ਕੈਨੇਡਾ ਭੇਜਣ ਦੇ ਨਾਂ ''ਤੇ ਕੀਤੀ 25 ਲੱਖ 46 ਹਜ਼ਾਰ ਦੀ ਠੱਗੀ
Monday, Nov 18, 2019 - 07:36 PM (IST)
![ਕੈਨੇਡਾ ਭੇਜਣ ਦੇ ਨਾਂ ''ਤੇ ਕੀਤੀ 25 ਲੱਖ 46 ਹਜ਼ਾਰ ਦੀ ਠੱਗੀ](https://static.jagbani.com/multimedia/2019_8image_16_29_479930745fraud.jpg)
ਪਾਤੜਾਂ, (ਚੋਪੜਾ)— ਪਾਤੜਾਂ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਪਾਤੜਾਂ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਕੁਲਜੀਤ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਗੁਲਾਹੜ (ਪਾਤੜਾਂ) ਨੇ ਆਪਣੇ 2 ਲੜਕਿਆਂ ਪ੍ਰਦੀਪ ਸਿੰਘ ਅਤੇ ਅਮਨਦੀਪ ਸਿੰਘ ਨੂੰ ਕੈਨੇਡਾ ਭੇਜਣ ਲਈ ਕਥਿਤ ਦੋਸ਼ੀ ਸੰਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸੁਲਿੰਦਰ ਸਿੰਘ, ਵਾਸੀ ਕੁਲਾਰਾਂ ਹਾਲ ਕੋਠੀ ਨੰਬਰ 2164 ਐਰੋਸਿਟੀ ਮੋਹਾਲੀ ਅਤੇ ਮਨਜੀਤ ਕੌਰ ਪਤਨੀ ਕਸ਼ਮੀਰ ਸਿੰਘ, ਕਸ਼ਮੀਰ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਖੁਰਾਣਾ ਜ਼ਿਲਾ ਸੰਗਰੂਰ ਅਤੇ ਗੁਰਨੂਰ ਸਿੰਘ ਨੇ ਰਲ ਕੇ ਇਨ੍ਹਾਂ ਕੋਲੋਂ 25 ਲੱਖ 46 ਹਜ਼ਾਰ ਰੁਪਏ ਲਏ ਸਨ। ਇਨ੍ਹਾਂ ਨਾ ਤਾਂ ਲੜਕਿਆਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਹੋਰ ਜ਼ਰੂਰੀ ਦਸਤਾਵੇਜ਼ ਤੇ ਪਾਸਪੋਰਟ ਵਾਪਸ ਕੀਤੇ। ਕਥਿਤ ਦੋਸ਼ੀਆਂ ਖਿਲਾਫ ਪੜਤਾਲ ਕਰਨ ਤੋਂ ਬਾਅਦ ਧੋਖਾਦੇਹੀ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।