2 JEs ''ਤੇ ਬਿਜਲੀ ਦਾ ਕੰਮ ਕਰਨ ਬਦਲੇ ਰਿਸ਼ਵਤ ਮੰਗਣ ਦਾ ਇਲਜ਼ਾਮ, ਚੀਫ਼ ਇੰਜੀਨੀਅਰ ਨੇ ਦਿੱਤੇ ਜਾਂਚ ਦੇ ਹੁਕਮ
Sunday, Sep 08, 2024 - 04:00 AM (IST)
ਲੁਧਿਆਣਾ (ਖੁਰਾਣਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਜਨਤਾ ਨਗਰ ਡਵੀਜ਼ਨ ਵਿਚ ਤਾਇਨਾਤ 2 ਜੇ. ਈਜ਼ ਗੁਰਪ੍ਰੀਤ ਸਿੰਘ ਅਤੇ ਘਣਸ਼ਾਮ ਦੇ ਖਿਲਾਫ ਸ਼ਿਕਾਇਤਕਰਤਾ ਵੱਲੋਂ ਬਿਜਲੀ ਦਾ ਕੰਮ ਕਰਵਾਉਣ ਬਦਲੇ ਖਪਤਕਾਰ ਤੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼ ਲਾਏ ਗਏ ਹਨ।
ਸ਼ਿਕਾਇਤਕਰਤਾ ਵੱਲੋਂ ਕਥਿਤ ਦੋਸ਼ ਲਾਏ ਗਏ ਹਨ ਕਿ ਪਾਵਰਕਾਮ ਜਨਤਾ ਨਗਰ ਡਵੀਜ਼ਨ ਦੇ ਜੇ. ਈਜ਼ ਗੁਰਪ੍ਰੀਤ ਸਿੰਘ ਅਤੇ ਘਣਸ਼ਾਮ ਦੇ ਨਾਲ ਰਿਸ਼ਵਤ ਦੇ ਲੈਣ-ਦੇਣ ਨੂੰ ਲੈ ਕੇ ਮੋਬਾਈਲ ਫੋਨ ’ਤੇ ਰਿਕਾਰਡਿੰਗ ਦੀ ਗੱਲਬਾਤ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੂੰ ਪੇਸ਼ ਕੀਤੀ ਗਈ।
ਇਹ ਵੀ ਪੜ੍ਹੋ- ਠੱਗੀ ਦਾ ਅਨੋਖਾ ਮਾਮਲਾ ; ਮੋਟੀ ਰਕਮ ਲੈ ਕੇ ਵੀ ਨਾ ਕਰਵਾਈ ਮਕਾਨ ਦੀ ਰਜਿਸਟਰੀ, ਫ਼ਿਰ ਕੀਤਾ ਅਜਿਹਾ ਕਾਂਡ ਕਿ...
ਜਾਣਕਾਰੀ ਮੁਤਾਬਕ ਰਿਕਾਰਡਿੰਗ ਵਿਚ ਮੁਲਾਜ਼ਮਾਂ ਵੱਲੋਂ ਬਿਜਲੀ ਖਪਤਕਾਰ ਦਾ ਕੰਮ ਕਰਨ ਬਦਲੇ ਕਥਿਤ ਤੌਰ ’ਤੇ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਉਕਤ ਮਾਮਲੇ ਸਬੰਧੀ ਪਾਵਰਕਾਮ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਬਿਜਲੀ ਖਪਤਕਾਰ ਵੱਲੋਂ ਜੇ.ਈ. ਗੁਰਪ੍ਰੀਤ ਸਿੰਘ ਅਤੇ ਘਣਸ਼ਾਮ ਨਾਲ ਕੀਤੀ ਗਈ ਗੱਲਬਾਤ ਦੀ ਰਿਕਾਰਡਿੰਗ ਪੁਰਾਣੀ ਲਗ ਰਹੀ ਹੈ, ਜਿਸ ਵਿਚ 10 ਹਜ਼ਾਰ ਰੁਪਏ ਦੇ ਲੈਣ-ਦੇਣ ਦੀ ਗੱਲ ਤਾਂ ਸਾਹਮਣੇ ਆਈ ਹੈ ਪਰ ਇਹ ਗੱਲ ਕਲੀਅਰ ਨਹੀਂ ਹੈ ਕਿ ਖਪਤਕਾਰ ਵੱਲੋਂ ਮੁਲਾਜ਼ਮਾਂ ਨੂੰ ਰਿਸ਼ਵਤ ਦਿੱਤੀ ਗਈ ਹੈ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਪਰ ਇਸ ਗੰਭੀਰ ਮਾਮਲੇ ਨੂੰ ਲੈ ਕੇ ਵਿਭਾਗ ਪੂਰੀ ਤਰ੍ਹਾਂ ਕਲੀਅਰ ਹੈ ਕਿ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਵਿਭਾਗੀ ਜਾਂਚ ਤੋਂ ਬਾਅਦ ਜੇ. ਈਜ਼ ਗੁਰਪ੍ਰੀਤ ਸਿੰਘ ਤੇ ਘਣਸ਼ਾਮ ਨੂੰ ਮੁਲਜ਼ਮ ਪਾਏ ਜਾਣ ’ਤੇ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਬੱਸਾਂ 'ਚ ਘੁੰਮਣਾ ਹੋਇਆ ਮਹਿੰਗਾ, ਹੁਣ ਸਫ਼ਰ ਕਰਨ ਲਈ ਖ਼ਰਚਣੇ ਪੈਣਗੇ ਵਾਧੂ ਪੈਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e