ਮੰਡਿਆਣੀ ਨੂੰ ਹਿਰਾਸਤ ’ਚ ਲੈ ਲਿਆ ਹੈ। ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਵਿੱਤਰੀ ਪਤਨੀ ਚੰਦਰ ਬੋਸ ਦੇ ਬਿਆਨ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ- ਨਸ਼ੇੜੀ ਨੇ ਆਪਣੇ ਘਰ ਨੂੰ ਖ਼ੁਦ ਹੀ ਲਗਾ ਦਿੱਤੀ ਅੱਗ, ਸਾਰਾ ਸਾਮਾਨ ਹੋਇਆ ਸੜ ਕੇ ਸੁਆਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8