ਟਰੱਕ ਨੇ ਪੈਦਲ ਯਾਤਰੀਆਂ ਨੂੰ ਕੁਚਲਿਆ, 2 ਦੀ ਮੌਤ

Sunday, Aug 25, 2019 - 09:43 PM (IST)

ਟਰੱਕ ਨੇ ਪੈਦਲ ਯਾਤਰੀਆਂ ਨੂੰ ਕੁਚਲਿਆ, 2 ਦੀ ਮੌਤ

ਸ਼੍ਰੀ ਗੰਗਾਨਗਰ (ਯੂ. ਐੱਨ. ਆਈ.)–ਰਾਜਸਥਾਨ 'ਚ ਬੀਕਾਨੇਰ ਜ਼ਿਲੇ ਦੇ ਲੂਣਕਰਨਸਰ ਥਾਣਾ ਖੇਤਰ 'ਚ ਰਾਸ਼ਟਰੀ ਰਾਜਮਾਰਗ 62 'ਤੇ ਕੱਲ ਰਾਤ ਨੂੰ ਇਕ ਅਣਪਛਾਤੇ ਟਰੱਕ ਨੇ ਰਾਮਦੇਵਰਾ ਜਾ ਰਹੇ ਪੈਦਲ ਯਾਤਰੀਆਂ ਨੂੰ ਕੁਚਲ ਦਿੱਤਾ, ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਹਾਦਸੇ 'ਚ ਜ਼ਖ਼ਮੀ ਪੈਦਲ ਯਾਤਰੀਆਂ ਨੂੰ ਬੀਕਾਨੇਰ ਦੇ ਪੀ. ਬੀ. ਐੱਮ. ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਪੰਜਾਬ ਦੇ ਫਾਜ਼ਿਲਕਾ ਜ਼ਿਲੇ ਦੇ ਖੂਈਖੇੜਾ ਖੇਤਰ ਦੇ ਬਜੀਦਪੁਰ ਕੱਟੀਆਂਵਾਲੀ ਨਿਵਾਸੀ ਨੇਤਰਾਮ ਮੋਚੀ (40) ਅਤੇ ਸੁਭਾਸ਼ ਕੁਮਰਾ (20) ਦੇ ਰੂਪ 'ਚ ਕੀਤੀ ਗਈ ਹੈ।
ਥਾਣਾ ਇੰਚਾਰਜ ਈਸ਼ਵਰਾਨੰਦ ਨੇ ਦੱਸਿਆ ਕਿ 6-7 ਸ਼ਰਧਾਲੂਆਂ ਦਾ ਜਥਾ 20 ਅਗਸਤ ਨੂੰ ਬਜੀਦਪੁਰ ਕੱਟੀਆਂਵਾਲੀ ਤੋਂ 2 ਰਾਮਦੇਵਰਾ ਲਈ ਰਵਾਨਾ ਹੋਇਆ ਸੀ। ਕੱਲ ਰਾਤ ਜਦੋਂ ਇਹ ਹਾਦਸਾ ਹੋਇਆ ਉਸ ਸਮੇਂ 2-3 ਸ਼ਰਧਾਲੂ ਹਾਦਸੇ ਵਾਲੀ ਥਾਂ ਤੋਂ ਕਾਫੀ ਅੱਗੇ ਚੱਲ ਰਹੇ ਸਨ। ਉਨ੍ਹਾਂ ਨੂੰ ਫੋਨ ਕਰ ਕੇ ਇਸ ਬਾਰੇ ਦੱਸਿਆ ਗਿਆ, ਜਿਸ 'ਤੇ ਉਹ ਵਾਪਸ ਲੂਣਕਰਨਸਰ ਆਏ। ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਨੂੰ ਭਜਾ ਕੇ ਲੈ ਗਿਆ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Karan Kumar

Content Editor

Related News