ਨਸ਼ੇ ਵਾਲੀਅਾਂ 800 ਗੋਲੀਆਂ ਸਣੇ 2 ਕਾਬੂ

Thursday, Nov 01, 2018 - 12:53 AM (IST)

ਨਸ਼ੇ ਵਾਲੀਅਾਂ 800 ਗੋਲੀਆਂ ਸਣੇ 2 ਕਾਬੂ

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਐੱਸ. ਟੀ. ਐੱਫ. ਟੀਮ ਸੰਗਰੂਰ ਨੇ ਨਸ਼ੇ  ਵਾਲੀਅਾਂ  800 ਗੋਲੀਆਂ  ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ।  ਇਸ ਸਬੰਧੀ ਕੰਵਰਪਾਲ ਸਿੰਘ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਐੱਸ. ਟੀ. ਐੱਫ. ਸੰਗਰੂਰ ਦੇ ਇੰਚਾਰਜ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਐੱਸ. ਟੀ. ਐੱਫ. ਸੰਗਰੂਰ ਦੀ ਸਬ-ਯੂਨਿਟ ਮਾਲੇਰਕੋਟਲਾ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਦੀ ਅਗਵਾਈ ਵਾਲੀ ਐੱਸ.ਟੀ.ਐੱਫ. ਟੀਮ ਦੇ ਹੌਲਦਾਰ ਬਲਵਿੰਦਰ ਸਿੰਘ, ਹੌਲਦਾਰ ਮਨੋਜ ਕੁਮਾਰ ਨੇ ਥਾਣਾ ਸਿਟੀ 1 ਮਾਲੇਰਕੋਟਲਾ ਦੇ ਐੱਸ. ਐੱਚ. ਓ. ਨਾਲ ਸ਼ਾਮਲ ਪੁਲਸ ਪਾਰਟੀ ਹੋ ਕੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ’ਚ ਟੀ-ਪੁਅਾਇੰਟ ਕੂਕਿਆਂ ਵਾਲਾ ਕੱਲਰ ਮਾਲੇਰਕੋਟਲਾ ਮੌਜੂਦ ਸੀ ਤਾਂ ਉਨ੍ਹਾਂ ਕੋਲ ਮੁਖਬਰ ਨੇ ਸੂਚਨਾ ਦਿੱਤੀ ਕਿ ਅਖਤਰ ਬਾਲੀ ਪੁੱਤਰ ਮੁਹੰਮਦ ਹਨੀਫ ਵਾਸੀ ਮੁਹੱਲਾ ਕੱਚਾ ਦਰਵਾਜ਼ਾ ਜਮਾਲਪੁਰਾ ਮਾਲੇਰਕੋਟਲਾ ਅਤੇ ਮੁਹਮੰਦ ਸ਼ੌਕਤ ਪੁੱਤਰ ਮੁਹੰਮਦ ਰਹਿਮਤ ਵਾਸੀ ਭੱਠੀ ਵੇਹਡ਼ਾ ਵਿਚਕਾਰਲਾ ਦਰਵਾਜ਼ਾ ਜਮਾਲਪੁਰਾ ਮਾਲੇਕੋਟਲਾ  ਜੋ ਆਪਣੇ ਨੰਬਰੀ ਮੋਟਰਸਾਈਕਲ ’ਤੇ ਖੰਨਾ ਸਾਈਡ ਤੋਂ ਮਾਲੇਰਕੋਟਲਾ ਵੱਲ  ਨਸ਼ੇ ਵਾਲੀਆਂ ਗੋਲੀਆਂ ਵੇਚਣ ਆ ਰਹੇ ਹਨ। ਇਸ ਇਤਲਾਹ ’ਤੇ ਪੁਲਸ ਪਾਰਟੀ ਨੇ ਨਾਕਾਬੰਦੀ ਕੀਤੀ ਤਾਂ ਉਕਤ ਦੋਵੇਂ ਵਿਅਕਤੀਆਂ ਨੂੰ ਖੰਨਾ ਸਾਈਡ ਤੋਂ ਮਾਲੇਰਕੋਟਲਾ ਵੱਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਉਂਦਿਆਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਤਲਾਸ਼ੀ ਕਰਨ ’ਤੇ ਇਨ੍ਹਾਂ ਦੇ ਮੋਟਰਸਾਈਕਲ ਦੀ ਸੀਟ  ਦੇ ਥੱਲੇ ਮੋਮੀ ਕਾਗਜ਼ ’ਚ ਲਪੇਟੇ ਹੋਏ 80 ਪੱਤੇ (ਕੁੱਲ 800) ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ । ਦੋਸ਼ੀਆਂ ਨੂੰ ਸਮੇਤ ਮੋਟਰਸਾਈਕਲ ਗ੍ਰਿਫਤਾਰ ਕਰ ਕੇ ਉਨ੍ਹਾਂ  ਵਿਰੁੱੱਧ ਥਾਣਾ ਸਿਟੀ 1 ਮਾਲੇਰਕੋਟਲਾ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ। ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। 


Related News