ਬਿਨਾਂ ਲਾਇਸੈਂਸ ਇਮੀਗ੍ਰੇਸ਼ਨ ਅਤੇ ਆਈਲੈੱਟਸ ਸੈਂਟਰ ਚਲਾਉਣ ਵਾਲੇ 2 ਲੋਕ ਗ੍ਰਿਫ਼ਤਾਰ

Wednesday, Feb 26, 2025 - 10:01 AM (IST)

ਬਿਨਾਂ ਲਾਇਸੈਂਸ ਇਮੀਗ੍ਰੇਸ਼ਨ ਅਤੇ ਆਈਲੈੱਟਸ ਸੈਂਟਰ ਚਲਾਉਣ ਵਾਲੇ 2 ਲੋਕ ਗ੍ਰਿਫ਼ਤਾਰ

ਲੁਧਿਆਣਾ (ਗੌਤਮ) : ਬਿਨਾਂ ਲਾਇਸੈਂਸ ਦੇ ਇਮੀਗ੍ਰੇਸ਼ਨ ਦਫ਼ਤਰ ਅਤੇ ਆਈਲੈੱਟਸ ਸੈਂਟਰ ਚਲਾਉਣ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਪੁਲਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਇਕ ਫਰਾਰ ਹੋ ਗਿਆ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਤਿੰਨਾਂ ਖਿਲਾਫ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। 

ਸਬ-ਇੰਸਪੈਕਟਰ ਸੀਤਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਹੋਰਨਾਂ ਪੁਲਸ ਮੁਲਾਜ਼ਮਾਂ ਨਾਲ ਪੁਲਸ ਸਟੇਸ਼ਨ ’ਚ ਮੌਜੂਦ ਸੀ ਤਾਂ ਉਨ੍ਹਾਂ ਨੂੰ ਖਬਰੀ ਨੇ ਸੂਚਨਾ ਦਿੱਤੀ ਕਿ ਫਿਲੌਰ ਦੇ ਪਿੰਡ ਗੱਢਾ ਦਾ ਰਹਿਣ ਵਾਲਾ ਜਸਵੀਰ ਸਿੰਘ ਇਸ਼ਮੀਤ ਚੌਕ ਨੇੜੇ ਬਿਨਾਂ ਲਾਇਸੈਂਸ ਦੇ ਇਮੀਗ੍ਰੇਸ਼ਨ ਦਫਤਰ ਚਲਾ ਰਿਹਾ ਹੈ ਅਤੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਦੇਹੀ ਨਾਲ ਪੈਸੇ ਲੈ ਰਹੇ ਹਨ। ਕਾਰਵਾਈ ਕਰਦੇ ਹੋਏ ਮੁਲਜ਼ਮ ਕਾਬੂ ਕਰ ਲਿਆ।

ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਪਹੁੰਚੀ ਮਹਾਕੁੰਭ, ਪਤੀ ਆਨੰਦ ਪੀਰਾਮਲ ਨਾਲ ਸੰਗਮ 'ਚ ਲਾਈ ਆਸਥਾ ਦੀ ਡੁਬਕੀ

ਇਸੇ ਤਰ੍ਹਾਂ ਨਾਲ ਇਸੇ ਥਾਣੇ ’ਚ ਤਾਇਨਾਤ ਥਾਣੇਦਾਰ ਪਰਮਿੰਦਰ ਸਿੰਘ ਦੀ ਟੀਮ ਨੇ ਮਾਡਲ ਟਾਊਨ ਐਕਸਟੈਂਸ਼ਨ ’ਚ ਰਹਿਣ ਵਾਲੇ ਮਨਦੀਪ ਸਿੰਘ ਬੱਤਰਾ ਨੂੰ ਕਾਬੂ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਟਿਊਸ਼ਨ ਮਾਰਕੀਟ ’ਚ ਬਿਨਾਂ ਲਾਇਸੈਂਸ ਦੇ ਇਮੀਗ੍ਰੇਸ਼ਨ ਦਫਤਰ ਚਲਾ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ ਕਰ ਰਿਹਾ ਹੈ, ਜਿਸ ’ਤੇ ਪੁਲਸ ਨੇ ਕਾਰਵਾਈ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਇਸੇ ਥਾਣੇ ਦੀ ਪੁਲਸ ਨੇ ਇਕ ਹੋਰ ਮਾਮਲੇ ’ਚ ਰਾੜਾ ਸਾਹਿਬ ਮਾਰਕੀਟ ’ਚ ਬਿਨਾਂ ਲਾਇਸੈਂਸ ਦੇ ਆਈਲੈੱਟਸ ਕਰਵਾਉਣ ਦਾ ਦਫਤਰ ਖੋਲ੍ਹਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਜਦੋਂਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ : ਵੀਡੀਓ ਕਾਲ 'ਤੇ ਸੀ ਪਤੀ, ਪਤਨੀ ਨੇ ਮੋਬਾਈਲ ਫੋਨ ਨੂੰ ਹੀ ਲਗਵਾ ਦਿੱਤੀ ਸੰਗਮ 'ਚ ਡੁਬਕੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News