ਢਾਈ ਕਰੋੜ ਦੀ ਹੈਰੋਇਨ ਸਮੇਤ 2 ਤਸਕਰ ਗ੍ਰਿਫਤਾਰ

Friday, Jan 24, 2020 - 06:48 PM (IST)

ਢਾਈ ਕਰੋੜ ਦੀ ਹੈਰੋਇਨ ਸਮੇਤ 2 ਤਸਕਰ ਗ੍ਰਿਫਤਾਰ

ਖਰੜ (ਅਮਰਦੀਪ/ਰਣਬੀਰ/ਸ਼ਸ਼ੀ)— ਥਾਣਾ ਸਿਟੀ ਪੁਲਸ ਨੇ ਅਫੀਮ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਹੌਲਦਾਰ ਸੁਰਜੀਤ ਸਿੰਘ ਤੇ ਜਗਮੀਤ ਸਿੰਘ ਗਸ਼ਤ ਦੇ ਸਬੰਧ 'ਚ ਜਦੋਂ ਗਿੱਲ ਹਸਪਤਾਲ ਤੋਂ ਮੇਨ ਸੜਕ ਤੇ ਜਾ ਰਹੇ ਸਨ ਇਕ ਆਟੋ ਰਿਕਸ਼ਾ ਚਾਲਕ ਪੁਲਸ ਪਾਰਟੀ ਨੂੰ ਦੇਖ ਕੇ ਜਦੋਂ ਆਟੋ ਨੂੰ ਇਕੋ ਦਮ ਪਿੱਛੇ ਮੋੜ ਕੇ ਭੱਜਣ ਲੱਗੇ ਤਾਂ ਪੁਲਸ ਪਾਰਟੀ ਨੇ ਆਟੋ ਰਿਕਸ਼ਾ ਚਾਲਕ ਨੂੰ ਬਹਾਦਰੀ ਨਾਲ ਕਾਬੂ ਕਰ ਲਿਆ ਜਦੋਂ ਸ਼ੱਕ ਦੇ ਆਧਾਰ 'ਤੇ ਆਟੋ ਦੀ ਚੇਕਿੰਗ ਕੀਤੀ ਤਾਂ ਆਟੋ ਦੇ ਡੈਸ਼ ਬੋਰਡ 'ਚੋਂ ਅਫੀਮ ਦਾ ਪੈਕਟ ਮਿਲਿਆ ਜੋ ਕਿ ਤਕਰੀਬਨ 500 ਗ੍ਰਾਮ ਦੇ ਲਗਭਗ ਸੀ। ਪੁਲਸ ਨੇ ਆਟੋ ਰਿਕਸ਼ਾ ਦੇ ਡਰਾਈਵਰ ਗਰੀਸ਼ ਪੁੱਤਰ ਹਰੀਚੰਦ ਵਾਸੀ ਪਿੰਡ ਸਗਸੋਲ ਜ਼ਿਲ੍ਹਾ ਬਦਾਯੂ ਯੂ.ਪੀ. ਹਾਲ ਵਾਸੀ ਨੇੜੇ ਸਰਕਾਰੀ ਕੰਨਿਆ ਸਕੂਲ ਸੋਹਾਣਾ ਮੋਹਾਲੀ ਅਤੇ ਰੂਪ ਰਾਮ ਪੁੱਤਰ ਹੇਤ ਰਾਮ ਵਾਸੀ ਪਿੰਡ ਬਾਹੂਪੁਰ ਥਾਣਾ ਸੁਰੌ ਜ਼ਿਲ੍ਹਾ ਏਟਾਂ ਹਾਲ ਵਾਸੀ ਨੇੜੇ ਪਾਣੀ ਵਾਲੀ ਟੈਂਕੀ ਸੋਹਾਣਾ ਮੋਹਾਲੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 2.5 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ।  ਅੱਜ ਏ.ਐਸ.ਆਈ. ਨਰਿੰਦਰ ਸਿੰਘ ਅਤੇ ਹੌਲਦਾਰ ਸੁਰਜੀਤ ਸਿੰਘ ਨੇ ਦੋਹਾਂ ਕਥਿਤ ਦੋਸ਼ੀਆਂ ਨੂੰ ਖਰੜ ਦੀ ਮਾਣਯੋਗ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਮਾਣਯੋਗ ਜੱਜ ਨੇ ਉਨ੍ਹਾਂ ਨੂੰ ਪੁਲਸ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ ਹਨ।


author

KamalJeet Singh

Content Editor

Related News