ਨਸ਼ੇ ਵਾਲੇ 250 ਕੈਪਸੂਲ ਬਰਾਮਦ, 1 ਕਾਬੂ

07/03/2019 12:18:52 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ,(ਬਾਵਾ/ਜਗਸੀਰ)- ਪੁਲਸ ਚੌਕੀ ਦੀਨਾ ਨੇ ਚੌਕੀ ਇੰਚਾਰਜ ਥਾਣੇਦਾਰ ਪਹਾਡ਼ਾ ਸਿੰਘ ਦੀ ਅਗਵਾਈ ’ਚ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਨਸ਼ੇ ਵਾਲੇ 250 ਕੈਪਸੂਲਾਂ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਨਿਹਾਲ ਸਿੰਘ ਵਾਲਾ ਲਛਮਣ ਸਿੰਘ ਨੇ ਦੱਸਿਆ ਕਿ ਪੁਲਸ ਚੌਕੀ ਦੀਨਾ ਦੇ ਇੰਚਾਰਜ ਪਹਾਡ਼ਾ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਵੱਖ-ਵੱਖ ਪਿੰਡਾਂ ’ਚ ਗਸ਼ਤ ਕਰ ਰਹੀ ਸੀ ਕਿ ਪੱਖਰਵੱਢ ਤੋਂ ਦੀਨਾ ਸਾਹਿਬ ਨੂੰ ਆ ਰਹੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲੈਣ ’ਤੇ ਉਸ ਪਾਸੋਂ ਨਸ਼ੇ ਵਾਲੇ 250 ਕੈਪਸੂਲ ਬਰਾਮਦ ਹੋਏ। ਉਕਤ ਵਿਅਕਤੀ ਦੀ ਪਛਾਣ ਬਲਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕੁੱਸਾ ਹਾਲ ਆਬਾਦ ਮਾਛੀਕੇ ਵਜੋਂ ਹੋਈ ਹੈ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਲਿਆ।


Bharat Thapa

Content Editor

Related News