ਮੋਗਾ ਜ਼ਿਲ੍ਹੇ ''ਚ ਕੋਰੋਨਾ ਦੇ 25 ਨਵੇਂ ਮਾਮਲੇ ਆਏ ਸਾਹਮਣ, 2 ਦੀ ਮੌਤ

08/30/2020 3:12:56 AM

ਮੋਗਾ, (ਸੰਦੀਪ ਸ਼ਰਮਾ)- ਜ਼ਿਲ੍ਹੇ ’ਚ ਪਿਛਲੇ ਲਗਭਗ 4 ਮਹੀਨਿਆਂ ਤੋਂ ਕੋਰੋਨਾ ਦਾ ਪ੍ਰਕੋਪ ਜਾਰੀ ਹੈ, ਉਥੇ ਹੀ ਸ਼ਹਿਰ ਦੇ ਕਈ ਇਲਾਕਿਆਂ ਵਿਚ ਇਕ ਹੀ ਘਰ ਅਤੇ ਪਰਿਵਾਰ ਨਾਲ ਸਬੰਧਤ ਕਥਿਤ ਕਈ ਲੋਕਾਂ ਦੇ ਪਾਜ਼ੇਟਿਵ ਆਉਣ ’ਤੇ ਅਜਿਹੇ ਇਲਾਕਿਆਂ ਨੂੰ ਜ਼ਿਲਾ ਅਤੇ ਸਿਹਤ ਪ੍ਰਸ਼ਾਸਨ ਵਲੋਂ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ। ਜ਼ਿਲੇ ’ਚ ਕੋਰੋਨਾ ਪਾਜ਼ੇਟਿਵ ਮਰਨ ਵਾਲਿਆਂ ਦੀ ਗਿਣਤੀ 18 ਹੋ ਚੁੱਕੀ ਹੈ। ਅੱਜ ਸਿਹਤ ਵਿਭਾਗ ਵਲੋਂ ਕੋਰੋਨਾ ਪਾਜ਼ੇਟਿਵ ਦੋ ਵਿਅਕਤੀਆਂ ਦੀ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਅਨੁਸਾਰ ਮਰਨ ਵਾਲਿਆਂ ਵਿਚ ਜ਼ਿਲੇ ਪਿੰਡ ਠੱਠੀ ਭਾਈ ਦੇ 46 ਵਿਅਕਤੀ ਅਤੇ ਸਥਾਨਕ ਸ਼ਹਿਰ ਦੇ ਦੇਵ ਨਗਰ ਨਿਵਾਸੀ ਸ਼ਾਮਲ ਹਨ, ਜਿਨ੍ਹਾਂ ਦੀ ਫਰੀਦਕੋਟ ਦੇ ਮੈਡੀਕਲ ਕਾਲਜ ’ਚ ਇਲਾਜ ਅਧੀਨ ਸਨ। ਅੱਜ ਦੀ ਕੋਰੋਨਾ ਸਬੰਧਤ ਸਿਹਤ ਵਿਭਾਗ ਵਲੋਂ ਜਨਤਕ ਕੀਤੀ ਗਈ ਰਿਪੋਰਟ ਅਨੁਸਾਰ 25 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 1374 ਹੋ ਗਈ ਹੈ।

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਅਨੁਸਾਰ ਜ਼ਿਲੇ ’ਚ 661 ਐਕਟਿਵ ਮਾਮਲੇ ਹਨ ਅਤੇ ਪਾਜ਼ੇਟਿਵ ਸਾਹਮਣੇ ਆ ਚੁੱਕੇ ਮਰੀਜ਼ਾਂ ’ਚੋਂ 695 ਨੂੰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਡਿਸਚਾਰਜ਼ ਕਰ ਕੇ ਉਨ੍ਹਾਂ ਨੂੰ ਘਰਾਂ ਵਿਚ ਭੇਜਿਆ ਜਾ ਚੁੱਕਾ ਹੈ, ਉਥੇ 617 ਦੇ ਕਰੀਬ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਕੋਵਿਡ-19 ਤਹਿਤ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੁਆਰੰਟਾਈਨ ਕੀਤਾ ਗਿਆ ਹੈ, ਉਥੇ 452 ਸ਼ੱਕੀ ਲੋਕਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ ਕੁੱਲ 33,881 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 31,788 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।

ਅੱਜ ਸਾਹਮਣੇ ਆਉਣ ਵਾਲੇ ਮਰੀਜ਼ ਸ਼ਹਿਰ ਅਤੇ ਪਿੰਡਾਂ ਨਾਲ ਸਬੰਧਤ : ਸਿਵਲ ਸਰਜਨ

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅੱਜ ਸਾਹਮਣੇ ਆਏ ਪਾਜ਼ੇਟਿਵ ਮਾਮਲਿਆਂ ਵਿਚ ਅਪੈਕਸ ਕਾਲੋਨੀ, ਸੂਰਜ ਨਗਰ, ਕੱਚਾ ਦੁਸਾਂਝ ਰੋਡ, ਸ਼ਹੀਦ ਭਗਤ ਸਿੰਘ ਨਗਰ, ਜੁਝਾਰ ਨਗਰ, ਗਿੱਲ ਰੋਡ ਦੇ ਇਲਾਵਾ ਕਸਬਾ ਧਰਮਕੋਟ, ਕਸਬਾ ਕੋਟ ਈਸੇ ਖਾਂ, ਪਿੰਡ ਮੌਜਗੜ੍ਹ, ਕੋਕਰੀ ਕਲਾਂ, ਪਿੰਡ ਰੌਂਤਾਂ ਦੇ ਮਰੀਜ਼ ਸ਼ਾਮਲ ਹਨ।

ਕੋਰੋਨਾ ਮਹਾਮਾਰੀ ਦੀ ਲਪੇਟ ’ਚ ਆਏ 17 ਪੁਲਸ ਕਰਮਚਾਰੀ ਅਤੇ ਅਧਿਕਾਰੀ ਅਜੇ ਵੀ ਐਕਟਿਵ : ਐੱਸ. ਐੱਸ. ਪੀ.

ਜ਼ਿਲਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਅਨੁਸਾਰ ਜ਼ਿਲੇ ਵਿਚ ਪਿਛਲੇ 4 ਮਹੀਨਿਆਂ ਤੋਂ ਕੋਵਿਡ-19 ਦਾ ਪ੍ਰਕੋਪ ਜਾਰੀ ਹੈ, ਜਿਸ ਦੌਰਾਨ ਜ਼ਿਲਾ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਦਿਨ-ਰਾਤ ਡਿਊਟੀ ’ਤੇ ਤਾਇਨਾਤ ਰਹਿਣ ਵਾਲੇ ਜ਼ਿਲਾ ਪੁਲਸ ਦੇ 94 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਕੋਰੋਨਾ ਮਹਾਮਾਰੀ ਨੇ ਆਪਣੀ ਲਪੇਟ ’ਚ ਲੈ ਲਿਆ ਹੈ, ਜਿਨ੍ਹਾਂ ਵਿਚੋਂ 77 ਕਰਮਚਾਰੀ ਠੀਕ ਹੋਣ ’ਤੇ ਘਰਾਂ ਵਿਚ ਭੇਜ ਦਿੱਤਾ ਗਿਆ ਹੈ ਅਤੇ 17 ਪੁਲਸ ਕਰਮਚਾਰੀ ਅਜੇ ਵੀ ਐਕਟਿਵ ਹਨ, ਉਥੇ ਹੀ ਜੇਕਰ ਸਿਹਤ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਵਿਭਾਗ ਵਿਚ ਵੀ ਡਿਊਟੀ ਦੇ ਰਹੇ ਕੋਰੋਨਾ ਯੋਧਾ ਕਰਮਚਾਰੀ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ, ਜਿਨ੍ਹਾਂ ਵਿਚ ਆਸ਼ਾ ਵਰਕਰ, ਸਟਾਫ ਨਰਸ ਅਤੇ ਡਾਕਟਰ ਸ਼ਾਮਲ ਹਨ, ਉਥੇ ਹੀ ਸਿਹਤ ਵਿਭਾਗ ਦੇ ਜ਼ਿਲਾ ਨੋਡਲ ਅਫਸ਼ਰ ਡਾ. ਨਰੇਸ਼ ਆਮਲਾ ਵੀ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ।


Bharat Thapa

Content Editor

Related News